ਨੀਰਜ ਨੂੰ ਫਰਾਂਸ ਦੀ ਸੋਟੇਵਿਲੇ ਮੀਟ ‘ਚ ਸੋਨ ਤਗਮਾ

ਓਲੰਪਿਕ ਸੋਨ ਤਗਮਾ ਜੇਤੂ ਵਾਲਕਾਟ ਪਛਾੜਿਆ | Sports News

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਟਾਰ ਨੇਜਾ ਸੁੱਟਣ ਦੇ ਅਥਲੀਟ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪਿਅਨ ਨੀਰਜ ਚੋਪੜਾ ਨੇ ਫਰਾਂਸ ‘ਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ ‘ਚ ਸੋਨ ਤਗਮੇ ਦੀ ਪ੍ਰਾਪਤੀ ਵੀ ਆਪਣੇ ਨਾਂਅ ਕਰ ਲਈ ਹੈ ਨੀਰਜ ਨੇ 85.17 ਮੀਟਰ ਤੱਕ ਦੀ ਦੂਰੀ ਤੱਕ ਨੇਜਾ ਸੁੱਟ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਜਦੋਂਕਿ ਮੈਦਾਨ ‘ਤੇ ਤਗਮੇ ਦੇ ਮੁਕਾਬਲੇ ‘ਚ 2012 ਲੰਦਨ ਓਲੰਪਿਕ ਸੋਨ ਤਗਮਾ ਜੇਤੂ ਕੇਸ਼ੋਰਨ ਵਾਲਕਾਟ ਵੀ ਸਨ ਮੋਲਦੋਵਾ ਦੇ ਐਂਡ੍ਰਿਅਨ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲੁਥਾਨਿਆ ਦੇ ਅਡਿਸ ਮਾਤੁਸੇਵਿਅਸ ਨੇ 79.31 ਮੀਟਰ ਦੇ ਨਾਲ ਕਾਂਸੀ ਤਗਮਾ ਜਿੱਤਿਆ ਤ੍ਰਿਨੀਦਾਦ ਅਤੇ ਟੋਬੈਗੋ ਦੇ ਵਾਲਕਾੱਟ ਇਸ ਵਾਰ 78.26 ਮੀਟਰ ਦੀ ਦੂਰੀ ਹੀ ਤੈਅ ਕਰ ਸਕੇ ਅਤੇ ਪੰਜਵੇਂ ਨੰਬਰ ‘ਤੇ ਰਹੇ। (Sports News)

20 ਸਾਲ ਦੇ ਨੀਰਜ ਨੇ 2016 ਵਿਸ਼ਵ ਜੂਨੀਅਰ ਚੈਂਪਿਅਨਸ਼ਿਪ ‘ਚ 86.48 ਮੀਟਰ ਦੀ ਦੂਰੀ ਨਾਲ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਵੀ ਨੀਰਜ ਨੇ ਭਾਰਤ ਨੂੰ ਅਥਲੈਟਿਕਸ ‘ਚ ਸੋਨ ਤਗਮਾ ਦਿਵਾਇਆ ਸੀ ਦੋਹਾ ਡਾਇਮੰਡ ਲੀਗ ‘ਚ ਪਾਣੀਪਤ ਦੇ ਅਥਲੀਟ ਨੇ 87.43 ਮੀਟਰ ਦੇ ਨਾਲ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ ਪਰ ਚੌਥੇ ਸਥਾਨ ‘ਤੇ ਰਹਿ ਕੇ ਉਹ ਤਗਮੇ ਤੋਂ ਖੁੰਝ ਗਏ ਸਨ ਨੀਰਜ ਦੇ ਵਿਸ਼ਵ ਰਿਕਾਰਡਧਾਰੀ ਕੋਚ ਉਵੇ ਹੋਨ ਨੇ ਇਸ ਪ੍ਰਾਪਤੀ ‘ਤੇ ਕਿਹਾ ਕਿ ਆਸ ਹੈ ਕਿ ਨੀਰਜ ਇਸ ਲੈਅ ਨੂੰ ਕਾਇਮ ਰੱਖੇਗਾ। (Sports News)

LEAVE A REPLY

Please enter your comment!
Please enter your name here