ਮੁੱਖ ਮੰਤਰੀ ਦੀ ਗੱਲਬਾਤ ਤੋਂ ਜਾਪਿਆ ਬਠਿੰਡਾ ਦਾ ਅੱਡਾ ਹਾਲੇ ਦੂਰ ਦੀ ਗੱਲ
ਬਠਿੰਡਾ (ਸੁਖਜੀਤ ਮਾਨ)। Punjab News: ਬਠਿੰਡਾ ਦੇ ਨਵੇਂ ਬਣਨ ਵਾਲੇ ਬੱਸ ਅੱਡੇ ਨੇ ਪ੍ਰਾਪਰਟੀ ਡੀਲਰ ਵਾਹਣੀ ਪਾਏ ਹੋਏ ਹਨ ਬੱਸ ਅੱਡਾ ਕਿੱਥੇ ਬਣੇਗਾ ਹਾਲੇ ਤਾਂ ਇਹ ਵੀ ਤੈਅ ਨਹੀਂ ਹੋਇਆ ਜਿਸ ਪਾਸੇ ਬੱਸ ਅੱਡਾ ਬਣਨ ਦੀ ਗੱਲ ਛਿੜਦੀ ਹੈ ਉਸੇ ਪਾਸੇ ਜ਼ਮੀਨ ਦੇ ਭਾਅ ਚੜ੍ਹਨ ਲੱਗਦੇ ਹਨ ਪਿਛਲੇ ਕੁੱਝ ਸਾਲਾਂ ਤੋਂ ਅਜਿਹਾ ਹੀ ਹੋ ਰਿਹਾ ਹੈ ਪਰ ਅੱਡੇ ਦੀ ਕਿਤੇ ਨੀਂਹ ਨਹੀਂ ਟਿਕੀ ਅੱਜ ਗਿੱਦੜਬਾਹਾ ਜਾਣ ਤੋਂ ਪਹਿਲਾਂ ਬਠਿੰਡਾ ਰੁਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਬਠਿੰਡਾ ਅੱਡੇ ਬਾਰੇ ਪੁੱਛਿਆ ਤਾਂ ਉਨ੍ਹਾਂ ਦੀ ਨਰਮ ਸੁਰ ਤੇ ਜਵਾਬ ਨੇ ਦਰਸਾ ਦਿੱਤਾ ਕਿ ਬਠਿੰਡਾ ਦਾ ਅੱਡਾ ਬਣਨਾ ਹਾਲੇ ਦੂਰ ਦੀ ਗੱਲ ਹੈ।
ਇਹ ਖਬਰ ਵੀ ਪੜ੍ਹੋ : Moga Crime News: 15 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ
ਵੇਰਵਿਆਂ ਮੁਤਾਬਿਕ ਬਠਿੰਡਾ ਸ਼ਹਿਰ ’ਚ ਨਵਾਂ ਬੱਸ ਅੱਡਾ ਬਣਨ ਦੀ ਗੱਲ ਅਕਾਲੀ-ਭਾਜਪਾ ਸਰਕਾਰ ਦੇ ਕਾਰਜ਼ਕਾਲ ਵੇਲੇ ਤੋਂ ਚਲਦੀ ਆ ਰਹੀ ਹੈ ਅਕਾਲੀਆਂ ਨੇ ਏਸੀ ਬੱਸ ਅੱਡਾ ਬਣਾਉਣ ਦਾ ਕਾਫੀ ਪ੍ਰਚਾਰ ਕੀਤਾ ਸੀ ਬਠਿੰਡਾ-ਬਰਨਾਲਾ ਬਾਈਪਾਸ ’ਤੇ ਸਥਿਤ ਭਾਰਤ ਨਗਰ ਕੋਲ ਛਾਉਣੀ ਦੇ ਨਾਲ ਪਟੇਲ ਨਗਰ ’ਚ ਬੱਸ ਅੱਡਾ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਛਾਉਣੀ ਏਰੀਏ ’ਚ ਹੋਣ ਕਰਕੇ ਕੇਂਦਰੀ ਗ੍ਰਹਿ ਵਿਭਾਗ ਤੋਂ ਐੱਨਓਸੀ ਲਏ ਬਿਨਾਂ ਹੀ ਨੀਂਹ ਪੱਥਰ ਤਾਂ ਰੱਖਿਆ ਗਿਆ ਪਰ ਬਾਅਦ ’ਚ ਇੱਕ ਵੀ ਇੱਟ ਨਾ ਲੱਗ ਸਕੀ ਮਨਪ੍ਰੀਤ ਬਾਦਲ ਬਠਿੰਡਾ ਦੇ ਵਿਧਾਇਕ ਅਤੇ ਕਾਂਗਰਸ ਰਾਜ ’ਚ ਵਿੱਤ ਮੰਤਰੀ ਬਣੇ ਤਾਂ ਉਨ੍ਹਾਂ ਕਿਹਾ ਕਿ ਉਹ ਕੇਂਦਰ ਤੋਂ ਐੱਨਓਸੀ ਲੈ ਚੁੱਕੇ ਹਨ, ਅੱਡਾ ਉੱਥੇ ਹੀ ਬਣੇਗਾ ਪਰ ਸਭ ਕੁੱਝ ਦਾਅਵਿਆਂ ਹੇਠ ਹੀ ਦਬ ਕੇ ਰਹਿ ਗਿਆ। Bathinda News
ਬੱਸ ਅੱਡੇ ਲਈ ਕੋਈ ਇੱਕ ਥਾਂ ਨਿਸ਼ਚਿਤ ਨਾ ਹੋਣ ਕਰਕੇ ਪ੍ਰਾਪਰਟੀ ਡੀਲਰ ਵੀ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਅੱਡਾ ਬਣਨ ਦੀ ਗੱਲ ਕਰਕੇ ਜ਼ਮੀਨਾਂ ਦੇ ਭਾਅ ’ਚ ਤੇਜੀ ਲਿਆਉਣ ’ਚ ਜੁਟੇ ਰਹੇ ਪਟੇਲ ਨਗਰ ਤੋਂ ਬਾਅਦ ਬਠਿੰਡਾ-ਮਲੋਟ ਰੋਡ ’ਤੇ ਥਰਮਲ ਦੀ ਖਾਲੀ ਪਈ ਜ਼ਮੀਨ ’ਤੇ ਬੱਸ ਅੱਡਾ ਬਣਾਉਣ ਬਾਰੇ ਗੱਲ ਚੱਲੀ ਤਾਂ ਉੱਥੇ ‘ਦਾੜੀ ਨਾਲੋਂ ਮੁੱਛਾਂ ਵੱਡੀਆਂ’ ਹੁੰਦੀਆਂ ਦਿਖਾਈ ਦਿੱਤੀਆਂ ਕਿਉਂਕਿ ਉਸ ਥਾਂ ’ਤੇ ਵਿਛੇ ਤਾਰਾਂ ਦੇ ਜਾਲ ਆਦਿ ਨੂੰ ਚੁੱਕ ਕੇ ਜ਼ਮੀਨ ਨੂੰ ਅੱਡਾ ਬਣਾਉਣ ਦੇ ਯੋਗ ਕਰਨ ’ਤੇ ਹੀ ਕਰੀਬ 12 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਕਰੀਬ 15 ਏਕੜ ਜ਼ਮੀਨ ’ਤੇ ਅੱਡਾ ਬਣਨ ਦੀ ਤਜ਼ਵੀਜ ਤਹਿਤ ਉੱਥੋਂ 11 ਕੇਵੀ ਦੀਆਂ ਲਾਈਨਾਂ ਨੂੰ ਜ਼ਮੀਨਦੋਜ ਕਰਨ ’ਤੇ ਕਰੀਬ 1 ਕਰੋੜ 29 ਲੱਖ 2 ਹਜ਼ਾਰ 238 ਰੁਪਏ ਖਰਚ ਮਿਥਿਆ ਗਿਆ ਸੀ।
ਇਹ ਖਬਰ ਵੀ ਪੜ੍ਹੋ : Crime News: ਬੱਬਰ ਖਾਲਸਾ ਇੰਟਰਨੈਸ਼ਨਲ ਮਡਿਊਲ ਦੇ ਚਾਰ ਮੈਂਬਰ ਕਾਬੂ, ਕਈ ਵੱਡੇ ਖੁਲਾਸੇ
ਇਸ ਤੋਂ ਇਲਾਵਾ 132 ਕੇਵੀ ਦੀਆਂ 2 ਲਾਈਨਾਂ ਨੂੰ ਬੱਸ ਅੱਡੇ ਲਈ ਤਜਵੀਜਤ ਜਗ੍ਹਾਂ ’ਚੋਂ ਬਾਹਰ ਕਰਨ ਅਤੇ ਟਾਵਰਾਂ ਨਾਲੋਂ ਜ਼ਮੀਨਦੋਜ਼ ਕਰਨ ’ਤੇ ਕਰੀਬ 8 ਕਰੋੜ 97 ਲੱਖ 19 ਹਜ਼ਾਰ ਰੁਪਏ ਦਾ ਖਰਚ ਆਉਣ ਦੀ ਸੰਭਾਵਨਾ ਹੈ ਅੱਜ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਬੱਸ ਅੱਡੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਦੋ ਅੱਡੇ ਨਹੀਂ ਬਣਨਗੇ ਅਤੇੇ ਨਵਾਂ ਅੱਡਾ ਵੀ ਲੋਕਾਂ ਦੀ ਰਾਇ ਨਾਲ ਹੀ ਬਣੇਗਾ ਮੁੱਖ ਮੰਤਰੀ ਨੇ ਕਿਹਾ ਕਿ ਅੱਡਾ ਸ਼ਹਿਰ ’ਚੋਂ ਬਾਹਰ ਜਾਣ ਨਾਲ ਬਜ਼ਾਰ ’ਤੇ ਅਸਰ ਪਵੇਗਾ।
ਲੋਕਾਂ ਨੂੰ ਵੀ ਅੱਡੇ ’ਚੋਂ ਬਜ਼ਾਰ ਅਤੇ ਬਜ਼ਾਰ ’ਚੋਂ ਅੱਡੇ ’ਚ ਆਉਣ-ਜਾਣ ਲਈ ਆਟੋ ਆਦਿ ਦਾ ਖਰਚਾ ਦੇਣਾ ਪਵੇਗਾ, ਜਿਸ ਲਈ ਈ ਬੱਸਾਂ ਚਲਾਉਣੀਆਂ ਪੈਣਗੀਆਂ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਅੰਦਾਜ਼ਾ ਲੱਗ ਗਿਆ ਹੈ ਕਿ ਹਾਲ ਦੀ ਘੜੀ ਬਠਿੰਡਾ ਦਾ ਨਵਾਂ ਬੱਸ ਅੱਡਾ ਬਣਨਾ ਦੂਰ ਦੀ ਗੱਲ ਹੈ ਲੋਕ ਰਾਇ ਕਦੋਂ ਇਕੱਠੀ ਕੀਤੀ ਜਾਵੇਗੀ ਇਸ ਬਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਲੋਕ ਰਾਇ ਜਾਣਨ ਦੇ ਬਿਆਨ ਆ ਚੁੱਕੇ ਹਨ। Bathinda News
ਸਿਆਸੀ ਆਧਾਰ ’ਤੇ ਟਿਕੇਗੀ ਨੀਂਹ | Bathinda News
ਬਠਿੰਡਾ ਬੱਸ ਅੱਡੇ ਦੀ ਨੀਂਹ ਸਿਆਸੀ ਆਧਾਰ ’ਤੇ ਟਿਕੇਗੀ ਲੰਮੇ ਸਮੇਂ ਤੋਂ ਲਟਕ ਰਹੇ ਬੱਸ ਅੱਡੇ ਬਾਰੇ ਹਰ ਸਿਆਸੀ ਧਿਰ ਬਿਆਨ ਤਾਂ ਦਿੰਦੀ ਹੈ ਪਰ ਸ਼ਹਿਰ ਦੇ ਵੱਡੀ ਗਿਣਤੀ ਵੋਟ ਬੈਂਕ ਨੂੰ ਨਾਰਾਜ਼ ਹੁੰਦਿਆਂ ਦੇਖ ਪੈਰ ਪਿਛਾਂਹ ਖਿੱਚ ਲਿਆ ਜਾਂਦਾ ਹੈ ਲੋਕਾਂ ਦੀ ਰਾਇ ਜਾਣਨ ਵਾਲਾ ਮੁੱਖ ਮੰਤਰੀ ਦਾ ਅੱਜ ਦਾ ਤਾਜ਼ਾ ਬਿਆਨ ਵੀ ਸ਼ਹਿਰੀ ਲੋਕਾਂ ਦੀ ਨਬਜ਼ ਟੋਲਣ ਵਾਲਾ ਹੀ ਹੈ।