ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਗਰਮੀ ਤੋਂ ਰਾਹਤ ਪਾਉਣ ਲਈ ਨਹਿਰਾਂ ਤੇ ਦਰਿਆਵਾਂ ਆਦਿ ’ਚ ਨਹਾਉਣ ਦੀ ਆਦਤ ਕਈ ਲੋਕਾਂ ਲਈ ਘਾਤਕ ਸਾਬਤ ਹੋ ਰਹੀ ਹੈ। ਹਾਲ ਹੀ ’ਚ ਲੁਧਿਆਣਾ ’ਚ ਨਹਾਉਂਦੇ ਸਮੇਂ 4 ਬੱਚੇ ਦਰਿਆ ’ਚ ਵਹਿ ਗਏ ਸਨ। ਇਸ ਨੂੰ ਵੇਖਦੇ ਹੋਏ, ਪ੍ਰਸ਼ਾਸਨ ਨੇ ਹੁਣ ਲੁਧਿਆਣਾ ’ਚ ਨਹਿਰਾਂ, ਚੋਅ ਤੇ ਦਰਿਆਵਾਂ ’ਚ ਨਹਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਨਹਿਰਾਂ।
ਇਹ ਖਬਰ ਵੀ ਪੜ੍ਹੋ : Snake Bite Death News Punjab: ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ
ਚੋਅ ਤੇ ਦਰਿਆਵਾਂ ’ਚ ਪਾਣੀ ਪੂਰੀ ਰਫ਼ਤਾਰ ਨਾਲ ਵਹਿ ਰਿਹਾ ਹੈ ਤੇ ਉਨ੍ਹਾਂ ਵਿੱਚ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਗਿਆ ਹੈ। ਗਰਮੀਆਂ ਦਾ ਮੌਸਮ ਹੋਣ ਕਾਰਨ, ਬਹੁਤ ਸਾਰੇ ਲੋਕ ਇੱਥੇ ਨਹਾਉਂਦੇ ਹਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੰਭਾਵਨਾ ਹੈ। ਇਸ ਨੂੰ ਵੇਖਦੇ ਹੋਏ, ਉਨ੍ਹਾਂ ਨੇ ਅਗਲੇ ਹੁਕਮਾਂ ਤੱਕ ਲੁਧਿਆਣਾ ਜ਼ਿਲ੍ਹੇ ’ਚ ਵਗਦੀਆਂ ਨਹਿਰਾਂ, ਚੋਅ ਤੇ ਦਰਿਆਵਾਂ ’ਚ ਨਹਾਉਣ ’ਤੇ ਪਾਬੰਦੀ ਲਾ ਦਿੱਤੀ ਹੈ। Punjab News
