ਕੋਰੋਨਾ ਦਾ ਨਵਾਂ ਵੈਰੀਐਂਟ, ਸਾਵਧਾਨੀ ਜ਼ਰੂਰੀ

ਇੱਕ ਵਾਰ ਫ਼ਿਰ ਕੋਰੋਨਾ ਨੇ ਲੋਕਾਂ ਵਿਚ ਟੈਨਸ਼ਨ ਵਧਾ ਦਿੱਤੀ ਹੈ ਕੋਰੋਨਾ ਦਾ ਨਵਾਂ ਵੈਰੀਐਂਟ ਜੇਐਨ-1 ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਭਾਰਤ ’ਚ ਇਸ ਦੇ ਸਭ ਤੋਂ ਜ਼ਿਆਦਾ ਪਾਜ਼ਿਟਿਵ ਮਾਮਲੇ ਕੇਰਲ ’ਚ ਮਿਲੇ ਹਨ ਕੋਰੋਨਾ ਦੇ ਇਸ ਵੈਰੀਐਂਟ ਦੇ ਲੱਛਣ ਵੀ ਪਹਿਲਾਂ ਵਾਂਗ ਹੀ ਹਨ ਜਿਨ੍ਹਾਂ ’ਚ ਬੁਖਾਰ, ਨੱਕ ਵਗਣਾ, ਗਲੇ ’ਚ ਖਾਰਸ਼, ਸਿਰ ਦਰਦ ਆਦਿ ਸ਼ਾਮਲ ਹਨ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਮੰਨਿਆ ਹੈ ਕਿ ਇਹ ਵੈਰੀਐਂਟ ਮਜ਼ਬੂਤ ਇਮਿਊਨਿਟੀ ਵਾਲਿਆਂ ਨੂੰ ਵੀ ਆਪਣੀ ਚਪੇਟ ’ਚ ਲੈ ਰਿਹਾ ਹੈ ਪਰ ਕੁਝ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ’ਚ ਲੋਕ ਪਹਿਲਾਂ ਵੀ ਕੋਰੋਨਾ ਦੇ ਓਮੀਕ੍ਰੋਨ ਸਮੇਤ ਕਈ ਸਬ-ਵੈਰੀਐਂਟ ਦੇ ਸੰਪਰਕ ’ਚ ਆ ਚੁੱਕੇ ਹਨ ਅਤੇ ਉਨ੍ਹਾਂ ’ਚ ਹਾਰਡ ਇਮਿਊਨਿਟੀ ਡਿਵੈਲਪ ਹੋ ਗਈ ਹੈ। (Covid 19)

ਇਹ ਵੀ ਪੜ੍ਹੋ : ਸਰਹਿੰਦ ਨਹਿਰ ’ਚੋਂ ਨਿਕਲਦੀ ਇਹ ਨਹਿਰ ਹੋਈ 21 ਦਿਨਾਂ ਲਈ ਬੰਦ 

ਜਿਸ ਨਾਲ ਇਸ ਨਵੇਂ ਵੈਰੀਐਂਟ ਨਾਲ ਕੋਈ ਵੱਡਾ ਖਤਰਾ ਫ਼ਿਲਹਾਲ ਨਹੀਂ ਲੱਗ ਰਿਹਾ ਕੇਂਦਰ ਸਰਕਾਰ ਨੇ ਰਾਜਾਂ ਨੂੰ ਐਡਵਾਇਜ਼ਰੀ ਜਾਰੀ ਕਰਦਿਆਂ ਨਿਰਦੇਸ਼ ਜਾਰੀ ਕੀਤਾ ਹੈ ਕਿ ਕੋਰੋਨਾ ਦੇ ਇਸ ਵੈਰੀਐਂਟ ਦੇ ਫੈਲਾਅ ਨੂੰ ਦੇਖਦਿਆਂ ਸੂਬਾ ਸਰਕਾਰਾਂ ਜਨਤਕ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਤਿਆਰੀ ਰੱਖਣ ਸਰਕਾਰਾਂ ਆਪਣੇ ਪੱਧਰ ’ਤੇ ਪ੍ਰਬੰਧ ਕਰਨਗੀਆਂ ਪਰ ਆਮ ਜਨਤਾ ਨੂੰ ਵੀ ਕੋਵਿਡ-19 ਦੇ ਸਮੇਂ ਰੱਖੀਆਂ ਗਈਆਂ ਸਾਵਧਾਨੀਆਂ ਦਾ ਫ਼ਿਰ ਤੋਂ ਪਾਲਣ ਕਰਨਾ ਹੋਵੇਗਾ ਹੱਥ ਮਿਲਾਉਣ ਤੋਂ ਗੁਰੇਜ਼ ਕਰੋ, ਖੰਘਦੇ ਅਤੇ ਛਿੱਕਦੇ ਸਮੇਂ ਰੂਮਾਲ ਨਾਲ ਮੂੰਹ ਢੱਕੋ, ਬਿਨਾਂ ਸਾਬਣ ਨਾਲ ਹੱਥ ਧੋਤੇ ਮੂੰਹ ਨੂੰ ਛੂਹਣ ਅਤੇ ਖਾਣ ਤੋਂ ਪਰਹੇਜ਼ ਕਰੋ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਹੁਣ ਸਾਨੂੰ ਸਿਰਫ਼ ਕੋਰੋਨਾ ਦੀ ਆਹਟ ਸਮੇਂ ਨਹੀਂ ਸਗੋਂ ਆਪਣੇ ਜੀਵਨ ’ਚ ਨਿਯਮਿਤ ਤੌਰ ’ਤੇ ਅਪਣਾਉਣੀਆਂ ਹੋਣਗੀਆਂ। (Covid 19)