Haryana : ਹਰਿਆਣਾ ਦੇ ਜੇਬੀਟੀ ਅਧਿਆਪਕਾਂ ਲਈ ਵੱਡੀ ਖਬਰ, ਹੁਣੇ ਪੜ੍ਹੋ…

Haryana

Haryana : ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਕਾਰਨ ਹਰਿਆਣਾ ਦੇ ਜੇਬੀਟੀ ਅਧਿਆਪਕਾਂ ’ਤੇ ਲੱਗੇ ਚੋਣ ਜਾਬਤੇ ਕਾਰਨ ਅਧਿਆਪਕਾਂ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਤਬਾਦਲੇ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜੇਬੀਟੀ ਅਧਿਆਪਕ ਤਬਾਦਲੇ ਤੋਂ ਬਾਅਦ ਵੀ ਡਿਊਟੀ ਜੁਆਇਨ ਨਹੀਂ ਕਰ ਸਕੇ ਹਨ। ਚੋਣ ਪ੍ਰਕਿਰਿਆ ਦੇ ਮੱਦੇਨਜਰ ਜੇਬੀਟੀ ਅਧਿਆਪਕਾਂ ਦੀ ਤਾਇਨਾਤੀ ਦੇ ਹੁਕਮ ਕਥਿਤ ਤੌਰ ’ਤੇ ਰੋਕ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਾਜ ਪੱਧਰੀ ਤਬਾਦਲਿਆਂ ’ਚ ਕਰੀਬ 9,200 ਜੇਬੀਟੀ ਅਧਿਆਪਕਾਂ ਨੂੰ ਟਰਾਂਸਫਰ ਕੀਤਾ ਗਿਆ ਸੀ।

ਦਵਾਈਆਂ ਦੀਆਂ ਕੀਮਤਾਂ ਵਧਣ ਦੀ ਵਾਇਰਲ ਹੋ ਰਹੀ ਖ਼ਬਰ ਦਾ ਸੱਚ ਆਇਆ ਸਾਹਮਣੇ, ਕੀ ਸੱਚਮੁੱਚ ਹੀ ਮਹਿੰਗੀਆਂ ਹੋਣਗੀਆਂ ਦਵਾਈਆਂ

ਸੁਭਾਸ਼ ਬਰਾਲਾ ਨੇ ਚੁੱਕੀ ਰਾਜ ਸਭਾ ਦੀ ਸਹੁੰ | Haryana

ਹਰਿਆਣਾ ਭਾਜਪਾ ਆਗੂ ਸੁਭਾਸ਼ ਬਰਾਲਾ ਨੇ ਅੱਜ ਨਵੀਂ ਦਿੱਲੀ ’ਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੀਤ ਪ੍ਰਧਾਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਬਰਾਲਾ ਡੀਪੀ ਵਾਟਸ ਦੀ ਜਗ੍ਹਾ ਰਾਜ ਸਭਾ ਲਈ ਚੁਣੇ ਗਏ ਹਨ। ਸੁਭਾਸ਼ ਬਰਾਲਾ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਕਰੀਬੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ, ਉਨ੍ਹਾਂ ਨੂੰ ਨਵੰਬਰ 2020 ’ਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਦੁਆਰਾ ਹਰਿਆਣਾ ਬਿਊਰੋ ਆਫ ਪਬਲਿਕ ਅੰਡਰਟੇਕਿੰਗਜ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਸ ਅਹੁਦੇ ’ਤੇ ਰਹਿੰਦੇ ਹੋਏ ਤਿੰਨ ਮਹੀਨੇ ਪਹਿਲਾਂ ਨਵੰਬਰ 2023 ’ਚ ਉਨ੍ਹਾਂ ਨੂੰ ਹਰਿਆਣਾ ਕਿਸਾਨ ਭਲਾਈ ਅਥਾਰਟੀ ਦੀ ਕਾਰਜਕਾਰੀ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ। (Haryana)