ਮਾਮੇ ਕੋਲੋਂ ਗੋਲੀ ਚੱਲਣ ਨਾਲ ਭਾਣਜੇ ਦੀ ਮੌਤ

Ludhiana News
Firing

ਜ਼ਮੀਨੀ ਵਿਵਾਦ ’ਚ ਹੋ ਰਹੀ ਲੜਾਈ ਨੂੰ ਸੁਲਝਾਉਣ ਗਿਆ ਸੀ ਭਾਣਜਾ

(ਵਿਜੈ ਹਾਂਡਾ) ਗੁਰੂਹਰਸਹਾਏ। ਹਲਕਾ ਗੁਰੂਹਰਸਹਾਏ ਦੇ ਪਿੰਡ ਸੈਦੇ ਕੇ ਮੋਹਨ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਵੱਡੀ ਘਟਨਾ ਵਾਪਰ ਗਈ। ਪਿੰਡ ਸੈਦੇ ਕੇ ਮੋਹਨ ਵਿਖੇ ਮਾਮੇ ਕੋਲੋਂ ਚਲਾਈ ਗੋਲੀ ਭਾਣਜੇ ਦੇ ਜਾ ਵੱਜੀ, ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕੁਲਬੀਰ ਸਿੰਘ ਉਮਰ 30 ਸਾਲ ਪੁੱਤਰ ਚਿਮਨ ਸਿੰਘ ਵਾਸੀਂ ਪਿੰਡ ਸੈਦੇ ਕੇ ਮੋਹਨ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਨੂੰ ਸੁਲਝਾਉਣ ਆਪਣੇ ਮਾਮੇ ਦੇ ਖੇਤ ਗਿਆ ਸੀ ਤੇ ਇਸ ਦੌਰਾਨ ਮ੍ਰਿਤਕ ਦੇ ਮਾਮੇ ਕੋਲੋਂ ਗੋਲੀ ਚੱਲ ਗਈ ਤੇ ਇਹ ਗੋਲੀ ਉਸਦੇ ਭਾਣਜੇ ਨੂੰ ਵੱਜ ਗਈ ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : ਜੀਆਰਪੀ ਪੁਲਿਸ ਵੱਲੋਂ ਸੋਨਾ ਤਸਕਰੀ ਦੇ ਦੋਸ਼ ’ਚ ਦੋ ਜਣੇ ਕਾਬੂ, 2 ਕਿੱਲੋ ਸੋਨਾ ਬਰਾਮਦ

LEAVE A REPLY

Please enter your comment!
Please enter your name here