ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ
ਮਨਜੀਤ ਨਰੂਆਣਾ, ਸੰਗਤ ਮੰਡੀ
ਪਿੰਡ ਫਰੀਦਕੋਟ ਕੋਟਲੀ ਵਿਖੇ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਚੱਲਦਿਆਂ ਨਵਵਿਆਹੁਤਾ ਲੜਕੀ ਨੇ ਬੀਤੀ ਰਾਤ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸਹੁਰਾ ਪਰਿਵਾਰ ਇਸ ਤੋਂ ਸਾਫ ਇਨਕਾਰ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਮਨਜੀਤ ਕੌਰ ਪੁੱਤਰੀ ਲੀਲਾ ਸਿੰਘ ਵਾਸੀ ਪੈਰੋ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਪਿੰਡ ਫਰੀਦਕੋਟ ਕੋਟਲੀ ਵਾਸੀ ਬਲਜਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ ਨਾਲ ਹੋਇਆ ਸੀ। ਬੀਤੀ ਸ਼ਾਮ ਲੜਕੀ ਵੱਲੋਂ ਉਸ ਸਮੇਂ ਪੱਖੇ ਨਾਲ ਲਟਕ ਕੇ ਫਾਹਾ ਲਗਾ ਲਿਆ ਜਦ ਘਰ ਦੇ ਪਰਿਵਾਰਕ ਮੈਂਬਰ ਕੰਮ ‘ਤੇ ਗਏ ਹੋਏ ਸਨ। ਮੌਕੇ ‘ਤੇ ਪੁੱਜੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ‘ਤੇ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਤੇ ਸਖਤ ਸਜ਼ਾ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਵੀ ਹਾਜ਼ਰ ਸਨ ਜਿਨ੍ਹਾਂ ਨੇ ਲੜਕੀ ਦੇ ਪੇਕਾ ਪਰਿਵਾਰ ਨਾਲ ਥਾਣਾ ਸੰਗਤ ਵਿਖੇ ਸਹੁਰਾ ਪਰਿਵਾਰ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਰੱਖ ਦਿੱਤੀ
ਇਸ ਮੌਕੇ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਥਾਣੇ ਅੱਗੇ ਖੜ੍ਹੇ ਦੋ ਨੌਜਵਾਨਾਂ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਨੌਜਵਾਨ ਲੜਕੇ ਦੇ ਪਰਿਵਾਰ ਦੀ ਮਦਦ ਲਈ ਇੱਥੇ ਆਏ ਹਨ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਵੇਂ ਨੌਜਵਾਨਾਂ ਨੂੰ ਬਚਾਇਆ ਪਿੰਡ ਕੋਟਗੁਰੂ ਦੇ ਨੌਜਵਾਨ ਸੰਦੀਪ ਸਿੰਘ ਦੇ ਹਜ਼ੂਮ ਨੇ ਕੁੱਟਮਾਰ ਦੇ ਨਾਲ-ਨਾਲ ਕੀਮਤੀ ਮੋਬਾਇਲ ਵੀ ਖੋਹ ਲਿਆ। ਥਾਣਾ ਸੰਗਤ ਦੇ ਐੱਸ. ਆਈ. ਬਲਤੇਜ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਲੜਕੀ ਦੇ ਪਿਤਾ ਲੀਲਾ ਸਿੰਘ ਪੁੱਤਰ ਮਨੀਆ ਸਿੰਘ ਵਾਸੀ ਪੈਰੋ ਜ਼ਿਲ੍ਹਾ ਮਾਨਸਾ ਦੇ ਬਿਆਨਾਂ ‘ਤੇ ਲੜਕੀ ਦੇ ਪਤੀ ਬਲਜਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ, ਸਹੁਰਾ ਰਾਜਾ ਸਿੰਘ ਪੁੱਤਰ ਬਲਬੀਰ ਸਿੰਘ ਤੇ ਸੱਸ ਰਾਣੀ ਕੌਰ ਪਤਨੀ ਰਾਜਾ ਸਿੰਘ ਵਾਸੀਆਨ ਫਰੀਦਕੋਟ ਕੋਟਲੀ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।