ਭਾਰਤ ਦੌਰੇ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, 18 ਜਨਵਰੀ ਨੂੰ ਹੋਵੇਗਾ ਪਹਿਲਾ ਮੁਕਾਬਲਾ

India Vs New Zealand Series : ਮਿਸ਼ੇਲ ਸੈਂਟਨਰ ਤੇ ਨਿਊਜ਼ੀਲੈਂਡ ਦੇ ਟੀ-20 ਕਪਤਾਨ ਹੋਣਗੇ

ਸਪੋਰਟਸ ਡੈਸਕ। ਨਿਊਜ਼ੀਲੈਂਡ ਬੋਰਡ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਅਤੇ ਇੱਕ ਰੋਜ਼ਾ ਟੀਮ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ’ਤੇ ਕਪਤਾਨ ਕੇਨ ਵਿਲੀਅਮਸਨ ਅਤੇ ਟੈਸਟ ਕਪਤਾਨ ਟਿਮ ਸਾਊਥੀ ਨਹੀਂ ਖੇਡ ਰਹੇ ਹਨ। ਉਨਾਂ ਦੀ ਗੈਰ ਮੌਜ਼ੂਦਗੀ ’ਚ ਮਿਸ਼ੇਲ ਸੈਂਟਨਰ ਕਪਤਾਨੀ ਕਰਨਗੇ । 3 ਟੀ-20 ਮੈਚਾਂ ਦੀ ਸੀਰੀਜ਼ 27 ਜਨਵਰੀ ਤੋਂ ਸ਼ੁਰੂ ਹੋਵੇਗੀ। ਵਨਡੇ ਸੀਰੀਜ਼ 18 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਸੀਰੀਜ਼ ਲਈ ਅਜੇ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। (India Vs New Zealand Series)

18 ਜਨਵਰੀ ਨੂੰ ਹੋਵੇਗਾ ਪਹਿਲਾ ਇੱਕਰੋਜ਼ਾ ਮੈਚ

ਨਿਊਜ਼ੀਲੈਂਜ ਤੇ ਭਾਰਤ ਦਰਮਿਆਨ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ 18 ਜਨਵਰੀ ਨੂੰ ਹੋਵੇਗਾ। ਨਿਊਜ਼ੀਲੈਂਡ ਭਾਰਤ ‘ਚ 3 ਇੱਕਰੋਜ਼ਾ ਮੈਚ ਅਤੇ 3 ਟੀ-20 ਮੈਚਾਂ ਦੀ ਲੜੀ ਖੇਡੇਗੀ। 3 ਇੱਕ ਰੋਜ਼ਾ ਮੈਚ 18, 21 ਅਤੇ 24 ਜਨਵਰੀ ਨੂੰ ਖੇਡੇ ਜਾਣਗੇ। ਇਸ ਦੇ ਨਾਲ ਹੀ 27 ਅਤੇ 29 ਜਨਵਰੀ ਨੂੰ 2 ਟੀ-20 ਮੈਚ ਅਤੇ ਤੀਜਾ ਮੈਚ 1 ਫਰਵਰੀ ਨੂੰ ਹੋਵੇਗਾ।

ਨਿਊਜ਼ੀਲੈਂਡ ਟੀਮ ਇਸ ਪ੍ਰਕਾਰ ਹੈ

ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਮਾਰਕ ਚੈਪਮੈਨ, ਡੇਨ ਕਲੀਵਰ, ਡੇਵੋਨ ਕੋਨਵੇ, ਜੈਕਬ ਡਫੀ, ਲਾਕੀ ਫਰਗੂਸਨ, ਬੇਨ ਲਿਸਟਰ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਈਕਲ ਰਿਪਨ, ਹੈਨਰੀ ਸ਼ਿਪਲੇ, ਈਸ਼ ਸੋਢੀ, ਬਲੇਅਰ ਟਿੱਕਨਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here