ਸਪੇਨ ਦੀ ਰਾਜਧਾਨੀ ਬਾਕਸੀਲੋਨਾ ‘ਚ ਇੱਕ ਵੈਨ ਡਰਾਇਵਰ ਨੇ 13 ਵਿਅਕਤੀਆਂ ਨੂੰ ਦਰੜ ਕੇ ਮਾਰ ਦਿੱਤਾ ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਕੋਈ ਅਚਾਨਕ ਜਾਂ ਗਲਤੀ ਨਾਲ ਵਾਪਾਰੀ ਘਟਨਾ ਨਹੀਂ ਜੇਕਰ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਨਾਲ ਹੀ ਇਸ ਹਮਲੇ ਦਾ ਮਿਲਾਨ ਕਰੀਏ ਤਾਂ ਪੂਰੀ ਤਿਆਰੀ ਨਾਲ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਅੱਤਵਾਦੀ ਹਮਲੇ ਹੀ ਹਨ
ਪਿਛਲੇ ਸਾਲ ਫਰਾਂਸ ਦੇ ਨੀਸ ਸ਼ਹਿਰ ‘ਚ ਇੱਕ ਤਿਉਹਾਰ ਮੌਕੇ ਇਕੱਠੇ ਹੋਏ ਲੋਕਾਂ ‘ਤੇ ਇੱਕ ਵਾਹਨ ਚੜ੍ਹਾ ਦਿੱਤਾ ਇਸੇ ਤਰ੍ਹਾਂ ਜਰਮਨ ਦੀ ਰਾਜਧਾਨੀ ਬਰਲਿਨ ‘ਚ ਕ੍ਰਿਸਮਸ ਮੌਕੇ ਇੱਕ ਬਜ਼ਾਰ ‘ਚ ਕਿਸੇ ਅਣਪਛਾਤੇ ਨੇ ਇੱਕ ਭੀੜ ‘ਤੇ ਵਾਹਨ ਚੜ੍ਹਾ ਦਿੱਤਾ ਇਸ ਸਾਲ ਵੀ ਵਰਜੀਨੀਆ, ਪੈਰਿਸ, ਲੰਦਨ ‘ਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਕਾਰਨ ਸਪੱਸ਼ਟ ਹੀ ਹੈ ਕਿ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਹਥਿਆਰਬੰਦ ਅੱਤਵਾਦੀ ਬੜੀ ਜਲਦੀ ਫੜੇ ਜਾਂਦੇ ਹਨ
ਦੂਜੇ ਪਾਸੇ ਅੱਤਵਾਦੀ ਸੰਗਠਨ ਬੜੇ ਸ਼ਾਤਿਰ ਦਿਮਾਗ ਹਨ ਜਿਨ੍ਹਾਂ ਨੇ ਹਮਲੇ ਦਾ ਨਵਾਂ ਤਰੀਕਾ ਕੱਢ ਲਿਆ ਹੈ ਅਜਿਹਾ ਕਰਕੇ ਅੱਤਵਾਦੀਆਂ ਨੇ ਕਾਰ, ਜੀਪ ਤੇ ਟਰੱਕ ਨੂੰ ਹਥਿਆਰ ਬਣਾ ਲਿਆ ਹੈ ਪਰ ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਤਕਨੀਕ ‘ਚ ਤਾਕਤਵਰ ਮੰਨੇ ਜਾਣ ਵਾਲੇ ਗੋਰਿਆਂ ਦੇ ਮੁਲਕਾਂ ਨੇ ਅੱਤਵਾਦ ਦੀ ਨਵੀਂ ਰਣਨੀਤੀ ਨੂੰ ਸਮਝਣ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਅੱਤਵਾਦੀ ਆਪਣੇ ਮਕਸਦ ‘ਚ ਕਾਮਯਾਬ ਹੋ ਰਹੇ ਹਨ ਪਰ ਇਹ ਮੁਲਕ ਸਿਰਫ਼ ਹਥਿਆਰ ਬਣਾਉਣ ‘ਤੇ ਜੁਟੇ ਹੋਏ ਹਨ
ਅੱਤਵਾਦ ਨਾਲ ਨਜਿੱਠਣ ਲਈ ਸਿਰਫ਼ ਹਥਿਆਰਾਂ ਦੀ ਜ਼ਰੂਰਤ ਨਹੀਂ ਸਗੋਂ ਹੁਸ਼ਿਆਰੀ ਤੇ ਸਮਝਦਾਰੀ ਵੀ ਜ਼ਰੂਰਤ ਹੈ ਭਾਰਤ ਸਮੇਤ ਹੋਰ ਏਸ਼ੀਆਈ ਮੁਲਕਾਂ ਨੂੰ ਇਸ ਮਾਮਲੇ ‘ਚ ਗੰਭੀਰ ਤੇ ਸੁਚੇਤ ਹੋਣ ਦੀ ਜਰੂਰਤ ਹੈ ਵੱਡੀ ਆਬਾਦੀ ਵਾਲੇ ਮੁਲਕਾਂ ‘ਚ ਯੂਰਪ ਵਰਗੇ ਹਮਲੇ ਤਾਂ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ ਅੱਤਵਾਦ ਦੀ ਭਿਆਨਕਤਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਰੇਲਵੇ, ਡੈਮਾਂ, ਨਹਿਰਾਂ ਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਦੀ ਸੁਰੱਖਿਆ ਲਈ ਪੁਖ਼ਤਾ ਬੰਦੋਬਸਤ ਕਰ ਲੈਣੇ ਚਾਹੀਦੇ ਹਨ
ਜੇਕਰ ਇੱਕ ਡੈਮ ਜਾਂ ਨਹਿਰ ਵੀ ਕਿਸੇ ਸਾਜਿਸ਼ ਤਹਿਤ ਤੋੜੀ ਗਈ ਤਾਂ ਇਹ ਹਥਿਆਰਾਂ ਨਾਲ ਕੀਤੇ ਗਏ ਹਮਲੇ ਤੋਂ ਵੀ ਵੱਧ ਖਤਰਨਾਕ ਸਾਬਤ ਹੋਵੇਗੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਅੱਤਵਾਦੀਆਂ ਨਾਲੋਂ ਤੇਜ਼ ਤੇ ਮਜ਼ਬੂਤ ਰਣਨੀਤੀ ਘੜਨੀ ਚਾਹੀਦੀ ਹੈ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਘਟਨਾ ਵਾਪਰ ਜਾਏ ਫਿਰ ਤਿਆਰੀ ਕੀਤੀ ਜਾਏ ਅੱਤਵਾਦ ਪ੍ਰਭਾਵਿਤ ਮੁਲਕਾਂ ਨੂੰ ਨਵੀਂ ਰਣਨੀਤੀ ਘੜਨ ਲਈ ਕੋਈ ਸਾਂਝੀ ਟੀਮ ਬਣਾ ਲੈਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।