ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਹੋਇਆ ਕਰੈਸ਼

1 ਦੀ ਮੌਤ ਹੋ ਜਾਣ ਦਾ ਸਮਾਚਾਰ

ਪਟਿਆਲਾ। ਪਟਿਆਲਾ ‘ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ (NCC Plane) ਕਰੈਸ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਆਰਮੀ ਖੇਤਰ ‘ਚ ਡਿੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ‘ਚ ਵਿੰਗ ਕਮਾਂਡਰ ਚੀਮਾ ਅਤੇ ਇੱਕ ਹੋਰ ਵਿਦਿਆਰਥੀ ਸਵਾਰ ਸਨ। ਕਰੈਸ਼ ਹੋਇਆ ਜਹਾਜ਼ ਮਾਈਕਰੋ ਲਾਈਟ ਹਵਾਈ ਜਹਾਜ਼ ਦੱਸਿਆ ਜਾ ਰਿਹਾ ਹੈ, ਹਾਦਸੇ ਦੌਰਾਨ ਜਹਾਜ਼ ‘ਚ ਮੌਜੂਦ ਪਾਈਲਟ ਗਰੁੱਪ ਕਮਾਂਡਰ ਜੀ.ਐੱਸ. ਚੀਮਾ ਦੀ ਮੌਤ ਹੋ ਗਈ ਹੈ, ਜਦਕਿ 2 ਕੈਡਿਟ ਫੱਟੜ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸ਼ੁਰੂਆਤੀ ਜਾਂਚ ਮੁਤਾਬਕ ਇਹ ਜਹਾਜ਼ ਸਵੇਰੇ ਸਾਡੇ 11 ਦੇ ਕਰੀਬ ਉੱਡਿਆ ਸੀ, ਪਰ ਕੁੱਝ ਸਮੇਂ ਬਾਅਦ ਹੀ ਪਟਿਆਲਾ ਸੰਗਰੂਰ ਹਾਈਵੇਅ ‘ਤੇ ਇਹ ਜਹਾਜ਼ ਕਰੈਸ਼ ਹੋ ਗਿਆ, ਹਾਦਸਾ ਹੋਣ ਤੋਂ ਬਾਅਦ ਮੀਡੀਆ ਕਰਮੀ ਮੌਕੇ ‘ਤੇ ਪਹੁੰਚੇ ਪਰ ਮਿਲਟਰੀ ਏਰੀਆ ਹੋਣ ਕਾਰਨ ਦੂਰ ਰੱਖਿਆ ਗਿਆ। ਜਹਾਜ ਕਰੈਸ਼ ਹੋਣ ਦੇ ਕੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਏ ਪਰ ਸੂਤਰਾਂ ਮੁਤਾਬਕ ਇਸ ਦੌਰਾਨ ਵੱਡੀ ਅਣਗਹਿਲੀ ਵਰਤੀ ਗਈ, ਜਹਾਜ਼ 2 ਸੀਟਰ ਦੱਸਿਆ ਜਾ ਰਿਹਾ ਹੈ ਤੇ ਇਸ ਹਾਦਸੇ ‘ਚ ਇੱਕ ਪਾਈਲਟ ਗਰੁੱਪ ਕਮਾਂਡਰ ਦੀ ਮੌਤ ਤੇ 2 ਕੈਡਿਟ ਗੰਭੀਰ ਜ਼ਖਮੀ ਹੋ ਗਏ, ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਵਾਕੇ ਹੀ ਜਹਾਜ਼ ‘ਚ 3 ਲੋਕ ਸਵਾਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here