ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home Breaking News ਚਾਚੀ ਨੂੰ ਗੋਲੀ...

    ਚਾਚੀ ਨੂੰ ਗੋਲੀ ਮਾਰ ਕੇ ਭਤੀਜਾ ਫਰਾਰ

    Nephew, Abducted, Aunt, Shot

    ਭਤੀਜੇ ਤੇ ਹੈ ਹੱਤਿਆ ਤੇ ਫਿਰੌਤੀ ਦਾ ਵੀ ਹੈ ਇਲਜ਼ਾਮ

    ਕੈਥਲ। ਬੁੱਧਵਾਰ ਨੂੰ ਅਰਜੁਨ ਨਗਰ, ਕੈਥਲ ਵਿੱਚ ਕਤਲ ਅਤੇ ਫਿਰੌਤੀ ਦੇ ਮੁਲਜ਼ਮ ਅਤੇ ਉਸਦੇ ਸਾਥੀ ਨੇ ਆਪਣੀ ਚਾਚੀ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਔਰਤ ਦੀ ਪਿੱਠ ‘ਤੇ ਵੱਜੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਸ਼ੀ ਫਿਲਹਾਲ ਫਰਾਰ ਹੈ। ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਗਵਾਹ ਤੇ ਜ਼ਖਮੀ ਔਰਤ ਦੇ ਦਿਓਰ ਸਤਨਾਮ ਨੇ ਦੱਸਿਆ ਕਿ ਉਸ ਦੀ ਭਰਜਾਈ ਰੂਪਾ (30) ਤਿੰਨ ਬੱਚਿਆਂ ਦੀ ਮਾਂ ਹੈ। ਉਹ ਅਰਜੁਨ ਨਗਰ ‘ਚ ਰਹਿੰਦੀ ਹੈ। ਉਸਦੇ ਭਰਾ ਦੀ ਮੌਤ ਹੋ ਗਈ ਹੈ। ਰੂਪਾ ਦੁਪਹਿਰ ਕਰੀਬ 2 ਵਜੇ  ਕੂੜਾ ਸੁੱਟਣ ਗਈ ਸੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਮੋਨੂੰ ਤੇ ਉਸਦੇ ਸਾਥੀ ਨੇ ਉਸ ‘ਤੇ ਫਾਇਰ ਕਰ ਦਿੱਤਾ। ਮੋਨੂੰ ਮੋਟਰਸਾਈਕਲ ਚਲਾ ਰਿਹਾ ਸੀ ਜਦੋਂਕਿ ਉਸਦਾ ਸਾਥੀ ਪਿੱਛੇ ਬੈਠਾ ਸੀ।  Shot

    ਪਿੱਛੇ ਬੈਠੇ ਸਾਥੀ ਨੇ ਰੂਪਾ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੀ ਪਿੱਠ ਨੂੰ ਛੂਹ ਕੇ ਨਿਕਲ ਗਈ। ਫਾਇਰਿੰਗ ਕਰਕੇ ਮੁਲਜ਼ਮ ਭੱਜ ਗਏ। ਜ਼ਖਮੀ ਹਾਲਤ ਵਿੱਚ, ਰੂਪਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸੀਆਈਏ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਿਟੀ ਥਾਣੇ ਦੇ ਐਸਐਚਓ ਪ੍ਰਦੀਪ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਦੱਸ ਦੇਈਏ ਕਿ ਦੋਸ਼ੀ ਮੋਨੂੰ ‘ਤੇ ਕਤਲ ਕਰਨ ਅਤੇ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਇਲਜ਼ਾਮ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here