ਟੋਕੀਓ ਓਲੰਪਿਕ :ਨੀਰਜ ਚੋਪੜਾ ਨੇ ਭਾਰਤੀ ਦੀ ਝੋਲੀ ਪਾਇਆ ਪਹਿਲਾ ਸੋਨ ਤਮਗਾ

ਨੀਰਜ ਚੋਪੜਾ ਨੇ ਖਤਮ ਕੀਤਾ 100 ਸਾਲਾਂ ਦਾ ਸੋਕਾ, ਦਿਵਾਇਆ ਪਹਿਲਾ ਸੋਨ ਤਮਗਾ

ਟੋਕੀਓ। ਟੋਕੀਓ ਟੋਕੀਓ ਓਲੰਪਿਕ ’ਚ ਨੀਰਜ ਚੋਪੜਾ ਨੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾ ਦਿੱਤਾ ਹੈ ਇਸ ਦੇ ਨਾਲ ਹੀ ਨੀਰਜ ਨੇ ਸੋਨ ਤਮਗਾ ਜਿੱਤ ਕੇ 100 ਸਾਲਾਂ ਦਾ ਸੋਕਾ ਵੀ ਖਤਮ ਕਰ ਦਿੱਤਾ ਹੈ ਨੀਰਜ ਨੇ ਆਪਣੇ ਪੰਜਵੇਂ ਯਤਨ ’ਚ ਵੀ ਫਾਉਲ ਕਰ ਦਿੱਤਾ ਚੰਗੀ ਗੱਲ ਇਹ ਹੈ ਕਿ ਇਸ ਦੇ ਬਾਵਜ਼ੂਦ ਨੀਰਜ ਸਭ ਤੋਂ ਅੱਗੇ ਚੱਲ ਰਿਹਾ ਹੈ ਤੇ ਸੋਨ ਤਮਗਾ ਜਿੱਤਣ ’ਚ ਸਫ਼ਲ ਹੋ ਗਿਆ ਨੀਰਜ ਨੇ ਹੁਣ ਤੱਕ ਸਭ ਤੋਂ ਵਧੀਆ ਥ੍ਰੋ 87.58 ਮੀਟਰ ਦਾ ਕੀਤਾ ਹੈ ।

ਜੈਵਲੀਨ ਥ੍ਰੋ ਦੇ ਫਾਈਨਲ ਮੁਕਾਬਲੇ ’ਚ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ ਨੀਰਜ ਸ਼ੁਰੂ ਤੋਂ ਸਭ ਤੋਂ ਅੱਗੇ ਰਹੇ ਉਨ੍ਹਾਂ ਆਪਣੀ ਪਹਿਲੀ ਕੋਸ਼ਿਸ਼ ’ਚ 87.03 ਮੀਟਰ ਦੀ ਦੂਰੀ ਤੈਅ ਕੀਤੀ ਦੂਜੀ ਵਾਰ ਉਨ੍ਹਾਂ 87.58 ਦੀ ਦੂਰੀ ਤੈਅ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਆਪਣੇ ਕੁਆਲੀਫਿਕੇਸ਼ਨ ਰਿਕਾਰਡ ਤੋਂ ਵੀ ਵੱਧ ਦੂਰ ਭਾਲਾ ਸੁੱਟਿਆ

13 ਸਾਲਾਂ ਬਾਅਦ ਮਿਲਿਆ ਸੋਨ ਤਮਗਾ

ਓਲੰਪਿਕ ਖੇਡਾਂ ’ਚ ਇਹ ਭਾਰਤ ਦਾ 13 ਸਾਲਾਂ ਬਾਅਦ ਪਹਿਲਾ ਸੋਨ ਤਮਗਾ ਹੈ ਨੀਰਜ਼ ਚੋਪੜਾ ਤੋਂ ਪਹਿਲਾਂ ਬੀਜਿੰਗ ਓਲੰਪਿਕ ’ਚ ਸ਼ੂਟਿੰਗ ’ਚ ਅਭਿਨਵ ਬਿੰਦਰਾ ਨੇ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ

ਹੁਣ ਤੱਕ ਓਲੰਪਿਕ 2020 ’ਚ ਭਾਰਤ ਦੀ ਝੋਲੀ ਪਏ 7 ਤਮਗੇ

ਟੋਕੀਓ ਓਲੰਪਿਕ ’ਚ ਭਾਰਤ ਹੁਣ ਤੱਕ 1 ਸੋਨ ਤਮਗਾ, 2 ਚਾਂਦੀ ਤਮਗੇ ਤੇ 4 ਕਾਂਸੀ ਤਮਗਿਆਂ ਸਮੇਤ ਕੁੱਲ 7 ਤਮਗੇ ਜਿੱਤ ਚੁੱਕਿਆ ਹੈ ਨੀਰਜ ਚੋਪੜਾ ਤੋਂ ਇਲਾਵਾ ਭਾਰਤ ਵੱਲੋਂ ਮੀਰਬਾਈ ਚਾਨੂ, ਰਵੀ ਦਹੀਆ, ਪੀਵੀ ਸਿੰਧੂ, ਬਜਰੰਗ ਪੂਨੀਆ, ਲਵਲੀਨਾ ਤੇ ਭਾਰਤੀ ਹਾਕੀ ਟੀਮ ਨੇ ਤਮਗੇ ਜਿੱਤੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ