ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਐਨਸੀਬੀ ਨੇ ਸ਼ਾ...

    ਐਨਸੀਬੀ ਨੇ ਸ਼ਾਹਰੁਖ, ਮੰਨਤ, ਅਨੰਨਿਆ ਦੇ ਘਰ ਦੀ ਲਈ ਤਲਾਸ਼ੀ

    ਐਨਸੀਬੀ ਨੇ ਸ਼ਾਹਰੁਖ, ਮੰਨਤ, ਅਨੰਨਿਆ ਦੇ ਘਰ ਦੀ ਲਈ ਤਲਾਸ਼ੀ

    ਮੁੰਬਈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀਆਂ ਵੱਖ ਵੱਖ ਟੀਮਾਂ ਨੇ ਬਾਲੀਵੁੱਡ ਅਭਿਨੇਤਾ ਸ਼ਾਹWਖ ਖਾਨ ਦੇ ਘਰ ਮੰਨਤ ਅਤੇ ਚੰਕੀ ਪਾਂਡੇ ਦੀ ਬੇਟੀ ਅਤੇ ਅਭਿਨੇਤਰੀ ਅਨੰਨਿਆ ਪਾਂਡੇ ਦੀ ਮੁੰਬਈ ਦੇ ਬਾਂਦਰਾ ਵਿੱਚ ਵੀਰਵਾਰ ਦੁਪਹਿਰ ਤਲਾਸ਼ੀ ਲਈ। ਐਨਸੀਬੀ ਨਾਲ ਜੁੜੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਸੂਤਰਾਂ ਨੇ ਦੱਸਿਆ ਕਿ ਐਨਸੀਬੀ ਦੀਆਂ ਕਈ ਟੀਮਾਂ ਨੇ ਕਰੂਜ਼ ਰੇਵ ਪਾਰਟੀ ਦੇ ਸਬੰਧ ਵਿੱਚ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਤਲਾਸ਼ੀ ਲਈ। ਸੂਤਰਾਂ ਅਨੁਸਾਰ ਐਨਸੀਬੀ ਨੇ ਛਾਪੇਮਾਰੀ ਦੌਰਾਨ ਕੁਝ ਸਬੂਤ ਇਕੱਠੇ ਕੀਤੇ ਹਨ। ਜ਼ਿਕਰਯੋਗ ਹੈ ਕਿ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਸ਼ਾਹWਖ ਖਾਨ ਦੀ ਬੇਟੀ ਸੁਹਾਨਾ ਖਾਨ ਦੀ ਕਰੀਬੀ ਦੋਸਤ ਹੈ। ਸ਼ਾਹWਖ ਨੇ ਅੱਜ ਜੇਲ੍ਹ ਵਿੱਚ ਆਪਣੇ ਬੇਟੇ ਆਰੀਅਨ ਖਾਨ ਨਾਲ ਮੁਲਾਕਾਤ ਕੀਤੀ। ਬੰਬੇ ਹਾਈ ਕੋਰਟ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ *ਤੇ 26 ਅਕਤੂਬਰ ਨੂੰ ਸੁਣਵਾਈ ਕਰੇਗਾ।

    ਜਦੋਂ ਆਰੀਅਨ ਖਾਨ ਨੇ ਜੇਲ੍ਹ ਦੇ ਖਾਣੇ ਤੋਂ ਸਾਫ਼ ਇਨਕਾਰ ਕਰ ਦਿੱਤਾ

    ਆਰੀਅਨ ਨੇ ਜੇਲ੍ਹ ਦਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਆਪਣੇ ਪੈਸੇ ਨਾਲ ਖਰੀਦੇ ਗਏ ਬਿਸਕੁਟ ਅਤੇ ਮਿਨਰਲ ਵਾਟਰ ਨਾਲ ਆਪਣਾ ਗੁਜਾਰਾ ਕਰ ਰਿਹਾ ਹੈ। ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਏ ਇੱਕ ਕੈਦੀ ਨੇ ਇਹ ਜਾਣਕਾਰੀ ਦਿੱਤੀ। ਉਹ ਵੀ ਉਸੇ ਜੇਲ੍ਹ ਵਿੱਚ ਸੀ ਜਿੱਥੇ ਆਰੀਅਨ ਬੰਦ ਹੈ। ਸੂਤਰਾਂ ਅਨੁਸਾਰ, ਇਸ ਹਫਤੇ ਆਰੀਅਨ ਨੂੰ ਉਸਦੇ ਘਰ ਤੋਂ 4500 Wਪਏ ਦਾ ਮਨੀ ਆਰਡਰ ਵੀ ਮਿਲਿਆ। ਇਹ ਲਗਭਗ ਹਰ ਕੈਦੀ ਨਾਲ ਵਾਪਰਦਾ ਹੈ। ਆਰੀਅਨ ਨੇ ਘਰ ਤੋਂ ਆਏ ਪੈਸੇ ਨਾਲ ਭੋਜਨ ਅਤੇ ਹੋਰ ਚੀਜ਼ਾਂ ਦਾ ਆਰਡਰ ਕੀਤਾ।

    ਆਰੀਅਨ ਨੂੰ ਆਪਣੇ ਪਰਿਵਾਰ ਨਾਲ 10 ਮਿੰਟ ਦੀ ਨਿਗਰਾਨੀ ਹੇਠ ਵੀਡੀਓ ਕਾਲ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਸੀ, ਜੋ ਕਿ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਸੀ ਜਿਸ ਵਿੱਚ ਕੈਦੀਆਂ ਨੂੰ ਕੋਵਿਡ ਪਾਬੰਦੀਆਂ ਦੇ ਕਾਰਨ ਹਫਤੇ ਵਿੱਚ ਦੋ ਵਾਰ ਆਪਣੇ ਪਰਿਵਾਰਾਂ ਨਾਲ ਵੀਡੀਓ ਕਾਲ ਕਰਨ ਦੀ ਆਗਿਆ ਹੈ। ਆਰੀਅਨ ਨੇ ਹੁਣ ਤੱਕ ਸਿਰਫ ਇੱਕ ਵਾਰ ਇਸ ਵਿਕਲਪ ਦੀ ਵਰਤੋਂ ਕੀਤੀ ਹੈ। ਆਰੀਅਨ ਦੀ ਜ਼ਮਾਨਤ ਮਾਮਲੇ ‘ਚ ਫੈਸਲਾ 20 ਅਕਤੂਬਰ ਤੱਕ ਆਉਣ ਦੀ ਉਮੀਦ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ