ਕਾਠਮਾਂਡੂ (ਏਜੰਸੀ)। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਦੀ ਪਤਨੀ ਸ੍ਰੀਮਤੀ ਸੀਤਾ ਦਹਿਲ (Sita Dahal) ਦਾ ਲੰਮੀ ਬਿਮਾਰੀ ਤੋਂ ਬਾਅਦ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਉਨਾਂ ਦੇ ਪਰਿਵਾਰ ’ਚ ਚਾਰ ਬੱਚੇ ਹਨ। ਉਨਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਨੇਪਾਲੀ ਪ੍ਰਧਾਨ ਮੰਤਰੀ ਦੇ ਨਿੱਜੀ ਡਾਕਟਰ (ਫਿਜੀਸ਼ੀਅਨ) ਪ੍ਰੋ. ਡਾ. ਯੁਵਰਾਜ ਸ਼ਰਮਾ ਨੇ ਦੱਸਿਆ ਕਿ ਪਾਰਕਿੰਸਨ ਰੋਗ, ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸ੍ਰੀਮਤੀ ਦਹਿਲ ਨੂੰ ਅੱਜ ਸਵੇਰੇ ਕਰੀਬ ਅੱਠ ਵਜੇ ਦਿਲ ਦਾ ਦੌਰਾ ਪਿਆ। ਉਨਾਂ ਨੂੰ ਤੁਰੰਤ ਇਲਾਜ ਦਿੱਤਾ ਗਿਆ ਪਰ ਕਾਫੀ ਕੋਸ਼ਿਸ ਤੋਂ ਬਾਅਦ ਵੀ ਉਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਪ੍ਰਸ਼ਾਸਨ ਨੇ ਰਾਤੋ-ਰਾਤ ਕੀਤੀ ਨਿਕਾਸੀ ਨਾਲਿਆਂ ਦੀ ਮੁਰੰਮਤ
ਸਕੱਤਰੇਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਮਾਓਵਾਦੀ ਲਹਿਰ ਦੀ ਕੇਂਦਰੀ ਸਲਾਹਕਾਰ ਰਹਿ ਚੁੱਕੀ ਸ੍ਰੀਮਤੀ ਦਹਿਲ ਦੀ ਮ੍ਰਿਤਕ ਦੇਹ ਨੂੰ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਮੁੱਖ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ 1 ਵਜੇ ਤੱਕ ਰੱਖਿਆ ਜਾਵੇਗਾ। ਦੁਪਹਿਰ 2 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਸ਼ੂਪਤੀਨਾਥ ਮੰਦਰ ਪਰਿਸਰ ‘ਚ ਬਾਗਮਤੀ ਨਦੀ ਦੇ ਕੰਢੇ ’ਤੇ ਪਸ਼ੂਪਤੀ ਆਰੀਆਘਾਟ ‘ਤੇ ਕੀਤਾ ਜਾਵੇਗਾ।