ਆਮ ਆਦਮੀ ਪਾਰਟੀ ਦੀ ਗੁੱਟਬਾਜ਼ੀ ਕਰਕੇ ਹੋਈ ਮਾਨਸ਼ਾਹੀਆ ਦੀ ਛੁੱਟੀ | Kultar Singh Sandhawan
- ਬਾਗੀ ਧੜੇ ਦਾ ਸਾਥ ਦੇਣਾ ਪਿਆ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਭਾਰੀ | Kultar Singh Sandhawan
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਵਿੱਚ ਗੁੱਟਬਾਜ਼ੀ ਕਰਨ ਅਤੇ ਪਾਰਟੀ ਨੂੰ ਦੋ-ਫਾੜ ਕਰਨ ਵਾਲੇ ਸੁਖਪਾਲ ਖਹਿਰਾ ਦੇ ਧੜੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਛੁੱਟੀ ਕਰ ਦਿੱਤੀ ਗਈ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਦੀ ਥਾਂ ‘ਤੇ ਕੁਲਤਾਰ ਸਿੰਘ ਸੰਧਵਾਂ ਨੂੰ ਨਵਾਂ ਚੀਫ਼ ਵਿਪ ਬਣਾਇਆ ਗਿਆ ਹੈ। ਇਹ ਆਦੇਸ਼ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਚਾੜ੍ਹੇ ਹਨ। ਨਾਜ਼ਰ ਸਿੰਘ ਮਾਨਸ਼ਾਹੀਆ ਦੇ ਨਾਲ ਹੀ ਸੁਖਪਾਲ ਖਹਿਰਾ ਦੇ ਧੜੇ ਦੇ ਮੈਂਬਰ ਪਿਰਮਲ ਸਿੰਘ ਨੂੰ ਵੀ ਬਤੌਰ ਵਿਪ ਹਟਾ ਦਿੱਤਾ ਗਿਆ ਹੈ, ਪਿਰਮਲ ਸਿੰਘ ਦੀ ਥਾਂ ‘ਤੇ ਅਮਰਜੀਤ ਸਿੰਘ ਸੰਧੋਆ ਅਤੇ ਰੁਪਿੰਦਰ ਕੌਰ ਰੂਬੀ ਨੂੰ ਨਵਾਂ ਵਿਪ ਲਗਾਇਆ ਗਿਆ ਹੈ। ਅੱਜ ਦੀਆਂ ਇਹ ਨਿਯੁਕਤੀਆਂ ਬਾਗੀ ਅਤੇ ਪਾਰਟੀ ਨੂੰ ਦੋ-ਫਾੜ ਕਰਨ ਵਾਲੇ ਸੁਖਪਾਲ ਖਹਿਰਾ ਲਈ ਵੱਡਾ ਝਟਕਾ ਹੈ। ਸੁਖਪਾਲ ਖਹਿਰਾ ਤੋਂ ਬਾਅਦ ਉਨ੍ਹਾਂ ਦਾ ਸਾਥ ਦੇਣ ਵਾਲੇ ਉਨ੍ਹਾਂ ਦੇ ਸਾਥੀ ਵਿਧਾਇਕਾਂ ‘ਤੇ ਵੀ ਹੁਣ ਮੁਸੀਬਤ ਡਿੱਗਣ ਲੱਗ ਪਈ ਹੈ। (Kultar Singh Sandhawan)
ਸੁਖਪਾਲ ਖਹਿਰਾ ਨੂੰ ਇੰਝ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਥੋੜ੍ਹਾ ਬਹੁਤ ਲੋਕਾਂ ਦਾ ਸਾਥ ਮਿਲਿਆ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਪਾਰਟੀ ਮੰਨਦੇ ਹੋਏ ਝੁਕ ਜਾਵੇਗੀ ਪਰ ਬੀਤੇ ਦਿਨੀਂ ਹੋਈ ਅਰਵਿੰਦ ਕੇਜਰੀਵਾਲ ਦੀ ਫੇਰੀ ਨੇ ਬਾਗੀ ਸੁਖਪਾਲ ਖਹਿਰਾ ਨਾਲ ਕੋਈ ਮੁਲਾਕਾਤ ਕਰਦੇ ਹੋਏ ਮਨਾਉਣ ਦੀ ਕੋਸ਼ਿਸ਼ ਨਹੀਂ ਕਰਕੇ ਉਸ ਨੂੰ ਵੱਡਾ ਝਟਕਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਬਾਅਦ ਬਾਗੀ ਖਹਿਰਾ ਦੇ ਸਾਥੀ ਵਿਧਾਇਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ, ਜਿਸ ਤੋਂ ਸਾਫ਼ ਹੋ ਰਿਹਾ ਹੈ ਕਿ ਹੁਣ ਬਾਗੀ ਸੁਖਪਾਲ ਖਹਿਰਾ ਨੂੰ ਪਾਰਟੀ ਮਨਾਉਣ ਦੀ ਕੋਸ਼ਿਸ਼ ਵੀ ਨਹੀਂ ਕਰੇਗੀ, ਸਗੋਂ ਉਨ੍ਹਾਂ ਨੂੰ ਖੁੰਝੇ ਲਾਉਣ ਦੀਆਂ ਕੋਸ਼ਿਸ਼ਾਂ ਤੇਜ ਕੀਤੀਆਂ ਜਾਣਗੀਆਂ। (Kultar Singh Sandhawan)