New Year ’ਤੇ Saint Dr. MSG ਦੇ ਬਚਨ | New Year 2025
New Year 2025: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਅਤੇ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਜੋ ਗਲਤੀਆਂ ਤੁਸੀਂ ਇਸ ਸਾਲ ’ਚ ਕੀਤੀਆਂ ਹਨ ਉਹ ਅਗਲੇ ਸਾਲ ’ਚ ਨਾ ਕਰਨ ਦਾ ਪ੍ਰਣ ਕਰੋ। ਜੋ ਤੁਸੀਂ ਸਿਮਰਨ ਕੀਤਾ, ਸਤਿਸੰਗਾਂ ਸੁਣੀਆਂ ਉਹ ਤੁ਼ਹਾਡੇ ਨਾਲ ਰਹੇਗਾ, ਤੁਸੀਂ ਆਪਣੇ ਔਗੁਣਾਂ ਤੇ ਬੁਰੀ ਆਦਤਾਂ ਨੂੰ ਛੱਡ ਦਿਓ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਜਨਵਰੀ ਤੋਂ ਪਵਿੱਤਰ ਅਵਤਾਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਇਸ ਪਵਿੱਤਰ ਅਵਤਾਰ ਮਹੀਨੇ ’ਚ ਰੋਜ਼ਾਨਾ ਸਤਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਆਪਣੇ ਅੰਦਰ ਦੀ ਇੱਕ ਬੁਰੀ ਆਦਤ ਜ਼ਰੂਰ ਛੱਡੋ ਤੇ ਪ੍ਰਣ ਕਰੋ ਕਿ ਜ਼ਿੰਦਗੀ ’ਚ ਇਹ ਗਲਤੀ ਮੁੜ ਨਹੀਂ ਕਰਾਂਗਾ। ਅਜਿਹਾ ਕਰਨ ਨਾਲ ਤੁਸੀਂ ਅੰਦਰ-ਬਾਹਰੋਂ ਖੁਸ਼ੀਆਂ ਨਾਲ ਮਾਲਾ-ਮਾਲ ਹੋ ਜਾਓਗੇ। ਆਪ ਜੀ ਨੇ ਫ਼ਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਜੋ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਉਸ ਨੂੰ ਛੱਡ ਦਿਓ, ਗੁਣਾਂ ਨੂੰ ਉਠਾ ਕੇ ਅਗਲੇ ਸਾਲ ’ਚ ਲੈ ਜਾਓ, ਇਰਾਦਾ ਮਜ਼ਬੂਤ ਬਣਾ ਕੇ ਚੱਲੋ ਤੇ ਗੁਣ ਗ੍ਰਹਿਣ ਕਰਨੇ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)
ਜਲਾਲਆਣੇ ‘ਚ ਆਇਆ ਨੂਰੇ ਜਲਾਲ | New Year 2025
ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ, ਵੇਖਦਾ ਹੀ ਰਹਿ ਜਾਵੇ, ਨੂਰੀ ਮੁਖੜੇ ਤੋਂ ਨਜ਼ਰ ਹਟਾਉਣ ਦਾ ਦਿਲ ਹੀ ਨਾ ਕਰੇ ਇੱਕ ਝਿਉਰ ਦੀ ਮਿਸਾਲ ਵੀ ਇੱਥੇ ਪੇਸ਼ ਹੈ ਉਹ ਰੋਜ਼ਾਨਾ ਘਰ ‘ਚ ਪਾਣੀ ਭਰਨ ਆਉਂਦਾ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਬਾਲ ਸਰੂਪ ਨੂੰ ਪੰਘੂੜੇ ਨੇੜੇ ਕਈ ਘੰਟਿਆਂ ਤੱਕ ਖੜ੍ਹ ਕੇ ਦੀਦਾਰ ਕਰਦਾ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਟਿਕਟਕੀ ਲਾ ਕੇ ਖੜ੍ਹੇ ਉਸ ਭਾਈ ਨੂੰ ਟੋਕ ਵੀ ਦਿੱਤਾ ਕਿ ਤੁਸੀਂ ਰੋਜ਼ਾਨਾ ਇੰਨੀ-ਇੰਨੀ ਦੇਰ ਤੱਕ ਕੀ ਵੇਖਦੇ ਹੋ? ਉਸ ਭਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਾਤਾ ਜੀ, ਆਪ ਜੀ ਦੇ ਲਾਡਲੇ ‘ਚ ਮੈਨੂੰ ਈਸ਼ਟਦੇਵ (ਪਰਮੇਸ਼ਵਰ) ਦੇ ਦਰਸ਼-ਦੀਦਾਰ ਹੁੰਦੇ ਹਨ ਮੈਂ ਕਿਸੇ ਗਲਤ-ਭਾਵਨਾ ਨਾਲ ਨਹੀਂ ਸ਼ਰਧਾਪੂਰਵਕ ਦੀਦਾਰ ਕਰਦਾ ਹਾਂ।
ਅਜਿਹੀ ਹੀ ਇੱਕ ਹੋਰ ਵੀ ਘਟਨਾ ਜ਼ਿਕਰਯੋਗ ਹੈ, ਜਦੋਂ ਪੂਜਨੀਕ ਮਾਤਾ ਜੀ ਨੇ ਕਿਸੇ ਸਾਧੂ-ਸੁਭਾਅ ਸਖਸ਼ ਨੂੰ ਆਪਣੇ ਲਾਡਲੇ ਦੇ ਪਾਲਣੇ ਕੋਲ ਖੜ੍ਹਾ ਪਾਇਆ ਤਾਂ ਤੁਰੰਤ ਆ ਕੇ ਰੀਤੀ ਰਿਵਾਜ਼ ਅਨੁਸਾਰ ਤਵੇ ਤੋਂ ਕਾਲਾ ਟਿੱਕਾ ਆਪਣੇ ਲਾਡਲੇ ਨੂੰ ਲਾ ਦਿੱਤਾ ਤਾਂਕਿ ਕਿਸੇ ਦੀ ਬੁਰੀ ਨਜ਼ਰ ਲਾਡਲੇ ਨੂੰ ਨਾ ਲੱਗੇ ਤਾਂ ਇਹ ਵੇਖ ਕੇ ਉਸ ਸਾਧੂ ਨੇ ਆਦਰ ਸਨਮਾਨ ਦੇ ਨਾਲ ਮਾਤਾ ਜੀ ਨੂੰ ਕਿਹਾ, ਮਾਤਾ ਜੀ ਫਕੀਰਾਂ ਦੀ ਨਜ਼ਰ ਨਹੀਂ ਲੱਗਿਆ ਕਰਦੀ ਉਸ ਬਾਬੇ ਨੇ ਕਿਹਾ, ਮਾਤਾ ਜੀ, ਤੁਹਾਡੇ ਪੁੱਤਰ ਦੇ ਪੈਰ ‘ਚ ਪੂਰਾ ਪਦਮ ਚਿੰਨ੍ਹ ਹੈ ਤੁਹਾਡਾ ਬੇਟਾ ਕੋਈ ਮਹਾਨ ਸਖਸ਼ੀਅਤ ਹੈ ਇਨ੍ਹਾਂ ਦੇ ਦਰਸ਼-ਦੀਦਾਰ ਕਰਕੇ ਮੈਨੂੰ ਪਰਮ ਸੁੱਖ ਦਾ ਅਹਿਸਾਸ ਹੋਇਆ ਹੈ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਇਸ ਨੂੰ ਛੱਡ ਦਿਓ, ਗੁਣਾਂ ਨੂੰ ਚੁੱਕ ਕੇ ਅਗਲੇ ਸਾਲ ’ਚ ਲੈ ਚੱਲੋ, ਇਰਾਦਾ ਮਜ਼ਬੂਤ ਬਣਾ ਕੇ ਚੱਲੋ, ਅਤੇ ਗੁਣ ਹਾਸਲ ਕਰਨ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)