ਛੱਤੀਸਗੜ੍ਹ ’ਚ ਨਕਸਲੀ ਹਮਲੇ

ਫਾਈਲ ਫੋਟੋ
ਫਾਈਲ ਫੋਟੋ

ਛੱਤੀਸਗੜ੍ਹ ’ਚ ਨਕਸਲੀ ਹਮਲੇ ਫਿਰ ਤੇਜ਼ ਹੋ ਗਏ ਹਨ ਸੁਕਮਾ ’ਚ ਹੋਏ ਹਮਲੇ ’ਚ ਇੱਕ ਏਐੱਸਆਈ ਸ਼ਹੀਦ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਹਮਲੇ ਹੋ ਰਹੇ ਹਨ ਇੱਕ ਘਟਨਾ ’ਚ ਦੋ ਨਕਸਲੀ ਵੀ ਮਾਰੇ ਗਏ ਹਨ ਸੂਬੇ ਦੀ ਨਵੀਂ ਚੁਣੀ ਵਿਸ਼ਨੂੰ ਸਾਏ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਹੈ ਸੂਬਾ ਸਰਕਾਰ ਨੂੰ ਨਕਸਲੀ ਹਿੰਸਾ ਨਾਲ ਨਜਿੱਠਣ ਲਈ ਮਜ਼ਬੂਤ ਰਣਨੀਤੀ ਘੜਨੀ ਪਵੇਗੀ ਜਿੱਥੋਂ ਤੱਕ ਸਿਆਸੀ ਹਲਾਤਾਂ ਦਾ ਸਬੰਧ ਹੈ ਆਦਿਵਾਸੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਜੋੜਨ ਲਈ ਚੰਗੇ ਕੰਮ ਹੋ ਰਹੇ ਹਨ ਨਵੀਂ ਚੁਣੀ ਸਰਕਾਰ ਦੀ ਅਗਵਾਈ ਆਦਿਵਾਸੀ ਭਾਈਚਾਰੇ ਨਾਲ ਸਬੰਧਿਤ ਆਗੂ (ਵਿਸ਼ਨੂੰ ਸਾਏ) ਨੂੰ ਸੌਂਪੀ ਗਈ ਹੈ ਕਦੇ ਆਦਿਵਾਸੀ ਚੋਣਾਂ ਦੇ ਕੱਟੜ ਵਿਰੋਧੀ ਹੁੰਦੇ ਸਨ। (Naxalite Attacks)

ਚੋਣਾਂ ਮੌਕੇ ਸੜਕਾਂ ਤੋੜਨੀਆਂ, ਸੜਕਾਂ ’ਤੇ ਦਰੱਖ਼ਤ ਸੁੱਟਣੇ ਆਮ ਗੱਲ ਹੁੰਦੀ ਸੀ ਨਕਸਲੀਆਂ ਨੂੰ ਵੀ ਆਦਿਵਾਸੀਆਂ ਦੀ ਹਮਾਇਤ ਹੁੰਦੀ ਸੀ ਨਕਸਲੀਆਂ ਵੱਲੋਂ ਚੋਣਾਂ ’ਚ ਖੱਲਰ ਪਾਉਣ ਲਈ ਆਦਿਵਾਸੀਆਂ ਦੀ ਮੱਦਦ ਲਈ ਜਾਂਦੀ ਸੀ। ਸਿਆਸੀ ਪਾਰਟੀਆਂ ਦੇ ਉਮੀਦਵਾਰ ਆਦਿਵਾਸੀ ਖੇਤਰਾਂ ’ਚ ਚੋਣ ਪ੍ਰਚਾਰ ਲਈ ਬਹੁਤ ਘੱਟ ਜਾਂਦੇ ਸਨ ਤੇ ਬਹੁਤਾ ਪ੍ਰਚਾਰ ਸ਼ਹਿਰਾਂ-ਕਸਬਿਆਂ ਤੱਕ ਹੀ ਸੀਮਤ ਰਹਿ ਜਾਂਦਾ ਸੀ ਨਕਸਲੀ ਵੀ ਆਪਣੇ ਸਰਕਾਰ ਵਿਰੋਧੀ ਪ੍ਰਚਾਰ ’ਚ ਆਦਿਵਾਸੀਆਂ ਦੇ ਹਿੱਤਾਂ ਨੂੰ ਅਧਾਰ ਬਣਾਉਂਦੇ ਸਨ। (Naxalite Attacks)

Also Read : ਇਸ਼ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, ਚੱਲਣੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ

ਸਿਆਸਤ ’ਚ ਤਬਦੀਲੀ ਸਭ ਦੇ ਸਾਹਮਣੇ ਹੈ ਆਦਿਵਾਸੀ ਭਾਈਚਾਰੇ ਨੂੰ ਨੁਮਾਇੰਦਗੀ ਮਿਲੀ ਹੈ ਸਰਕਾਰ ਨਕਸਲੀ ਸਮੱਸਿਆ ਦਾ ਹੱਲ ਕੱਢਣ ਦੇ ਯਤਨ ਕਰੇ ਨਕਸਲੀਆਂ ਨੂੰ ਹਿੰਸਾ ਛੱਡ ਕੇ ਮੁੱਖਧਾਰਾ ’ਚ ਪਰਤਣ ਲਈ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਆਦਿਵਾਸੀ ਖੇਤਰਾਂ ਦਾ ਜਿੰਨਾ ਵਿਕਾਸ ਹੋਵੇਗਾ ਉਨੀ ਹੀ ਨਕਸਲੀ ਹਿੰਸਾ ਕਮਜ਼ੋਰ ਹੋਵੇਗੀ ਸਰਕਾਰ ਨੂੰ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਵਿਕਾਸ ਦੇ ਮੁੱਦੇ ’ਤੇ ਨਵੀਂਆਂ ਨੀਤੀਆਂ ਤੇ ਪ੍ਰੋਗਰਾਮ ਬਣਾਉਣੇ ਪੈਣਗੇ। (Naxalite Attacks)