ਮੁਸਕਿਲ ਸਮੇਂ ਨਗਰ ਨਿਗਮ ਨੇ ਟੈਂਕਰਾਂ ਨਾਲ ਪਹੁੰਚਾਇਆ ਪਾਣੀ | Abohar News
ਅਬੋਹਰ/ਫਾਜਿ਼ਲਕਾ (ਰਜਨੀਸ਼ ਰਵੀ)। ਅਬੋਹਰ ਸ਼ਹਿਰ (Abohar News) ਵਿਚ ਪੀਣ ਦੇ ਪਾਣੀ ਦੀ ਸਪਲਾਈ ਐਤਵਾਰ ਸ਼ਾਮ ਤੋਂ ਲਗਭਗ ਸਾਰੇ ਇਲਾਕਿਆਂ ਵਿਚ ਆਮ ਵਾਂਗ ਹੋ ਜਾਵੇਗੀ। ਅਸਲ ਵਿਚ ਪਿੱਛਲੇ ਦਿਨੀਂ ਨਹਿਰ ਬੰਦੀ ਕਾਰਨ ਪਾਣੀ ਦੀ ਘੱਟ ਸਪਲਾਈ ਹੋ ਰਹੀ ਸੀ ਤਾਂ ਨਵੀਂ ਅਬਾਦੀ ਦੇ ਕੁਝ ਉੱਚੇ ਇਲਾਕਿਆਂ ਵਿਚ ਪਾਣੀ ਨਹੀਂ ਸੀ ਪਹੁੰਚਿਆ। ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਹੁਕਮਾਂ ਤੇ ਟੈਕਰਾਂ ਨਾਲ ਵੀ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਪਾਣੀ ਪਹੁੰਚਾਇਆ ਗਿਆ ਸੀ।
ਪੀਣ ਦੇ ਪਾਣੀ ਦੀ ਸਪਲਾਈ ਅੱਜ ਸ਼ਾਮ ਤੋਂ ਆਮ ਵਾਂਗ ਹੋ ਜਾਵੇਗੀ | Abohar News
ਦੂਜ਼ੇ ਪਾਸੇ ਸੀਵਰੇਜ਼ ਅਤੇ ਜਲ ਸਪਲਾਈ ਬੋਰਡ ਦੇ ਜ਼ੇਈ ਸੰਵਿਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਹੁਕਮਾਂ ਅਨੁਸਾਰ ਵਿਭਾਗ ਪਾਣੀ ਦੀ ਸਪਲਾਈ ਨਿਯਮਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਨਹਿਰ ਵਿਚ ਸਾਫ ਪਾਣੀ ਆ ਗਿਆ ਹੈ ਅਤੇ ਸੈਂਪਲਿੰਗ ਤੋਂ ਬਾਅਦ ਹੁਣ ਨਹਿਰ ਤੋਂ ਪਾਣੀ ਵਾਟਰ ਵਰਕਸ ਵਿਚ ਲੈ ਲਿਆ ਗਿਆ ਅਤੇ ਵਾਟਰ ਵਰਕਸ ਵਿਚ ਪਾਣੀ ਦੀ ਸਪਲਾਈ ਆ ਜਾਣ ਤੋਂ ਬਾਅਦ ਹੁਣ ਆਮ ਵਾਂਗ ਸਾਰੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਨਿਊ ਸੂਰਜ ਨਗਰੀ, ਪੁਰਾਣੀ ਸੂਰਜ ਨਗਰੀ, ਆਰਿਆ ਨਗਰ, ਸਿੱਧੂ ਨਗਰੀ, ਨਵੀਂ ਆਬਾਦੀ 0 ਤੋਂ 6 ਨੰਬਰ ਤੱਕ ਅੱਜ ਸਵੇਰੇ 4 ਤੋਂ ਸ਼ਾਮ 10:30 ਵਜੇ ਤੱਕ ਪਾਣੀ ਦਿੱਤਾ ਗਿਆ ਹੈ ਜਦ ਕਿ ਸ਼ਾਮ 4 ਵਜੇ ਤੋਂ 11 ਵਜੇ ਤੱਕ ਨਵੀਂ ਆਬਾਦੀ, ਕੰਧ ਵਾਲਾ ਰੋਡ, ਕੋਠੀ ਫੈਜ਼ ਵਿਚ ਆਮ ਵਾਂਗ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤਾਂ ਸਾਰੇ ਸ਼ਹਿਰ ਵਿਚ ਆਮ ਵਾਂਗ ਪਾਣੀ ਮਿਲੇਗਾ।