ਮੰਧਾਨਾ ਦੀ ਤੂਫਾਨੀ ਪਾਰੀ ਦੇ ਬਾਵਜ਼ੂਦ ਭਾਰਤੀ ਟੀਮ ਹਾਰੀ

Despite, Mentorship, Indian Lost

ਮੇਜ਼ਬਾਨ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਕੀਤਾ ਕਲੀਨ ਸਵੀਪ

ਹੈਮਿਲਟਨ | ਓਪਨਰ ਸਮ੍ਰਿਤੀ ਮੰਧਾਨਾ ਦੀ 86 ਦੌੜਾਂ ਦੀ ਤੂਫਾਨੀ ਪਾਰੀ ਦੇ ਬਾਵਜ਼ੂਦ ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਦੇ ਹੱਥੋਂ ਐਤਵਾਰ ਨੂੰ ਹੈਮਿਲਟਨ ਦੇ ਸੇਡਨ ਪਾਰਕ ‘ਚ ਤੀਜੇ ਤੇ ਆਖਰੀ ਟੀ-20 ਮੁਕਾਬਲੇ ‘ਚ ਬੇਹੱਦ ਨਜ਼ਦੀਕੀ ਸੰਘਰਸ਼ ‘ਚ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੇਜ਼ਬਾਨ ਟੀਮ ਨੇ ਇਸ ਤਰ੍ਹਾਂ ਤਿੰਨ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਲਿਅ ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਸੋਫੀ ਡਿਵਾਇਨ ਦੀ 72 ਦੌੜਾਂ ਦੀ ਤੂਫਾਨੀ ਪਾਰੀ ਤੇ ਕਪਤਾਨ ਏਮੀ ਸੈਟਰਥਵੇਟ ਦੀ 31 ਦੌੜਾਂ ਦੀ ਬਦੌਲਤ 20 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਪਾਰੀ ਖੇਡਦਿਆਂ 62 ਗੇਂਦਾਂ ‘ਚ 12 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 86 ਦੌੜਾਂ ਬਣਾਈਆਂ ਪਰ ਭਾਰਤੀ ਟੀਮ ਚਾਰ ਵਿਕਟਾਂ ‘ਤੇ 159 ਦੌੜਾ ‘ਤੇ ਰੁਕ ਗਈ

ਭਾਰਤੀ ਟੀਮ ਨੇ ਪਿਛਲਾ ਮੈਚ ਆਖਰੀ ਗੇਂਦ ‘ਤੇ ਗੁਆਇਆ ਸੀ ਅਤੇ ਇਸ ਮੈਚ ‘ਚ ਉਸ ਨੂੰ ਦੋ ਦੌੜਾਂ ਨਾਲ ਹਾਰ ਮਿਲ ਗਈ ਸੋਫੀ ਡਿਵਾਈਨ ਨੂੰ ਪਲੇਅਰ ਆਫ ਦ ਮੈਚ ਦੇ ਨਾਂਲ-ਨਾਲ ਪਲੇਅਰ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ ਭਾਰਤੀ ਟੀਮ ਨੇ ਇੱਕ ਰੋਜ਼ਾ ਸੀਰੀਜ 2-1 ਨਾਲ ਜਿੱਤੀ ਪਰ ਟੀ20 ਸੀਰੀਜ਼ 0-3 ਨਾਲ ਗੁਆਈ ਭਾਰਤ ਵੱਲੋਂ ਇੱਕ ਵਾਰ ਫਿਰ ਸ਼ੁਰੂਆਤ ਚੰਗੀ ਨਹੀਂ ਰਹੀ ਸਲਾਮੀ ਬੱਲੇਬਾਜ਼ ਪ੍ਰਿਆ ਪੂਨੀਆ ਨੂੰ ਸਿਰਫ ਇੱਕ ਦੌੜ ਦੇ ਸਕੋਰ ‘ਤੇ ਲੱੈਗ ਕੈਸਪੇਰੇਕ ਨੇ ਵਿਕਟਾਂ ਪਿੱਛੇ ਕੇਟੀ ਮਾਰਟਿਨ ਦੇ ਹੱਥੋਂ ਸਟੰਪ ਕਰਵਾ ਦਿੱਤਾ ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੋਡ੍ਰਿਗਸ ਦੂਜੀ ਵਿਕਟ ਲਈ 47 ਦੌੜਾਂ ਦੀ ਚੰਗੀ ਸਾਂਝੇਦਾਰੀ ਕਰਦਿਆਂ ਭਾਰਤ ਦੀ ਮੈਚ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਰੋਡ੍ਰਿਗਸ ਡਿਵਾਇਨ ਦੀ ਗੇਂਦ ‘ਤੇ ਸੈਟਰਥਵੇਟ ਨੂੰ ਕੈਚ ਦੇ ਬੈਠੀ ਰੋਡ੍ਰਿਗਸ ਨੇ ਆਪਣੀ ਪਾਰੀ ‘ਚ 17 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 21 ਦੌੜਾਂ ਬਣਾਈਆਂ ਜਿੱਥੇ ਇੱਕ ਪਾਸੇ ਮੰਧਾਨਾ ਧੂੰਆਂਧਾਰ ਪਾਰੀ ਖੇਡ ਰਹੀ ਸੀ ਤਾਂ ਦੂਜੇ ਪਾਸੇ ਭਾਰਤੀ ਬੱਲੇਬਾਜ਼ੀ ਲੜਖੜਾ ਰਹੀ ਸੀ ਕਪਤਾਨ ਹਰਮਨਪ੍ਰੀਤ ਕੌਰ ਆਪਣਾ ਫਲਾਪ ਪ੍ਰਦਰਸ਼ਨ ਜਾਰੀ ਰੱਖਦਿਆਂ ਦੋ ਦੌੜਾਂ ‘ਤੇ ਆਊਟ ਹੋਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।