ਭਗਵੰਤ ਮਾਨ ਦੇ ਕੈਬਨਿਟ ਵਿੱਚ ਸ਼ਾਮਲ ਹੋਣਗੇ 2 ਨਵੇਂ ਮੰਤਰੀ

ਭਗਵੰਤ ਮਾਨ ਦੇ ਕੈਬਨਿਟ ਵਿੱਚ ਸ਼ਾਮਲ ਹੋਣਗੇ 2 ਨਵੇਂ ਮੰਤਰੀ

11 ਵਜੇ ਚੁੱਕਣਗੇ ਸਹੁੰ

  • ਕਰਤਾਰਪੁਰ ਤੋਂ ਬਲਕਾਰ ਸਿੰਘ ਅਤੇ ਲੁਧਿਆਣਾ ਤੋਂ ਦਲਜੀਤ ਸਿੰਘ ਭੋਲਾ ਦਾ ਲੱਗਿਆ ਨੰਬਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਆਪਣੀ ਕੈਬਨਿਟ ਵਿੱਚ 2 ਨਵੇਂ ਮੰਤਰੀਆਂ ਦੀ ਐਂਟਰੀ ਕਰਵਾਈ ਜਾ ਰਹੀ ਹੈ। ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ 11 ਵਜੇ ਦਾ ਸਮਾਂ ਵੀ ਮੰਗ ਲਿਆ ਗਿਆ ਹੈ ਅਤੇ ਪੰਜਾਬ ਰਾਜ ਭਵਨ ਵਲੋਂ ਸਮਾਂ ਦਿੰਦੇ ਹੋਏ ਨਵੇਂ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਵੀ ਰੱਖ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਮੈਡਲ

ਹਾਲਾਂਕਿ ਪੰਜਾਬ ਰਾਜ ਭਵਨ ਵੱਲੋਂ ਪੰਜਾਬ ਸਰਕਾਰ ਦੀ ਪਹਿਲੀ ਚਿੱਠੀ ਨੂੰ ਵਾਪਸ ਭੇਜਦੇ ਹੋਏ ਕੈਬਨਿਟ ਮੰਤਰੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਨਾਵ੍ਹਾਂ ਦੀ ਲਿਸਟ ਮੰਗੀ ਸੀ, ਜਿਸ ਤੋਂ ਬਾਅਦ ਹੀ ਸਮਾਂ ਦੇਣ ਦੀ ਗੱਲ ਆਖੀ ਗਈ। ਦੇਰ ਸ਼ਾਮ ਜਦੋਂ ਇਹ ਲਿਸਟ ਪੰਜਾਬ ਰਾਜ ਭਵਨ ਪੁੱਜ ਗਈ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਬਨਵਾਰੀ ਲਾਲ ਪੁਰੋਹਿਤ ਸਮਾਂ ਦੇ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਲੋਕ ਸਭਾ ਸੀਟ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕਰਤਾਰਪੁਰ ਸਾਹਿਬ ਤੋਂ ਬਲਕਾਰ ਸਿੰਘ ਅਤੇ ਲੁਧਿਆਣਾ ਤੋਂ ਦਲਜੀਤ ਸਿੰਘ ਭੋਲਾਦਾ ਨੰਬਰ ਲੱਗ ਗਿਆ ਹੈ। ਇਨ੍ਹਾਂ ਦੋਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here