New Rule in schools: ਸਕੂਲਾਂ ’ਚ ਲਾਗੂ ਹੋਵੇਗਾ ਨਵਾਂ ਨਿਯਮ, ਬੱਚੇ ਨਹੀਂ ਕਹਿਣਗੇ ‘ਗੁੱਡ ਮਾਰਨਿੰਗ’!, ਜਾਣੋ ਕੀ ਹੈ ਮਾਮਲਾ?

New Rule in schools

ਚੰਡੀਗੜ੍ਹ। New Rule in schools : ਹਰਿਆਣਾ ਦੇ ਸਕੂਲਾਂ ’ਚ ਨਵਾਂ ਨਿਯਮ ਲਾਗੂ ਹੋਣ ਜਾ ਜਾ ਰਿਹਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਆਜ਼ਾਦੀ ਦਿਹਾੜੇ ਤੋਂ ਹਰਿਆਣਾ ਦੇ ਸਕੂਲਾਂ ’ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਦਰਅਸਲ ਹਰਿਆਣਾ ਦੇ ਸਕੂਲਾਂ ‘ਚ ਹੁਣ ਵਿਦਿਆਰਥੀ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ Jai Hind ਬੋਲਣਗੇ। ਦੱਸ ਦੇਈਏ ਕਿ ਇਹ ਫੈਸਲਾ 15 ਅਗਸਤ ਤੋਂ ਲਾਗੂ ਹੋਵੇਗਾ। ਇਹ ਫੈਸਲਾ ਹਰਿਆਣਾ ਸਰਕਾਰ ਵੱਲੋਂ ‘ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਲਈ ਲਿਆ ਗਿਆ ਹੈ।

Read Also : ਸਾਵਧਾਨ! ਨਾ ਕੀਤਾ ਇਹ ਕੰਮ ਤਾਂ ਪਵੇਗਾ ਪਛਤਾਉਣਾ, ਇਸ ਅਨਮੋਲ ਤੋਹਫ਼ੇ ਦੀ ਸੰਭਾਲ ਜ਼ਰੂਰੀ

ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਹਰਿਆਣਾ ਦੇ ਸਾਰੇ ਸਕੂਲਾਂ ‘ਚ ਲਾਗੂ ਹੋਵੇਗਾ। ਹਰਿਆਣਾ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਦੀ ਡੂੰਘੀ ਭਾਵਨਾ ਪੈਦਾ ਕਰਨਾ ਹੈ। ਸਰਕੂਲਰ ‘ਚ ਕਿਹਾ ਗਿਆ ਹੈ ਕਿ ‘ਜੈ ਹਿੰਦ’ ਦਾ ਨਾਅਰਾ ਸੁਭਾਸ਼ ਚੰਦਰ ਬੋਸ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਦਿੱਤਾ ਸੀ ਅਤੇ ਆਜ਼ਾਦੀ ਤੋਂ ਬਾਅਦ ਇਸ ਨੂੰ ਹਥਿਆਰਬੰਦ ਬਲਾਂ ਨੇ ਸਲਾਮੀ ਵਜੋਂ ਅਪਣਾਇਆ ਸੀ। New Rule in schools

ਹਰਿਆਣਾ ਸਰਕਾਰ ਨੇ ਦਿੱਤੇ ਇਹ ਤਰਕ | New Rule in schools

  • ਇਸ ਨਾਲ ਵਿਦਿਆਰਥੀਆਂ ‘ਚ ਦੇਸ਼ਭਗਤੀ ਦੀ ਭਾਵਨਾ ਵਧੇਗੀ।
  • ਵਿਦਿਆਰਥੀਆਂ ‘ਚ ਦੇਸ਼ ਦੇ ਪ੍ਰਤੀ ਸਨਮਾਨ ਵਧੇਗਾ।
  • ਜੈ ਹਿੰਦ’ ਕਹਿਣ ਨਾਲ ਏਕਤਾ ਵਧੇਗੀ।
  • ਅਨੁਸ਼ਾਸਨ ਅਤੇ ਸਨਮਾਨ ’ਚ ਵੀ ਵਾਧਾ ਹੋਵੇਗਾ।
  • ਪਰੰਪਰਾਵਾਂ ਦਾ ਸਨਮਾਨ ਵੀ ਵਧੇਗਾ।
  • ‘ਜੈ ਹਿੰਦ’ ਕਹਿਣ ਨਾਲ ਇੱਕਜੁਟਤਾ ਵਧੇਗੀ।