ਸਾਲ 2019 ਦੇ ਅਵਤਾਰ ਮਹੀਨੇ ਸਬੰਧੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੁੰ ਵੰਡੇ 700 ਗਰਮ ਕੱਪੜੇ
ਮਨੋਜ, ਮਲੋਟ
ਡੇਰਾ ਸੱਚਾ ਸੌਦਾ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਦੂਸਰੀ ਪਾਤਸ਼ਾਹ ਸ਼ਹਿਨਸ਼ਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ 700 ਗਰਮ ਕੱਪੜੇ ਵੰਡ ਕੇ ਕੀਤੀ, ਬੇਸ਼ੱਕ ਭਾਵੇਂ ਸਵੇਰ ਵੇਲੇ ਸੰਘਣੀ ਧੁੰਦ ਸੀ ਪਰ ਸੇਵਾਦਾਰਾਂ ਨੇ ਫਿਰ ਵੀ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਮੌਕੇ ਮਾਨਵਤਾ ਭਲਾਈ ਕੰਮਾਂ ਵਿੱਚ ਆਪਣਾ ਯੋਗਦਾਨ ਦਿੱਤਾ।
ਇਸ ਮੌਕੇ ਟੀਚਰ ਯੂਨੀਅਨ ਦੇ ਆਗੂ ਅਤੇ ਪ੍ਰਸਿੱਧ ਸਮਾਜਸੇਵੀ ਵਰਿੰਦਰ ਬਜਾਜ ਨੇ ਕੱਪੜੇ ਵੰਡਣ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਡੇਰਾ ਸੱਚਾ ਸੌਦਾ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਮਾਨਵਤਾ ਭਲਾਈ ਕੰਮਾਂ ਵਿੱਚ ਸਾਲ 2018 ਵਿੱਚ ਵੀ ਸ਼ਲਾਘਾਯੋਗ ਯੋਗਦਾਨ ਰਿਹਾ ਅਤੇ 2019 ਦੇ ਪਹਿਲੇ ਦਿਨ ਵੀ ਪੂਜਨੀਕ ਸ਼ਹਿਨਸ਼ਾਹ ਸ਼ਾਹ ਸਤਿਨਾਮ ਸਿੰਘ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਮਾਨਵਤਾ ਭਲਾਈ ਕੰਮ ਕਰਕੇ ਮਨਾਈ। ਉਹਨਾਂ ਕਿਹਾ ਕਿ ਇਸ ਲਈ ਸਮੂਹ ਸਾਧ-ਸੰਗਤ ਵਧਾਈ ਦੀ ਪਾਤਰ ਹੈ ਜੋ ਜ਼ਰੂਰਤਮੰਦ ਲੋਕਾਂ ਲਈ ਹਰ ਉਦਮ ਕਰ ਰਹੀ ਹੈ। ਇਸ ਮੌਕੇ ਉਹਨਾਂ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ 2019 ਦੀ ਵਧਾਈ ਦਿੱਤੀ।
ਇਸ ਮੌਕੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ ਨੇ ਦੱਸਿਆ ਕਿ ਸੇਵਾਦਾਰ ਸੰਦੀਪ ਇੰਸਾਂ, ਸ਼ੰਕਰ ਇੰਸਾਂ, ਰੋਬਿਨ ਗਾਬਾ ਇੰਸਾਂ, ਲਵ ਇੰਸਾਂ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਪੂਜਨੀਕ ਗੁਰੂ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸਥਾਨਕ ਬਠਿੰਡਾ ਰੋਡ ਸਥਿਤ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ 700 ਗਰਮ ਕੱਪੜੇ ਵੰਡੇ ਗਏ ਹਨ ਜਿਨਾਂ ਵਿੱਚੋਂ ਨਵੇਂ ਗਰਮ ਕੰਬਲ, ਲੋਈਆਂ, ਟੋਪੀਆਂ, ਛੋਟੇ ਬੱਚਿਆਂ ਦੇ ਬੂਟ, ਜੁਰਾਬਾਂ, ਮਫ਼ਲਰ ਦਸਤਾਨਿਆਂ ਤੋਂ ਇਲਾਵਾ ਟੋਫੀਆਂ ਅਤੇ ਚਾਕਲੇਟ ਵੀ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਮੈਡਮ ਪ੍ਰਵੀਨ ਇੰਸਾਂ, ਕਾਰਤਿਕ, ਜੋਬਨ, ਕ੍ਰਿਸ਼, ਹਰਪ੍ਰੀਤ, ਮੁਸਕਾਨ, ਜੈ, ਵੰਸ਼ਿਕਾ, ਕਸ਼ਿਸ਼, ਅੰਸ਼ਿਕਾ, ਪਾਇਲ, ਪ੍ਰਭਜੋਤ ਅਤੇ ਮਹਿਕ ਨੇ ਵੀ ਆਪਣੀ ਜੇਬ ਖਰਚੀ ਵਿੱਚੋਂ ਜ਼ਰੂਰਤਮੰਦਾਂ ਦੀ ਮੱਦਦ ਲਈ ਭਰਪੂਰ ਸਹਿਯੋਗ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।