ਰਾਜਨੀਤੀ ਦੀ ਪਰਿਭਾਸ਼ਾ ਬਦਲਦੀ ਦਿਖ ਰਹੀ ਹੈ। ਉਹ ਖਾਸ ਵਿਚਾਰਧਾਰਾ ਦੇ ਖੋਖੇ ‘ਚੋਂ ਬਾਹਰ ਨਿੱਕਲ ਬਦਲ ਦੇ ਨਵੇਂ ਮਿੱਥਕ ਘੜ ਰਹੀ ਹੈ, ਜਿਸਦੀ ਕਲਪਨਾ ਰਾਜਨੀਤਕ ਪਾਰਟੀਆਂ ਨੇ ਸੰਭਵ ਹੈ ਕੀਤੀ ਹੋਵੇ। 2014 ਦੀਆਂ ਆਮ ਚੋਣਾਂ ਇਸ ਦਿਸ਼ਾ ਵਿੱਚ ਬੇਹੱਦ ਅਹਿਮ ਸਾਬਤ ਹੋਈਆਂ। ਇਨ੍ਹਾਂ ਚੋਣਾਂ ਨੇ ਦੇਸ਼ ਵਿੱਚ ਬਦਲਾਅ ਅਤੇ ਬਦਲ ਦੀ ਰਾਜਨੀਤੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ। ਸੈਕੂਲਰਵਾਦ ਅਤੇ ਖੱਬੇਪੱਖ ਦਾ ਕਿਲ੍ਹਾ ਢਹਿ ਗਿਆ। ਧਰਮ ਨਿਰਪੱਖਤਾ ਨੇ ਪੰਥਵਾਦ ਦੇ ਆਂਚਲ ਵਿੱਚ ਆਪਣਾ ਸਿਰ ਲੁਕੋ ਲਿਆ। ਪੂਰਬ ਵਿੱਚ ਪੱਛਮੀ ਬੰਗਾਲ ਤੋਂ ਖੱਬੇਪੱਖ ਦੇ ਪਤਨ ਦਾ ਸਿਲਸਿਲਾ ਅੱਗੇ ਵਧਦਾ ਹੋਇਆ ਤ੍ਰਿਪੁਰਾ ਤੱਕ ਪਹੁੰਚ ਗਿਆ । ਭਾਰਤੀ ਰਾਜਨੀਤੀ ਵਿੱਚ ਹਿੰਦੂਤਵ ਅਤੇ ਸੰਘੀ ਵਿਚਾਰਧਾਰਾ ਜਿੱਥੇ ਅਛੂਤ ਸੀ, ਉੱਥੇ ਹੀ ਉਸਦਾ ਫੈਲਾਓ 21 ਰਾਜਾਂ ਤੱਕ ਪਹੁੰਚ ਗਿਆ।
ਰਾਜਨੀਤਿਕ ਤੌਰ ‘ਤੇ ਅਹਿਮ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਤਿੱਖੀ ਹੋ ਚੱਲੀ ਹੈ । 2017 ਦੀਆਂ ਯੂਪੀ ਦੀਆਂ ਆਮ ਚੋਣਾਂ ਵਿੱਚ ਸਪਾ-ਬਸਪਾ ਦੀ ਕਰਾਰੀ ਹਾਰ ਅਤੇ ਭਾਜਪਾ ਦੀ ਤੂਫਾਨੀ ਜਿੱਤ ਨੇ ਜਾਤੀਵਾਦੀ ਤਲਿਸਮ ਨੂੰ ਮਲੀਆਮੇਟ ਕਰ ਦਿੱਤਾ । ਦਲਿਤ ਰਾਜਨੀਤੀ ਦੀ ਮਸੀਹਾ ਮਾਇਆਵਤੀ ਦੀ ਬਸਪਾ, ਲੋਕ ਸਭਾ ਵਿੱਚ ਇੱਕ ਸੀਟ ਨਹੀਂ ਜਿੱਤ ਸਕੀ । ਯੂਪੀ ਦੀਆਂ ਫੂਲਪੁਰ ਅਤੇ ਗੋਰਖਪੁਰ ਚੋਣਾਂ ਨੂੰ ਲੈ ਕੇ ਸਿਆਸੀ ਪ੍ਰਯੋਗ ਸ਼ੁਰੂ ਹੋ ਗਏ ਹਨ। ਇਹ ਜ਼ਿਮਨੀ ਚੋਣਾਂ 2019 ਦੀ ਰਾਜਨੀਤਿਕ ਪ੍ਰਯੋਗਸ਼ਾਲਾ ਬਣਦਾ ਦਿਸ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਜਾਦੂਈ ਅਗਵਾਈ ਨੇ 70 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਹ ਸਫਰ 2017 ਦੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੀ ਜਾਰੀ ਰਿਹਾ। ਬਸਪਾ ਸੁਪਰੀਮੋ ਮਾਇਆਵਤੀ ਅਤੇ ਅਖਿਲੇਸ਼ ਯਾਦਵ 23 ਸਾਲ ਬਾਅਦ ਪਿਤਾ ਮੁਲਾਇਮ ਸਿੰਘ ਦੀ ਦੁਸ਼ਮਣੀ ਭੁੱਲ ਸਿਆਸੀ ਭੂਆ ਨਾਲ ਜਾਤੀਵਾਦੀ ਰਾਜਨੀਤੀ ਦੇ ਨਵੇਂ ਤਲਿਸਮੀ ਪ੍ਰਯੋਗ ਦਾ ਐਲਾਨ ਕੀਤਾ ਹੈ ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਘਿਰੇ ਭਰਤਇੰਦਰ ਚਾਹਲ ਵਿਜੀਲੈਂਸ ਦੇ ਦਫਤਰ ‘ਚ ਹੋਏ ਪੇਸ਼
ਯੂਪੀ ਵਿੱਚ ਰਾਮ ਮੰਦਿਰ ਅੰਦੋਲਨ ਤੋਂ ਬਾਅਦ ਜਾਤੀ ਸਮੀਕਰਨ ‘ਤੇ ਅਧਾਰਿਤ ਨਵੀਂ ਰਾਜਨੀਤੀ ਦਾ ਉਦੈ ਹੋਇਆ। ਪੂਰਬਉੱਤਰ ਦੀ ਇਤਿਹਾਸਕ ਜਿੱਤ ਤੋਂ ਬਾਅਦ ਦੇਸ਼ ਵਿੱਚ ਵਧਦੀ ਭਾਜਪਾ ਅਤੇ ਮੋਦੀ ਦੀ ਹਰਮਨਪਿਆਰਤਾ ਨੇ ਵਿਰੋਧੀ ਪੱਖ ਦੇ ਕੰਨ ਖੜ੍ਹੇ ਕਰ ਦਿੱਤੇ । ਪੂਰਬਉੱਤਰ ਜਿੱਤ ਤੋਂ ਬਾਅਦ ਭਾਜਪਾ ਦੀ ਨਜ਼ਰ ਦੱਖਣੀ ਭਾਰਤ ਦੇ ਖੱਬੇਪੱਖੀਆਂ ਦੇ ਗੜ੍ਹ ਕੇਰਲ ਅਤੇ ਕਾਂਗਰਸ ਸ਼ਾਸਿਤ ਕਰਨਾਟਕ ‘ਤੇ ਟਿਕੀ ਹੈ । ਭਾਜਪਾ ਨੂੰ ਇੱਥੇ ਵੀ ਸਫਲਤਾ ਮਿਲੀ ਤਾਂ ਪੂਰਾ ਭਾਰਤ ਭਗਵਾਮਈ ਹੋ ਜਾਵੇਗਾ। ਰਾਜਨੀਤਕ ਰੂਪ ਤੋਂ ਬੇਹੱਦ ਅਹਿਮ ਦੇਸ਼ ਦੇ ਸਭ ਤੋਂ ਵੱਡੇ ਰਾਜ ਯੂਪੀ ਦੀਆਂ ਜ਼ਿਮਨੀ ਚੋਣਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ ਕਹਿੰਦੇ ਹਨ ਕਿ ਦਿੱਲੀ ਦੀ ਰਾਜਨੀਤੀ ਉੱਤਰ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ਤੋਂ ਹੋ ਕੇ ਗੁਜ਼ਰਦੀ ਹੈ। ਫੂਲਪੂਰ ਅਤੇ ਗੋਰਖਪੁਰ ਨੂੰ ਪ੍ਰਯੋਗ ਦੀ ਰਾਜਨੀਤੀ ਨਾਲ ਜੋੜਿਆ ਜਾ ਰਿਹਾ ਹੈ। ਇੱਕ ਵਾਰ ਫਿਰ ਪਚਾਸੀ ਅਤੇ ਪੰਦਰਾਂ ਦੇ ਨਾਅਰੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਛੜਿਆਂ, ਦਲਿਤ ਅਤੇ ਘੱਟ ਗਿਣਤੀਆਂ ਦੇ ਗੜ੍ਹ ਵਿੱਚ 2017 ਦੀਆਂ ਚੋਣਾਂ ਵਿੱਚ ਭਗਵਾ ਯਾਨੀ ਭਾਜਪਾ ਦੀ ਜਿੱਤ ਸਪਾ, ਬਸਪਾ ਨੂੰ ਨਹੀਂ ਪਚ ਰਹੀ ਹੈ। ਲਿਹਾਜ਼ਾ ਆਪਣੇ ਖਿਸਕਦੇ ਜਨਾਧਾਰ ਅਤੇ ਜਾਤੀਆਂ ਨੂੰ ਲਾਮਬੰਦ ਕਰਨ ਲਈ ਦੋਵੇਂ ਇਕੱਠੇ ਆਏ ਹਨ। ਪਰ ਕੀ ਭਾਜਪਾ ਦੇ ਹਿੰਦੂਤਵ ਅਤੇ ਤਿੰਨ ਤਲਾਕ ਵਰਗੇ ਅਸਤਰ ਨੂੰ ਦੋਵੇਂ ਪਾਰਟੀਆਂ ਜਾਤੀਵਾਦੀ ਰਾਜਨੀਤੀ ਦੇ ਜ਼ਰੀਏ ਜ਼ਿਮਨੀ ਚੋਣਾਂ ਵਿੱਚ ਸਿੰਨ੍ਹਣ ਵਿੱਚ ਕਾਮਯਾਬ ਹੋਣਗੀਆਂ?
ਯੂਪੀ ਵਿੱਚ ਸਪਾ ਅਤੇ ਬਸਪਾ ਨੇ 1993 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਕਰਕੇ ਚੋਣਾਂ ਲੜੀਆਂ ਸੀ । ਇਨ੍ਹਾਂ ਚੋਣਾਂ ਵਿੱਚ ਦੋਵਾਂ ਨੂੰ 177 ਸੀਟਾਂ ਮਿਲੀਆਂ ਸਨ ਅਤੇ ਸਪਾ-ਬਸਪਾ ਨੇ ਗੱਠਜੋੜ ਨਾਲ ਸਰਕਾਰ ਬਣਾਈ ਸੀ। ਇਸ ਬੇਮੇਲ ਦੋਸਤੀ ਦਾ ਦੂਜਾ ਸਭ ਤੋਂ ਅਹਿਮ ਪਹਿਲੂ ਹੈ ਕਿ ਮਾਇਆਵਤੀ ਅਤੇ ਅਖਿਲੇਸ਼ ਵਿੱਚੋਂ ਕੌਣ ਕਿਸ ਨੂੰ ਆਪਣਾ ਲੀਡਰ ਮੰਨੇਗਾ? ਕੀ ਸਟੇਟ ਗੈਸਟ ਹਾਊਸ ਕਾਂਡ ਤੋਂ ਬਾਅਦ ਮਾਇਆਵਤੀ ਦਾ ਅਖਿਲੇਸ਼ ਦੀ ਅਗਵਾਈ ਨੂੰ ਸਵੀਕਾਰ ਕਰਨਾ ਆਸਾਨ ਹੋਵੇਗਾ? ਅਖਿਲੇਸ਼ ਯਾਦਵ ਜੇਕਰ ਬਸਪਾ ਦੇ ਨਾਲ ਗੱਠਜੋੜ ਕਰ ਵੀ ਲਵੇ ਤਾਂ ਸਪਾ ਦੇ ਅੰਦਰ ਮੁਲਾਇਮ ਸਿੰਘ ਯਾਦਵ ਅਤੇ ਸ਼ਿਵਪਾਲ ਸਿੰਘ ਇਸਨੂੰ ਸਵੀਕਾਰ ਕਰ ਸਕਦੇ ਹਨ?
ਉੱਤਰ ਪ੍ਰਦੇਸ਼ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਪਾ ਨੂੰ 28 ਫ਼ੀਸਦੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ 22 ਫ਼ੀਸਦੀ ਵੋਟਾਂ ਮਿਲੀਆਂ ਸਨ । ਦੋਨਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ 50 ਫ਼ੀਸਦੀ ਵੋਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੀਜੇਪੀ ਲਈ ਜ਼ਿਮਨੀ ਚੋਣਾਂ ਵਿੱਚ ਸਪਾ ਦੇ ਉਮੀਦਵਾਰਾਂ ਨੂੰ ਹਰਾਉਣਾ ਇੱਕ ਬੇਹੱਦ ਚੁਣੌਤੀਪੂਰਨ ਹੋਵੇਗਾ। ਫੂਲਪੁਰ ਦੀ ਵਿਧਾਨ ਸਭਾ ਸੀਟ ‘ਤੇ ਸਪਾ ਦਾ ਕਬਜ਼ਾ ਹੈ। ਹਾਲਾਂਕਿ ਇਹ ਸੀਟ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਰਹੀ ਹੈ, ਪਰ ਕਾਂਗਰਸ ਉਸ ਜ਼ਮੀਨ ਨੂੰ ਸੁਰੱਖਿਅਤ ਰੱਖਣ ਵਿੱਚ ਅਸਫ਼ਲ ਰਹੀ ਹੈ। ਫੂਲਪੁਰ ਲੋਕ ਸਭਾ ਸੀਟ ਉੱਤੇ 2014 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ 5 ਲੱਖ 3 ਹਜ਼ਾਰ ਅਤੇ 564 ਵੋਟਾਂ ਮਿਲੀਆਂ ਸਨ । ਜਦੋਂ ਕਿ ਸਪਾ ਨੂੰ 1 ਲੱਖ 95 ਹਜ਼ਾਰ 256 ਅਤੇ ਬਸਪਾ ਨੂੰ 1 ਲੱਖ 63 ਹਜਾਰ 710 ਵੋਟਾਂ ਮਿਲੀਆਂ ਸਨ। ਸਪਾ-ਬਸਪਾ ਦੀਆਂ ਵੋਟ ਮਿਲਾਉਣ ਤੋਂ ਬਾਅਦ ਵੀ ਬੀਜੇਪੀ ਦੇ ਕੇਸ਼ਵ ਮੌਰਿਆ ਅਤੇ ਯੂਪੀ ਦੇ ਉਪ ਮੁੱਖ ਮੰਤਰੀ ਨੂੰ 1 ਲੱਖ 44 ਹਜ਼ਾਰ 598 ਵੋਟਾਂ ਜ਼ਿਆਦਾ ਮਿਲੀਆਂ ਸਨ।
ਇਹ ਵੀ ਪੜ੍ਹੋ : ਕਿਸਾਨ ਖੁਦਕੁਸ਼ੀਆਂ ਤੇ ਐੱਮਐੱਸਪੀ
ਇਸ ਲਿਹਾਜ਼ ਨਾਲ ਭਾਜਪਾ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ । ਪਰ ਦੇਖਦੇ ਹਾਂ ਚੋਣਾਂ ਤੋਂ ਪਹਿਲਾਂ ਦੀ ਦੋਸਤੀ ਕੀ ਗੁੱਲ ਖਿੜਾ ਸਕਦੀ ਹੈ? ਹੁਣ ਗੋਰਖਪੁਰ ‘ਤੇ ਵੀ ਇੱਕ ਨਜ਼ਰ ਮਾਰੀਏ । ਇਹ ਸੀਟ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਅਸਤੀਫ਼ੇ ਦੀ ਵਜ੍ਹਾ ਨਾਲ ਖਾਲੀ ਹੋਈ ਹੈ। ਇੱਥੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਗੋਰਖਪੁਰ ਤੋਂ ਬੀਜੇਪੀ ਨੂੰ 5 ਲੱਖ 39 ਹਜ਼ਾਰ 137 ਵੋਟਾਂ ਮਿਲੀਆਂ ਸਨ।
ਉੱਥੇ ਹੀ ਸਪਾ ਨੂੰ 2 ਲੱਖ 26 ਹਜ਼ਾਰ ਅਤੇ 344 ਵੋਟਾਂ ਅਤੇ ਬਸਪਾ ਨੂੰ 1 ਲੱਖ 76 ਹਜ਼ਾਰ 412 ਵੋਟਾਂ ਮਿਲੀਆਂ ਸਨ। ਗੋਰਖਪੁਰ ਦੇ ਬੀਜੇਪੀ ਉਮੀਦਵਾਰ ਯੋਗੀ ਆਦਿੱਤਿਆ ਨਾਥ ਨੂੰ ਬਸਪਾ ਅਤੇ ਸਪਾ ਦੀਆਂ ਵੋਟਾਂ ਮਿਲਾਉਣ ਤੋਂ ਬਾਅਦ ਵੀ 1 ਲੱਖ 36 ਹਜ਼ਾਰ 371 ਵੋਟਾਂ ਜ਼ਿਆਦਾ ਮਿਲੀਆਂ ਸਨ । ਹਾਲਾਂਕਿ ਯੋਗੀ ਇੱਥੋਂ ਲਗਾਤਰ ਕਈ ਵਾਰ ਸਾਂਸਦ ਚੁਣੇ ਜਾਂਦੇ ਰਹੇ ਹਨ । ਇਨ੍ਹਾਂ ਚੋਣਾਂ ਦੇ ਪਿੱਛੇ ਛੁਪੀ ਰਾਜ ਸਭਾ ਦੀ ਨਵੀਂ ਰਾਜਨੀਤੀ ‘ਤੇ ਵੀ ਗੌਰ ਕਰਦੇ ਹਾਂ । ਇੱਕ ਸੀਟ ਜਿੱਤਣ ਲਈ 36.36 ਵੋਟਾਂ ਚਾਹੀਦੀਆਂ ਹਨ । ਸਮਾਜਵਾਦੀ ਪਾਰਟੀ ਕੋਲ 47 ਵੋਟਾਂ ਹਨ । ਭਾਵ ਜਿੱਤ ਤੋਂ 10.64 ਵੋਟਾਂ ਜ਼ਿਆਦਾ ਹਨ ।
ਬਸਪਾ ਕੋਲ 19 ਵੋਟਾਂ ਹਨ, ਭਾਵ ਜਿੱਤ ਤੋਂ 17.36 ਵੋਟਾਂ ਘੱਟ ਹਨ। ਸਮਾਜਵਾਦੀ ਪਾਰਟੀ ਬੀਐਸਪੀ ਨੂੰ 10.64 ਵੋਟਾਂ ਦੇਵੇਗੀ ਅਤੇ ਕਾਂਗਰਸ ਕੋਲ 7 ਹਨ । ਇਸ ਤਰ੍ਹਾਂ ਬੀਐਸਪੀ ਰਾਜ ਸਭਾ ਦੀ ਇੱਕ ਸੀਟ ਜਿੱਤ ਜਾਵੇਗੀ ਅਤੇ ਮਾਇਆਵਤੀ ਦੇ ਰਾਜ ਸਭਾ ਪੁੱਜਣ ਦਾ ਰਸਤਾ ਸਾਫ਼ ਹੋ ਸਕਦਾ ਹੈ। ਜਦੋਂ ਕਿ ਰਾਜ ਸਭਾ ਚੋਣਾਂ ਵਿੱਚ ਇਸ ਸਹਿਯੋਗ ਦੇ ਬਦਲ ਬਹੁਜਨ ਸਮਾਜ ਪਾਰਟੀ ਵਿਧਾਨ ਪਰਿਸ਼ਦ ਦੀਆਂ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਕਰ ਸਕਦੀ ਹੈ। ਦੂਜੇ ਪਾਸੇ ਯੂਪੀ ਦੀ ਰਾਜਨੀਤੀ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਮਾਇਆਵਤੀ-ਅਖਿਲੇਸ਼ 2019 ਵਿੱਚ ਬੀਜੇਪੀ ਦੇ ਖਿਲਾਫ ਇਕੱਠੇ ਆਉਣਗੇ? ਗੋਰਖਪੁਰ ਦੀਆਂ ਜ਼ਿਮਨੀ ਚੋਦਾਂ ਵਿੱਚ ਦਿਸੀ ਸਾਂਝੇਦਾਰੀ ਨੇ ਇਹ ਕਿਆਸ ਮਜ਼ਬੂਤ ਕਰ ਦਿੱਤੇ ਹਨ। ਇਸ ਦੋਸਤੀ ਨੇ ਭਾਜਪਾ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਪਰ ਯੂਪੀ ਦੀ ਇਸ ਸਿਆਸੀ ਪ੍ਰਯੋਗਸ਼ਾਲਾ ਵਿੱਚ ਜੇਕਰ ਇਹ ਪ੍ਰੀਖਿਆ ਸਫਲ ਹੋਈ ਤਾਂ ਇਹ ਗੈਰ-ਭਾਜਪਾਈ ਏਕਤਾ ਲਈ ਮਿਸਾਲ ਹੋਵੇਗੀ ਅਤੇ ਮੋਦੀ ਅਤੇ ਸ਼ਾਹ ਕੰਪਨੀ ਦੇ ਖਿਲਾਫ ਕਾਂਗਰਸ, ਖੱਬੇਪੱਖ ਤੇ ਦੂਜੀ ਵਿਚਾਰਧਾਰਾ ਦੀਆਂ ਪਾਰਟੀਆਂ ਇਕੱਠੀਆਂ ਆ ਸਕਦੀਆਂ ਹਨ।
ਭਾਵ ਦੇਸ਼ ਦੀ ਸਿਆਸਤ ਦੱਖਣਪੰਥ ਬਨਾਮ ਖੱਬੇਪੱਖ ਵਿੱਚ ਵੰਡੀ ਜਾਵੇਗੀ। ਬੱਸ ਸਮੇਂ ਦਾ ਇੰਤਜ਼ਾਰ ਕਰੀਏ । ਕਦੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਰਹੀ ਫੂਲਪੁਰ ਦੀ ਸੀਟ ਅੱਜ ਰਾਜਨੀਤੀ ਦੀ ਨਵੀਂ ਪ੍ਰਯੋਗਸ਼ਾਲਾ ਬਣੀ ਹੈ। ਬੱਸ ਸਮੇਂ ਦਾ ਇੰਤਜ਼ਾਰ ਕਰੋ ਅਤੇ ਜ਼ਿਮਨੀ ਚੋਣਾਂ ਤੋਂ ਬਾਅਦ 2019 ਦੇ ਮਹਾ-ਸੰਗਰਾਮ ਦੀ ਦਸ਼ਾ ਅਤੇ ਦਿਸ਼ਾ ਕੀ ਹੋਵੇਗੀ ਇਹ ਤੈਅ ਹੋ ਜਾਵੇਗਾ।