ਨਵਵਰਿੰਦਰ ਸਿੰਘ ਨਵੀ ਬਣੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

Mohali News
ਮੋਹਾਲੀ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (PSMSU) ਦੀ ਮੋਹਾਲੀ ਯੂਨਿਟ ਦੇ ਨਵ ਨਿਯੁਕਤ ਅਹੁਦੇਦਾਰ।

ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸਰਬਸੰਮਤੀ ਨਾਲ ਯੂਨੀਅਨ ਦਾ ਪੁਨਰ ਗਠਨ

ਮੋਹਾਲੀ (ਐੱਮ ਕੇ ਸ਼ਾਇਨਾ)। ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ (ਕਲੈਰੀਕਲ) ਕਾਮਿਆਂ ਮੋਹਾਲੀ ਯੂਨਿਟ ਦੀ 2024 ਦੀ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ। (Mohali News) ਵਿਕਾਸ ਭਵਨ, ਫੇਜ਼ 8 ਮੁਹਾਲੀ ਦੇ ਕਮੇਟੀ ਰੂਮ ਵਿੱਚ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਦੀ ਮੌਜ਼ੂਦਗੀ ਵਿੱਚ ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ :

ਸਰਬਸੰਮਤੀ ਨਾਲ ਇਨ੍ਹਾਂ ਦੀ ਹੋਈ ਚੋਣ

1. ਚੇਅਰਮੈਨ ਜਸਵੀਰ ਸਿੰਘ ਟੌਹੜਾ (ਦਫਤਰ ਡਾਇਰੈਕਟਰ ਪੰਚਾਇਤ ਵਿਭਾਗ, ਪੰਜਾਬ),
2. ਪ੍ਰਧਾਨ- ਨਵਵਰਿੰਦਰ ਸਿੰਘ ਨਵੀ (ਦਫ਼ਤਰ ਜਲ ਸਪਲਾਈ ਵਿਭਾਗ)
3. ਜਨਰਲ ਸਕੱਤਰ – ਸੁਖਵਿੰਦਰ ਸਿੰਘ (ਦਫ਼ਤਰ ਮੁੱਖ ਇੰਜੀ. ਪੰਚਾਇਤੀ ਰਾਜ ਪੰਜਾਬ)।
4. ਵਿੱਤ ਸਕੱਤਰ- ਰੁਪਿੰਦਰਪਾਲ ਸਿੰਘ (ਦਫ਼ਤਰ ਕਰ ਤੇ ਆਬਕਾਰੀ ਵਿਭਾਗ)
5. ਪ੍ਰੈਸ ਸਕੱਤਰ- ਗੁਰਸੇਵਕ ਸਿੰਘ (ਦਫ਼ਤਰ ਸਿੱਖਿਆ ਵਿਭਾਗ ਪੰਜਾਬ)
6. ਸੀਨੀਅਰ ਮੀਤ ਪ੍ਰਧਾਨ – ਰਣਧੀਰ ਸਿੰਘ ਕੈਂਲੋਂ (ਦਫ਼ਤਰ ਸਿੱਖਿਆ ਵਿਭਾਗ, ਪੰਜਾਬ)
7. ਸੀਨੀਅਰ ਮੀਤ ਪ੍ਰਧਾਨ – ਗੁਰਮੁੱਖ ਸਿੰਘ (ਦਫਤਰ ਡਿਪਟੀ ਕਮਿਸ਼ਨਰ, ਮੁਹਾਲੀ)
8. ਸਪੋਕਸਮੈਨ/ਬੁਲਾਰਾ- ਕਰਮਜੀਤ ਸਿੰਘ (ਦਫ਼ਤਰ ਡਾਇਰੈਕਟਰ ਖੇਤੀਬਾੜੀ ਵਿਭਾਗ )
9. ਮੀਤ ਪ੍ਰਧਾਨ- ਕਰਨਦੀਪ ਸਿੰਘ (ਦਫ਼ਤਰ ਮੰਡੀ ਬੋਰਡ)
10. ਮੀਤ ਪ੍ਰਧਾਨ ਅਮਨਦੀਪ ਸਿੰਘ (ਦਫਤਰ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ)
11. ਮੀਤ ਪ੍ਰਧਾਨ ਹਰਦੀਪ ਸਿੰਘ (ਦਫਤਰੀ ਭੂਮੀ ਰੱਖਿਆ ਵਿਭਾਗ, ਪੰਜਾਬ)
12.ਕਾਰਜਕਾਰੀ ਮੈਂਬਰ- ਮਨਜੀਤ ਸਿੰਘ (ਦਫ਼ਤਰ ਪੁੱਡਾ, ਮੋਹਾਲੀ)
13. ਕਾਰਜਕਾਰੀ ਮੈਂਬਰ- ਅਜ਼ਾਦ (ਦਫ਼ਤਰ ਗਮਾਡਾ ਮੋਹਾਲੀ)
14. ਕਾਰਜਕਾਰੀ ਮੈਂਬਰ-ਜਗਦੀਸ਼ ਸਿੰਘ ਕਰਕਲ (ਦਫ਼ਤਰ ਨਿਗਰਾਨ ਇੰਜ.ਪੰ: ਰਾਜ ਮੁਹਾਲੀ)।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਨਵਵਰਿੰਦਰ ਸਿੰਘ ਨਵੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਸੀ। ਜਥੇਬੰਦੀ ਵੱਲੋਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਲਾਗੂ ਕਰਨਾ, ਤਨਖਾਹਾਂ ਸਮੇਂ ਸਿਰ ਜਾਰੀ ਕਰਨੀਆਂ, ਡੀ.ਏ.ਦੀਆਂ ਰੁਕੀਆਂ ਕਿਸ਼ਤਾਂ ਜਾਰੀ ਕਰਨੀਆਂ,ਵੱਖ ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਹੋਰ ਹੱਕੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ: ਕੇਜਰੀਵਾਲ ਦੇ ਅਸਤੀਫੇ ਬਾਰੇ ਪਰਨੀਤ ਕੌਰ ਨੇ ਦਿੱਤਾ ਵੱਡਾ ਬਿਆਨ

ਉਨਾਂ ਵੱਲੋਂ ਜਿੱਥੇ ਵੱਖ-ਵੱਖ ਵਿਭਾਗਾਂ ਦੇ ਸਰਬਸੰਮਤੀ ਨਾਲ ਚੁਣੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਉਥੇ ਉਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਔਖੇ ਤੋਂ ਔਖਾ ਸੰਘਰਸ਼ ਵੀ ਅਖ਼ਤਿਆਰ ਕਰਨਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਜਥੇਬੰਦੀ ਦੀ ਮੁਹਾਲੀ ਯੂਨਿਟ ਆਪਣਾ 2 ਸਾਲ ਦਾ ਕਾਰਜਕਾਲ ਸਮਾਂ ਪੂਰਾ ਕਰ ਚੁੱਕੀ ਸੀ ਅਤੇ ਹੁਣ ਜਥੇਬੰਦੀ ਵੱਲੋਂ ਅਗਲੇ 1 ਸਾਲ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਹੈ। ਉਨਾਂ ਇਸ ਚੋਣ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਂਇੰਦਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਬਲਰਾਜ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਵਿਜੈ, ਹਰਦੀਪ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ ਹਾਜ਼ਰ ਸਨ। Mohali News