ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੱਲੋਂ ਆਪਣੀ ਦੋਸਤੀ ਦਾ ਦਾਇਰਾ ਹੁਣ ਤੁਰਕੀਏ ਤੱਕ ਵਧਾਇਆ ਜਾ ਰਿਹਾ ਹੈ ਮੁਇਜ਼ੂ ਚੀਨ ਸਮੱਰਥਕ ਆਗੂ ਹਨ ਤੇ ਉਹ ਆਪਣੇ ਮੁਲਕ ’ਚ ਭਾਰਤ ਦੀ ਮੌਜ਼ੂਦਗੀ ਤੋਂ ਔਖੇ ਨਜ਼ਰ ਆ ਰਹੇ ਹਨ ਮਾਲਦੀਵ ਨੇ ਹੁਣ ਤੁਰਕੀਏ ਤੋਂ ਫੌਜੀ ਨਿਗਰਾਨੀ ਲਈ ਡਰੋਨ ਖਰੀਦੇ ਹਨ ਚੀਨ ਤੋਂ ਬਾਅਦ ਤੁਰਕੀਏ ਨਾਲ ਸਬੰਧ ਮਜ਼ਬੂਤ ਕਰਨ ਪਿੱਛੋਂ ਮੁਇਜੂ ਦਾ ਮਕਸਦ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਭਾਰਤ ਵਿਰੋਧੀ ਮੁਲਕਾਂ ਨਾਲ ਨੇੜਤਾ ਬਣਾ ਕੇ ਉਹਨਾਂ ਤੋਂ ਕੁਝ ਹਾਸਲ ਕਰਨ ਦੀ ਕੋਸ਼ਿਸ਼ ’ਚ ਹਨ ਅਸਲ ’ਚ ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ’ਚ ਤੁਰਕੀਏ ਵੱਲੋਂ ਭਾਰਤ ਖਿਲਾਫ਼ ਬੋਲਣ ਤੋਂ ਬਾਅਦ ਮੁਇਜੂ ਨੇ ਨਵਾਂ ਪੱਤਾ ਖੇਡ ਲਿਆ ਹੈ।
ਤੁਰਕੀਏ ਨੇ ਪਾਕਿਸਤਾਨ ਦੀ ਭਾਸ਼ਾ ਬੋਲਦਿਆਂ ਕਸ਼ਮੀਰ ਦੇ ਮਾਮਲੇ ’ਚ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਸੀ ਭਾਰਤ ਨੇ ਵੀ ਤੁਰਕੀਏ ਨੂੰ ਬੜੇ ਸਖ਼ਤ ਸ਼ਬਦਾਂ ’ਚ ਜਵਾਬ ਦਿੱਤਾ ਚੀਨ ਪਹਿਲਾਂ ਹੀ ਪਾਕਿਸਤਾਨ, ਨੇਪਾਲ ਤੇ ਬੰਗਲਾਦੇਸ਼ ’ਚ ਆਪਣੇ ਪੈਰ ਮਜ਼ਬੂਤ ਕਰਨ ’ਚ ਜੁਟਿਆ ਹੋਇਆ ਹੈ ਮਾਲਦੀਵ ਭਾਰਤ ਵੱਲੋਂ ਦਿੱਤੀ ਗਈ ਮੱਦਦ ਨੂੰ ਵੀ ਅਸਿੱਧੇ ਸ਼ਬਦਾਂ ’ਚ ਨਕਾਰ ਰਿਹਾ ਹੈ ਹਲਾਂਕਿ ਭਾਰਤ ਨੇ ਕੋਰੋਨਾ ਕਾਲ ਸਮੇਂ?ਵੀ ਇਸ ਮੁਲਕ ਦੀ ਬਹੁਤ ਮੱਦਦ ਕੀਤੀ ਸੀ ਮਾਲਦੀਵ ਭਾਰਤ ਖਿਲਾਫ਼ ਕੋਈ ਚਾਲ ਚੱਲੇ ਇਸ ਤੋਂ ਪਹਿਲਾਂ ਭਾਰਤ ਨੂੰ ਕੂਟਨੀਤਿਕ ਤਿਆਰੀ ਕਰ ਲੈਣੀ ਚਾਹੀਦੀ ਹੈ। (Muhammad Muizu)