ਸਾਡੇ ਨਾਲ ਸ਼ਾਮਲ

Follow us

16.5 C
Chandigarh
Sunday, January 25, 2026
More
    Home Breaking News Nayab Singh S...

    Nayab Singh Saini: ਮੁੱਖ ਮੰਤਰੀ ਵਜੋਂ ਮਜ਼ਬੂਤੀ ਨਾਲ ਅੱਗੇ ਵਧ ਰਹੇ ਨਾਇਬ ਸੈਣੀ…

    Nayab Singh Saini
    Nayab Singh Saini: ਮੁੱਖ ਮੰਤਰੀ ਵਜੋਂ ਮਜ਼ਬੂਤੀ ਨਾਲ ਅੱਗੇ ਵਧ ਰਹੇ ਨਾਇਬ ਸੈਣੀ...

    Nayab Singh Saini: ਭਾਰਤੀ ਜਨਤਾ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਸੂਬਾ ਪ੍ਰਧਾਨ ਅਤੇ ਸਰਕਾਰ ਵਿੱਚ ਰਾਜ ਮੰਤਰੀ ਤੋਂ ਮੁੱਖ ਮੰਤਰੀ ਤੱਕ ਹਰ ਭੂਮਿਕਾ ਵਿੱਚ ਖੁਦ ਨੂੰ ਸਾਬਤ ਕਰ ਚੁੱਕੇ ਨਾਇਬ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਇੱਕ ਅਨੋਖੀ ਪਛਾਣ ਬਣਾ ਰਹੇ ਹਨ। ਆਮ ਜਿਹਾ ਆਦਮੀ ਦਿਸਣ ਵਾਲਾ ਇਹ ਮੁੱਖ ਮੰਤਰੀ ਜਦੋਂ ਆਪਣੀ ਜ਼ਿੰਦਗੀ ਦੇ 56ਵੇਂ ਸਾਲ ਵਿੱਚ ਦਾਖਲ ਹੋ ਰਿਹਾ ਹੈ, ਤਾਂ ਸੂਬੇ ਦੀ ਰਾਜਨੀਤੀ ਦੇ ਨਾਲ-ਨਾਲ ਰਾਸ਼ਟਰੀ ਰਾਜਨੀਤੀ ਵਿੱਚ ਵੀ ਪਾਰਟੀ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ। ਨਾਰਾਇਣਗੜ੍ਹ ਦੇ ਛੋਟੇ ਜਿਹੇ ਪਿੰਡ ਵਿੱਚ ਜੰਮਿਆ ਹਰਿਆਣਾ ਸਰਕਾਰ ਦਾ ਇਹ ਨਾਇਕ ਬਿਹਾਰ ਤੇ ਦਿੱਲੀ ਦੀਆਂ ਚੋਣਾਂ ਵਿੱਚ ਸਫਲ ਰਿਹਾ ਹੀ ਹੈ।

    ਇਹ ਖਬਰ ਵੀ ਪੜ੍ਹੋ : MSG Bhandara: ਐੱਮਐੱਸਜੀ ਅਵਤਾਰ ਦਿਹਾੜੇ ਦਾ ਭੰਡਾਰਾ ਅੱਜ

    ਹੁਣ ਪੰਜਾਬ ਵਿੱਚ ਵੀ ਹਰਮਨ ਪਿਅਰਤਾ ਦੇ ਨਵੇਂ ਮੁਕਾਮ ਛੂਹ ਰਿਹਾ ਹੈ। ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਨਿਭਾ ਕੇ ਸਭ ਦਾ ਭਰਾ ਬਣ ਚੁੱਕਾ ਇਹ ਸਿਆਸਤਦਨ ਸੱਤਾ ਦੇ ਸਿਖਰ ’ਤੇ ਬੈਠ ਕੇ ਵੀ ਸਭ ਨੂੰ ਆਪਣਾ ਜਿਹਾ ਲੱਗਦਾ ਹੈ। ਆਪਣੇ ਠੇਠ ਹਰਿਆਣਵੀ ਸਾਦੇ ਅਤੇ ਨਰਮ ਅੰਦਾਜ਼ ਵਿੱਚ ਆਮ ਜਨਤਾ ਦੇ ਦਿਲਾਂ ਵਿੱਚ ਲਗਾਤਾਰ ਥਾਂ ਬਣਾ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅੱਜ ਜਨਮ ਦਿਨ ਹੈ। ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਤੱਕ ਦੇ ਸਫਰ ’ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਮੰਗੋਲੀ ਜਾਟਾਨ ਨਾਲ ਜੁੜੀਆਂ ਹੋਈਆਂ ਹਨ। Nayab Singh Saini

    ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਅੰਬਾਲਾ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਮਾਜਰਾ ਸ਼ਿਫਟ ਹੋ ਗਿਆ। ਜਿੱਥੇ ਭਵਿੱਖ ਵਿੱਚ ਹਰਿਆਣਾ ਵਿਧਾਨ ਸਭਾ ਦੀ ਚੌਦ੍ਹਵੀਂ ਵਿਧਾਨ ਸਭਾ ਦੇ ਆਖਰੀ ਛੇ ਮਹੀਨਿਆਂ ਵਿੱਚ ਸੂਬੇ ਦੀ ਅਗਵਾਈ ਆਪਣੇ ਹੱਥਾਂ ਵਿੱਚ ਲੈਣ ਵਾਲਾ ਬੱਚਾ ਜੰਮਿਆ। 25 ਜਨਵਰੀ 1970 ਨੂੰ ਜੰਮੇ ਨਾਇਬ ਸਿੰਘ ਸੈਣੀ ਨੇ ਰਾਜਨੀਤੀ ਦਾ ਊੜਾ ਐੜਾ ਭਾਜਪਾ ਦੇ ਸਕੂਲ ਵਿੱਚ ਹੀ ਸਿੱਖਿਆ। ਉਨ੍ਹਾਂ ਨੇ ਅੰਬਾਲਾ ਵਿੱਚ ਕੰਪਿਊਟਰ ਆਪਰੇਟਰ ਵਜੋਂ ਰਾਜਨੀਤਿਕ ਸਕੂਲ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ ਉਹ ਕਿਸਾਨ ਮੋਰਚੇ ਵਿੱਚ ਮਹਾਮੰਤਰੀ ਬਣੇ। ਇਸ ਦੌਰਾਨ ਗਊ ਸੁਰੱਖਿਆ ਲਈ ਚੱਲੇ ਅਭਿਆਨ ਵਿੱਚ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਗਰਮ ਹਿੱਸਾ ਲਿਆ।

    ਬਾਅਦ ਵਿੱਚ ਉਹ ਅੰਬਾਲਾ ਵਿੱਚ ਭਾਜਪਾ ਦੇ ਪ੍ਰਧਾਨ ਵੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ 2009 ਦੀਆਂ ਵਿਧਾਨ ਸਭਾ ਚੋਣਾਂ ਵੀ ਨਾਰਾਇਣਗੜ੍ਹ ਹਲਕੇ ਤੋਂ ਲੜੀਆਂ ਪਰ ਪਹਿਲੀਆਂ ਚੋਣਾਂ ਵਿੱਚ ਉਹ ਹਾਰ ਗਏ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਸਰਗਰਮੀ ਜਾਰੀ ਰੱਖੀ। ਉਨ੍ਹਾਂ ਨੇ ਅਗਲੀ ਚੋਣਾਂ 2014 ਵੀ ਨਾਰਾਇਣਗੜ੍ਹ ਹਲਕੇ ਤੋਂ ਲੜੀ ਅਤੇ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ। ਪਹਿਲੀ ਵਾਰ ਜਦੋਂ ਉਹ ਜਿੱਤੇ ਤਾਂ ਭਾਜਪਾ ਨੇ ਵੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਈ। ਪਹਿਲੀ ਵਾਰ ਵਿਧਾਇਕ ਬਣਦਿਆਂ ਹੀ ਉਨ੍ਹਾਂ ਨੂੰ ਰਾਜਮੰਤਰੀ ਬਣਾਇਆ ਗਿਆ। ਇਸ ਦੇ ਬਾਵਜ਼ੂਦ ਉਹ ਪਾਰਟੀ ਸੰਗਠਨ ਦੇ ਦਫਤਰਾਂ ਨਾਲ ਜੁੜੇ ਰਹੇ ਅਤੇ ਬਰੀਕੀ ਨਾਲ ਸੰਗਠਨ ਮਜ਼ਬੂਤੀ ਵਿੱਚ ਸੂਬਾ ਤੇ ਰਾਸ਼ਟਰੀ ਅਗਵਾਈ ਨਾਲ ਜੁੜੇ ਰਹੇ। Nayab Singh Saini

    ਇਸ ਤੋਂ ਬਾਅਦ ਉਨ੍ਹਾਂ ਦਾ ਰਾਜਮੰਤਰੀ ਦਾ ਕਾਰਜਕਾਲ ਪੂਰਾ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਨੂੰ ਕੁਰੂਕਸ਼ੇਤਰ ਲੋਕ ਸਭਾ ਤੋਂ 2019 ਦੀ ਭਾਜਪਾ ਟਿਕਟ ਦੇ ਦਿੱਤੀ ਗਈ। ਇਸ ਰਾਜਨੀਤਕ ਜੰਗ ਵਿੱਚ ਵੀ ਉਹ ਜਿੱਤੇ। ਸੰਸਦ ਮੈਂਬਰ ਵਜੋਂ ਵੀ ਉਨ੍ਹਾਂ ਨੇ ਆਪਣੇ ਕੰਮ ਨਾਲ ਅਮਿੱਟ ਛਾਪ ਛੱਡੀ ਅਤੇ ਉਹ ਕੈਥਲ ਅਤੇ ਕੁਰੂਕਸ਼ੇਤਰ ਵਿੱਚ ਲਗਾਤਾਰ ਸਰਗਰਮ ਰਹੇ। ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਆਮ ਜਨਤਾ ਵਿਚਕਾਰ ਰਹਿ ਕੇ ਉਨ੍ਹਾਂ ਦੇ ਕੰਮ ਕਰਵਾਏ। ਚਾਹੇ ਕੈਥਲ ਵਿੱਚ ਆਕਸੀਜ਼ਨ ਪਲਾਂਟ ਦੀ ਗੱਲ ਹੋਵੇ ਜਾਂ ਉਸ ਸਮੇਂ ਆਕਸੀਜਨ ਕੰਸਟ੍ਰੇਟਰ ਉਪਲੱਬਧ ਕਰਵਾਉਣ ਦੀ ਗੱਲ ਹੋਵੇ। ਦਵਾਈਆਂ ਤੋਂ ਲੈ ਕੇ ਉਨ੍ਹਾਂ ਨੇ ਆਮ ਜਨਤਾ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡਣ ਲਈ ਲਗਾਤਾਰ ਮੁਹਿੰਮ ਚਲਾਈ। ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ ਸ਼ਾਨਦਾਰ ਰਿਹਾ ਸੀ। Nayab Singh Saini

    ਇਸੇ ਕਾਰਨ ਭਾਜਪਾ ਆਲ੍ਹਾ ਕਮਾਨ ਉਨ੍ਹਾਂ ਦੇ ਕੰਮ ਦੀ ਇੰਨੀ ਮੁਰੀਦ ਹੋ ਗਈ ਕਿ ਉਨ੍ਹਾਂ ਨੂੰ ਹਰਿਆਣਾ ਭਾਜਪਾ ਦੇ ਸੰਗਠਨ ਦੀ ਕਮਾਨ ਸੌਂਪ ਦਿੱਤੀ ਗਈ। ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ ਪੂਰਾ ਵੀ ਨਹੀਂ ਹੋਇਆ ਸੀ ਅਤੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣੇ ਵੀ ਕੁਝ ਹੀ ਮਹੀਨੇ ਹੋਏ ਸਨ ਕਿ ਭਾਜਪਾ ਆਲ੍ਹਾ ਕਮਾਨ ਤੇ ਵਿਧਾਇਕਾਂ ਦੇ ਸਮੱਰਥਨ ਨਾਲ ਉਨ੍ਹਾਂ ਨੂੰ ਹਰਿਆਣਾ ਦੀ ਰਾਜਗੱਦੀ ਸੌਂਪ ਦਿੱਤੀ ਗਈ ਅਤੇ ਉਹ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੇ ਕਰਨਾਲ ਤੋਂ ਵਿਧਾਇਕ ਬਣਨ ਲਈ ਚੋਣ ਲੜੀ ਅਤੇ ਜਿੱਤੇ।

    ਸਿਰਫ਼ ਛੇ ਮਹੀਨਿਆਂ ਵਿੱਚ ਉਨ੍ਹਾਂ ਨੇ ਹਰਿਆਣਾ ਵਿੱਚ ਮੁੱਖ ਮੰਤਰੀ ਵਜੋਂ ਅਜਿਹੀ ਛਾਪ ਛੱਡੀ ਕਿ ਹਰਿਆਣਾ ਦੀ ਜਨਤਾ ਨੇ ਅਜਿਹੇ ਮਾਹੌਲ ਵਿੱਚ ਉਨ੍ਹਾਂ ਨੂੰ ਹਰਿਆਣਾ ਦੀ ਵਾਗਡੋਰ ਸੌਂਪ ਦਿੱਤੀ, ਜਦੋਂ ਪੂਰੇ ਸੂਬੇ ਵਿੱਚ ਕਾਂਗਰਸ ਦੀਆਂ 70 ਸੀਟਾਂ ਆਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਇਹ ਨਾਇਬ ਸਿੰਘ ਸੈਣੀ ਹੀ ਸਨ ਜੋ ਲਗਾਤਾਰ ਕਹਿ ਰਹੇ ਸਨ ਕਿ ਭਾਜਪਾ ਦੀ ਹੀ ਸਰਕਾਰ ਬਣਨ ਜਾ ਰਹੀ ਹੈ।

    ਸੂਬੇ ਦੀ ਜਨਤਾ ਨੂੰ ਉਨ੍ਹਾਂ ’ਤੇ ਵਿਸ਼ਵਾਸ ਹੀ ਸੀ ਕਿ 2024 ਦੀਆਂ ਚੋਣਾਂ ਵਿੱਚ ਹਰਿਆਣਾ ਦੀ ਜਨਤਾ ਨੇ ਸਪੱਸ਼ਟ ਬਹੁਮਤ ਨਾਲ ਭਾਜਪਾ ਨੂੰ ਤੀਜੀ ਵਾਰ ਸੱਤਾ ਸੌਂਪ ਦਿੱਤੀ। ਇਸ ਦਾ ਵੱਡਾ ਕਾਰਨ ਆਮ ਜਨਤਾ ਵਿਚਕਾਰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦੀ ਡੂੰਘੀ ਪੈਠ ਰਹੀ। ਉਨ੍ਹਾਂ ਨੇ ਮੁੱਖ ਮੰਤਰੀ ਬਣਦਿਆਂ ਹੀ ਸੂਬੇ ਵਿੱਚ ਸੀਐੱਮ ਆਵਾਸ ਦੇ ਦਰਵਾਜ਼ੇ ਆਮ ਜਨਤਾ ਲਈ ਖੋਲ੍ਹ ਦਿੱਤੇ। ਆਪਣੀ ਪਹਿਲੀ ਕਲਮ ਨਾਲ ਹਰਿਆਣਾ ਦੇ ਕਿਸਾਨਾਂ ਨੂੰ ਫਸਲ ਖਰਾਬੇ ਦਾ 88 ਕਰੋੜ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਨੇ ਅੱਜ ਤੱਕ ਅਜਿਹੇ ਅਨੇਕਾਂ ਫੈਸਲੇ ਲਏ ਹਨ, ਜੋ ਆਉਣ ਵਾਲੇ ਸਮੇਂ ਵਿੱਚ ਯਾਦ ਕੀਤੇ ਜਾਣਗੇ। Nayab Singh Saini

    ਲੋਕ ਸੰਪਰਕ ਅਧਿਕਾਰੀ, ਹਰਿਆਣਾ