ਨਿਊਜ਼ੀਲੈਂਡ ਨੇ ਟੀ20 ‘ਚ ਰੋਕਿਆ ਭਾਰਤ ਦਾ ਜੇਤੂ ਰਥ

NewZealand, India, Championship, T20

ਆਖਰੀ ਮੁਕਾਬਲਾ ਚਾਰ ਦੌੜਾਂ ਨਾਲ ਹਾਰਿਆ ਭਾਰਤ, ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ

ਹੈਮਿਲਟਨ | ਭਾਰਤ ਦਾ ਟੀ20 ‘ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰਥ ਨਿਊਜ਼ੀਲੈਂਡ ਖਿਲਾਫ ਤੀਜੇ ਤੇ ਆਖਰੀ ਟੀ20 ਮੁਕਾਬਲੇ ‘ਚ ਐਤਵਾਰ ਨੂੰ ਚਾਰ ਦੌੜਾਂ ਦੀ ਹਾਰ ਨਾਲ ਰੁਕ ਗਿਆ ਨਿਉਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਨੇ ਚਾਰ ਵਿਕਟਾਂ ‘ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦੋਂਕਿ ਭਾਰਤੀ ਟੀਮ ਛੇ ਵਿਕਟਾਂ 208 ਦੌੜਾਂ ਬਣਾ ਸਕੀ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾ ਚਾਹੀਦੀਆਂ ਸਨ ਪਰ 11 ਦੌੜਾ ਹੀ ਬਣ ਸਕੇ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕ ਰੋਜ਼ਾ ਸੀਰੀਜ਼ ਜਿੱਤੀ ਪਰ ਟੀ20 ਸੀਰੀਜ਼ ਗੁਆ ਦਿੱਤੀ ਭਾਰਤ ਟੀ20 ‘ਚ 2017 ਤੋਂ ਪਿਛਲੀਆਂ 10 ਸੀਰੀਜ਼ਾਂ ‘ਚ ਅਜਿੱਤ ਚੱਲ ਰਿਹਾ ਸੀ ਪਰ ਕੀਵੀਆਂ ਨੇ ਟੀਮ ਇੰਡੀਆ ਦਾ ਅਜਿੱਤ ਰਥ ਆਖਰ ਰੋਕ ਲਿਆ ਭਾਰਤ ਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਅਤੇ ਓਪਨਰ ਸ਼ਿਖਰ ਧਵਨ ਨੂੰ ਪਹਿਲੇ ਹੀ ਓਵਰ ‘ਚ ਗੁਆ ਦਿੱਤਾ

ਕਪਤਾਨ ਰੋਹਿਤ (38) ਅਤੇ ਸ਼ੰਕਰ (43) ਨੇ ਦੂਜੀ ਵਿਕਟ ਲਈ 75 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ ਦੋਵੇਂ ਬੱਲੇਬਾਜ਼ਾਂ ਨੇ ਕੁਝ ਲਾਜਵਾਬ ਸ਼ਾਟਸ ਖੇਡੇ ਇਹ ਸਾਂਝੇਦਾਰੀ ਮੇਜ਼ਬਾਨ ਟੀਮ ਲਈ ਜ਼ਿਆਦਾ ਖਤਰਨਾਕ ਸਾਬਤ ਹੁੰਦੀ ਕਿ ਉਸ ਤੋਂ ਪਹਿਲਾਂ ਸੈਂਟਨਰ ਨੇ ਸ਼ੰਕਰ ਨੂੰ ਆਊਟ ਕਰਕੇ ਭਾਰਤ ਨੂੰ 81 ਦੌੜਾਂ ਦੇ ਸਕੋਰ ‘ਤੇ ਦੂਜਾ ਝਟਕਾ ਦਿੱਤਾ ਮੈਦਾਨ ‘ਤੇ ਉੱਤਰੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਉਂਦੇ ਹੀ ਹਮਲਾਵਰ ਤੇਵਰ ਵਿਖਾਏ ਤੇ ਸੈਂਟਨਰ ਦੀਆਂ ਦੋ ਗੇਂਦਾਂ ‘ਤੇ ਚੌਕੇ ਤੇ ਛੱਕਾ ਜੜ ਦਿੱਤਾ ਉਨ੍ਹਾਂ ਨੇ ਪਾਰੀ ਦੇ 10ਵੇਂ ਓਵਰ ‘ਚ ਲੈੱਗ ਸਪਿੱਨਰ ਈਸ਼ ਸੋਢੀ ਦੀ ਦੂਜੀ ਤੇ ਛੇਵੀਂ ਗੇਂਦਾਂ ‘ਤੇ ਛੱਕੇ ਮਾਰੇ ਤੇ ਸਿਰਫ ਛੇ ਗੇਂਦਾਂ ‘ਚ 23 ਦੌੜਾਂ ‘ਤੇ ਪਹੁੰਚ ਗਏ ਪੰਤ ਨੂੰ 13ਵੇਂ ਓਵਰ ‘ਚ ਬਲੇਅਰ ਟਿਕਨਰ ਨੇ ਆਊਟ ਕਰ ਦਿੱਤਾ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਪਹਿਲੀ ਹੀ ਗੇਂਦ ‘ਤੇ ਟਿਕਨਰ ‘ਤੇ ਛੱਕਾ ਲਾ ਦਿੱਤਾ ਇਸ ਓਵਰ ਦੀ ਆਖਰੀ ਗੇਂਦ ‘ਤੇ ਭਾਰਤੀ ਕਪਤਾਨ ਰੋਹਿਤ ਨੂੰ ਆਊਟ ਕਰ ਦਿੱਤਾ ਰੋਹਿਤ ਦੇ ਆਊਟ ਹੋਣ ਦੇ ਚਾਰ ਦੌੜਾਂ ਬਾਦ ਹੀ ਪਾਂਡਿਆ ਨੂੰ ਸਕਾਟ ਕੁਗੇਲਜਿਨ ਨੇ ਆਊਟ ਕਰ ਦਿੱਤਾ

ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਪਾਂਡਿਆ ਦੇ ਹੱਥੋਂ ਬੱਲਾ ਛੁੱਟ ਗਿਆ ਪਰ ਕੇਨ ਵਿਲੀਅਮਸਨ ਨੇ ਅਸਾਨ ਕੈਚ ਨਹੀਂ ਛੱਡਿਆ ਮਹਿੰਦਰ ਸਿੰਘ ਧੋਨੀ ਡੇਰਿਲ ਮਿਸ਼ੇਲ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ ‘ਚ ਟਿਮ ਸਾਊਦੀ ਨੂੰ ਕੈਚ ਦੇ ਬੈਠੇ ਧੋਨੀ ਨੇ ਦੋ ਦੌੜਾਂ ਬਣਾਈਆਂ ਭਾਰਤ ਨੇ ਚਾਰ ਦੌੜਾਂ ਦੇ ਫਰਕ ‘ਚ ਤਿੰਨ ਵਿਕਟਾਂ ਗੁਆਈਆਂ ਤੇ ਊਸ ਦਾ ਸਕੋਰ ਛੇ ਵਿਕਟਾਂ ‘ਤੇ 145 ਦੌੜਾਂ ਹੋ ਗਿਆ ਦਿਨੇਸ਼ ਕਾਰਤਿਕ ਨੇ ਮੈਦਾਨ ‘ਤੇ ਆਉਣ ਨਾਲ ਹੀ ਦੋ ਛੱਕੇ ਮਾਰ ਕੇ ਭਾਂਰਤ ਨੂੰ ਮੁਕਾਬਲੇ ‘ਚ ਬਣਾਈ ਰੱਖਿਆ ਕਰੁਣਾਲ ਪਾਂਡਿਆ ਨੇ 18ਵੇਂ ਓਵਰ ‘ਚ ਟਿਮ ਸਾਊਦੀ ‘ਤੇ 6,4,4 ਲਾ ਕੇ ਮੈਚ ‘ਚ ਰੋਮਾਂਚਕ ਬਣਾ ਦਿੱਤਾ ਭਾਰਤ ਨੂੰ ਆਖਰੀ ਦੋ ਓਵਰਾਂ ‘ਚ 30 ਦੌੜਾ ਦੀ ਜ਼ਰੂਰਤ ਸੀ ਟਿਮ ਸਾਊਦੀ ਦੇ ਪਾਰੀ ਦੇ 20ਵੇਂ ਓਵਰ ਦੀ ਪਹਿਲੀ ਗੇਂਦਾਂ ‘ਤੇ ਕਾਰਤਿਕ ਨੇ ਦੋ ਦੌੜਾਂ ਲਈਆਂ ਅਗਲੀਆਂ ਦੋ ਗੇਂਦਾਂ ‘ਤੇ ਕੋਈ ਦੌੜ ਨਹੀਂ ਬਣੀ ਚੌਥੀ ਗੇਂਦ ‘ਤੇ ਇੱਕ ਦੌੜ ਬਣੀ ਤੇ ਮੈਚ ਭਾਰਤ ਦੇ ਹੱਥੋਂ ਨਿਕਲ ਗਿਆ ਕਾਰਤਿਕ ਨੇ ਆਖਰੀ ਗੇਂਦ ਤੇ ਛੱਕਾ ਜ਼ਰੂਰ ਲਾਇਆ ਪਰ ਭਾਰਤ ਨੂੰ ਹਾਰ ਦਾ ਸਾਹਮਦਾ ਕਰਨਾ ਪਿਆ ਕਾਰਤਿਕ ਨੇ 16 ਗੇਂਦਾਂ ‘ਤੇ ਨਾਬਾਦ 33 ਦੌੜਾਂ ‘ਚ ਚਾਰ ਛੱਕੇ ਤੇ ਜਦੋਂਕਿ ਕਰੁਣਾਲ ਨੇ 13 ਗੇਂਦਾਂ ‘ਤੇ ਨਾਬਾਦ 26 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।