ਕਾਠਮਾਡੂ (ੲਜੇਸੀਂ)। ਨੇਪਾਲ ਦੀ ਰਾਸ਼ਟਰੀਪਤੀ ਵਿੱਦਿਆਦੇਵੀ ਭੰਡਾਰੀ ਨੇ ਸ਼ਨਿਵਾਰ ਤੜਕੇ ਸੰਸਦ ਨੂੰ ਭੰਗ ਕਰ ਦਿੱਤਾ ਅਤੇ 12 ਅਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਕਰਾਉਣ ਦੀ ਘੋਸਣਾ ਵੀ ਕਰ ਦਿੱਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਰਾਸ਼ਟਰਪਤੀ ਵੱਲੋਂ ਤੈਅ ਡੈਡਲਾਈਨ ਦਾ ਪੀਰੀਅਡ ਸਮਾਪਤ ਹੋਣ ਤੱਕ ਸ਼ੁਕਰਵਾਰ ਤੱਕ ਨਾ ਤਾਂ ਕਾਰਜਕਾਰੀ ਪ੍ਰਧਾਨਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ ਸ਼ੇਰ ਬਹਾਦਰ ਦੇਓਵਾ ਨਵੀਂ ਸਰਕਾਰ ਦੇ ਗਠਨ ਦਾ ਦਾਵਾ ਪੇਸ਼ ਕਰ ਸਕੇ।
ਦਾਵੇ ਦੇ ਖਾਰਿਜ ਹੋਣ ਤੋਂ ਬਾਅਦ ਓਲੀ ਨੇ ਸ਼ੁਕਰਵਾਰ ਅੱਧੀ ਰਾਤ ਨੂੰ ਆਪਣੇ ਮੰਤਰੀਮੰਡਲ ਦੀ ਆਪਾਤ ਬੈਠਕ ਬੁਲਾਈ ਅਤੇ ਸੰਸਦ ਭੰਗ ਕਰਨ ਦੀ ਸਿਫਾਰਿਸ ਕਰ ਦਿੱਤੀ। ਬਿਆਨ ਅਨੁਸਾਰ ਇਸ ਤੋਂ ਬਾਅਦ ਸੰਵਿਧਾਨ ਦੇ ਅਨੁਛੇਦ 76 (7) ਅਨੁਸਾਰ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਅਤੇ ਫਿਰ ਤੋਂ ਚੋਣਾਂ ਕਰਨ ਦੀ ਤਾਰੀਖ ਦੀ ਘੋਸ਼ਣਾ ਕੀਤੀ ਗਈ। ਵਿਚਾਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਸ਼੍ਰੀ ਓਲੀ ਦੀ ਸਿਫਾਰਿਸ ਤੇ ਰਾਸ਼ਟਰਪਤੀ ਸ਼੍ਰੀਮਤੀ ਭੰਡਾਰੀ ਨੇ ਸੰਸਦ ਭੰਗ ਕੀਤੀ ਹੈ। ਇਸ ਤੋਂ ਪਹਿਲਾਂ ਫਰਵਰੀ 2021 ਵਿੱਚ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ਦੇ ਕਦਮ ਨੂੰ ਰੱਦ ਕਰ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।