ਹਾਈਬ੍ਰਿਡ ਮਾਡਲ ’ਤੇ ਹੋਵੇਗੀ ਹੁਣ ਚੈਂਪੀਅਨਜ਼ ਟਰਾਫੀ | Champions Trophy 2025
Champions Trophy 2025: ਸਪੋਰਟਸ ਡੈਸਕ। ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ’ਤੇ ਹੋਵੇਗੀ। ਭਾਵ ਪਾਕਿਸਤਾਨ ਦੇ ਨਾਲ-ਨਾਲ ਇਸ ਟੂਰਨਾਮੈਂਟ ਦੇ ਮੈਚ ਨਿਰਪੱਖ ਥਾਵਾਂ ’ਤੇ ਖੇਡੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਪੀਸੀਬੀ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਦੀ ਬੈਠਕ ਵਿੱਚ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਕਿ ਟੀਮ ਇੰਡੀਆ ਦੇ ਮੈਚ ਨਿਰਪੱਖ ਸਥਾਨਾਂ ’ਤੇ ਖੇਡੇ ਜਾਣਗੇ। ਹਾਲਾਂਕਿ ਪਾਕਿਸਤਾਨ ਨੇ ਆਈਸੀਸੀ ਅੱਗੇ ਕੁਝ ਸ਼ਰਤਾਂ ਰੱਖੀਆਂ ਹਨ। Sports News
ਇਹ ਖਬਰ ਵੀ ਪੜ੍ਹੋ : IND vs AUS Adelaide Test: ਅਸਟਰੇਲੀਆ ਦੀਆਂ ਮੁਸ਼ਕਲਾਂ ਵਧੀਆਂ, ਸੱਟ ਕਾਰਨ ਇਹ ਖਿਡਾਰੀ ਐਡੀਲੇਡ ਟੈਸਟ ਤੋਂ ਬਾਹਰ
ਪੀਸੀਬੀ ਚਾਹੁੰਦਾ ਹੈ ਕਿ ਉਸ ਦਾ ਵਿੱਤੀ ਸਾਲ ਦਾ ਮਾਲੀਆ 5.75 ਫੀਸਦੀ ਵਧੇ। ਨਾਲ ਹੀ, 2031 ਤੱਕ, ਭਾਰਤ ’ਚ ਹੋਣ ਵਾਲੇ ਸਾਰੇ ਪ੍ਰਮੁੱਖ ਸਮਾਗਮ ਹਾਈਬ੍ਰਿਡ ਮਾਡਲ ’ਚ ਹੋਣੇ ਚਾਹੀਦੇ ਹਨ। ਭਾਰਤ ਨੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਪਹਿਲਾਂ ਤਾਂ ਪਾਕਿਸਤਾਨ ਇਸ ਗੱਲ ’ਤੇ ਅੜੇ ਰਿਹਾ ਕਿ ਭਾਰਤ ਨੂੰ ਪਾਕਿਸਤਾਨ ਆਉਣਾ ਹੀ ਪਵੇਗਾ। ਪਰ, ਭਾਰਤ ਦੇ ਸਖਤ ਰੁਖ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ ਆਖਰਕਾਰ ਹਾਈਬ੍ਰਿਡ ਮਾਡਲ ਲਈ ਸਹਿਮਤ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹਾਈਬ੍ਰਿਡ ਮਾਡਲ ਨੂੰ ਲੈ ਕੇ ਬੈਠਕ ਸ਼ਨਿੱਚਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਸੁਰੱਖਿਆ ਕਾਰਨਾਂ ਕਰਕੇ ਟੀਮ ਇੰਡੀਆ ਪਾਕਿਸਤਾਨ ਨਹੀਂ ਜਾਵੇਗੀ | Champions Trophy 2025
ਜਦੋਂ ਤੋਂ ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ, ਉਦੋਂ ਤੋਂ ਹੀ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਭਾਰਤੀ ਟੀਮ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਸਕਦੀ ਹੈ। ਭਾਰਤ ਨੇ ਇਸ ਤੋਂ ਪਹਿਲਾਂ 2023 ’ਚ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਏਸ਼ੀਆ ਕੱਪ ਵਿੱਚ ਭਾਰਤ ਦੇ ਮੈਚ ਸ੍ਰੀਲੰਕਾ ਵਿੱਚ ਹੋਏ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪਹਿਲਾਂ ਸਾਰੇ ਭਾਰਤੀ ਮੈਚ ਲਾਹੌਰ ’ਚ ਕਰਵਾਉਣ ਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ (ਪੀਸੀਬੀ) ਨੇ ਹਾਈਬ੍ਰਿਡ ਮਾਡਲ ਲਈ ਵੀ ਇਨਕਾਰ ਕਰ ਦਿੱਤਾ ਸੀ।