ਕੁਦਰਤ ਬੇਅੰਤ ਤਾਕਤਵਰ, ਮਨੁੱਖ ਬੇਵੱਸ

Nature

ਤੁਰਕੀ ਸਮੇਤ ਕਈ ਹੋਰ ਮੁਲਕਾਂ ’ਚ ਆਏ ਭੂਚਾਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਬੇਅੰਤ, ਤਾਕਤਵਰ ਅਤੇ ਮਨੁੱਖੀ ਸਮਝ ਤੋਂ ਅਜੇ ਵੀ ਬਹੁਤ ਪਰ੍ਹਾਂ ਹੈ। ਇਸ ਭੂਚਾਲ ਕਾਰਨ ਪੰਜ ਹਜਾਰ ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਹਨ ਮਾਲੀ ਨੁਕਸਾਨ ਦਾ ਤਾਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਕੁਦਰਤੀ (Nature) ਆਫਤਾਂ ਆਰਥਿਕਤਾ ਨੂੰ ਬੁਰੀ ਤਰ੍ਹਾਂ ਪਿਛਾਂਹ ਸੁੱਟ ਦਿੰਦੀਆਂ ਹਨ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ ਹਨ ਮਹਿਲਾਂ ਵਰਗੇ ਮਕਾਨਾਂ ’ਚ ਰਹਿੰਦੇ ਲੋਕ ਸੜਕ ’ਤੇ ਰਾਤਾਂ ਕੱਟ ਰਹੇ ਹਨ।

ਦਹਿਸ਼ਤ ਭਰਿਆ ਮਾਹੌਲ ਵੇਖ ਕੇ ਇਹ ਮੰਨਣਾ ਹੀ ਪੈਣਾ ਹੈ ਕਿ ਮਨੁੱਖ, ਕੁਦਰਤ ਸਾਹਮਣੇ ਬੇਵੱਸ ਤੇ ਕਮਜ਼ੋਰ ਹੈ। ਭੂਚਾਲ ਆਉਣ ਦੀ ਪੇਸ਼ੀਨਗੋਈ ਕੋਈ ਵੀ ਵਿਗਿਆਨੀ ਨਹੀਂ ਕਰ ਸਕਿਆ, ਇਸ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਸਮਝਣਾ ਤਾਂ ਦੂਰ ਦੀ ਗੱਲ ਹੈ ਕਿਹਾ ਜਾਂਦਾ ਹੈ ਕਿ ਧਰਤੀ ਹੇਠਲੀਆਂ ਪਲੇਟਾਂ ਆਪਸ ’ਚ ਵੱਜਣ ਜਾਂ ਇੱਕ ਪਲੇਟ ਦੇ ਦੂਜੀ ਪਲੇਟ ’ਤੇ ਚੜ੍ਹ ਜਾਣ ਨਾਲ ਭੂਚਾਲ ਆਉਂਦਾ ਹੈ ਪਰ ਅਜਿਹਾ ਹੁੰਦਾ ਕਿਉਂ ਹੈ ਇਹ ਵੀ ਕੋਈ ਨਹੀਂ ਜਾਣ ਸਕਿਆ, ਰੋਕਣ ਬਾਰੇ ਤਾਂ ਅਜੇ ਸੋਚਣਾ ਵੀ ਔਖਾ ਲੱਗ ਰਿਹਾ ਹੈ। ਸਿਰਫ ਇੰਨਾ ਹੀ ਪਤਾ ਲੱਗ ਸਕਿਆ ਹੈ ਕਿ ਕਿਹੜੇ-ਕਿਹੜੇ ਖੇਤਰਾਂ ’ਚ ਭੂਚਾਲ ਜ਼ਿਆਦਾ ਆਉਣਗੇ ਦੁਨੀਆਂ ਦੇ ਵਿਕਸਿਤ ਮੁਲਕ ਅੰਬਰਾਂ ਨੂੰ ਛਾਣ ਮਾਰ ਰਹੇ ਹਨ।

ਮੰਗਲ ’ਤੇ ਪਾਣੀ ਦੀ ਖੋਜ ਲਈ ਮਾਰੋ-ਮਾਰੀ | Nature

ਧਰਤੀ ਦਾ ਭੇਤ ਕਿਸੇ ਨੂੰ ਸਮਝ ਨਹੀਂ ਆਇਆ ਪਰ ਵਿਗਿਆਨੀ ਮਨੁੱਖੀ ਜੀਵਨ ਦੀ ਸ਼ੁਰੂਆਤ, ਸਿ੍ਰਸ਼ਟੀ ਦੀ ਸ਼ੁਰੂਆਤ ਨੂੰ ਸਮਝਣ ਲਈ ਖਰਬਾਂ ਰੁਪਏ ਖਰਚੇ ਕਰ ਚੁੱਕੇ ਹਨ ਤੇ ਹੋਰ ਕਈ ਗੁਣਾ ਖਰਚਣ ਦੀ ਤਿਆਰੀ ਹੈ। ਮੰਗਲ ’ਤੇ ਪਾਣੀ ਦੀ ਖੋਜ ਲਈ ਮਾਰੋ-ਮਾਰੀ ਹੈ। ਅੰਬਰ ਦੇ ਪਰ੍ਹੇ ਤੋਂ ਪਰ੍ਹੇ ਪਏ ਭੇਤਾਂ ਨੂੰ ਸਮਝਣ ਦੀ ਤਿਆਰੀ ਹੈ ਪਰ ਜਿਸ ਧਰਤੀ ’ਤੇ ਇਹ ਮਨੁੱਖ ਰਹਿ ਰਿਹਾ ਹੈ। ਉਹ ਹੀ ਉਸ ’ਤੇ ਅਜਿਹਾ ਵਾਰ ਕਰ ਜਾਂਦੀ ਹੈ ਕਿ ਮਨੁੱਖ ਦੀਆਂ ਸਭ ਸਿਆਣਪਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ ਇਸ ਬੇਵੱਸੀ ਅਤੇ ਦੁੱਖ ਦੀ ਘੜੀ ’ਚ ਮਨੁੱਖ ਦੇ ਅੰਦਰ ਇਨਸਾਨੀਅਤ ਦਾ ਜ਼ਜ਼ਬਾ ਹੀ ਵੱਡਾ ਸਾਧਨ ਹੈ ਜਿਸ ਰਾਹੀਂ ਦੁਖੀ ਮਨੁੱਖਤਾ ਨੂੰ ਹੌਂਸਲਾ ਤੇ ਬਲ ਮਿਲ ਸਕਦਾ ਹੈ ਸਭ ਦੀ ਹਮਦਰਦੀ ਮਿ੍ਰਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਨਾਲ ਹੈ ਜਿੰਨਾ ਛੇਤੀ ਹੋ ਸਕੇ।

ਸਾਰੇ ਦੇਸ਼ ਪ੍ਰਭਾਵਿਤ ਮੁਲਕਾਂ ਦੀ ਮੱਦਦ ਕਰਨ ਫਿਰ ਵੀ ਇਹ ਗੱਲ ਤਾਂ ਮਨੱੁਖ ਨੂੰ ਯਾਦ ਰੱਖਣੀ ਹੀ ਪੈਣੀ ਹੈ ਕਿ ਕੁਦਰਤੀ ਆਫਤਾਂ ਦੇ ਮੱਦੇਨਜ਼ਰ ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਨੂੰ ਰੋਕਣ ਜਾਂ ਘਟਾਉਣ ਦਾ ਯਤਨ ਕੀਤਾ ਜਾਵੇ ਭਾਵੇਂ ਭੂਚਾਲ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਇੱਕਮਤ ਵਿਚਾਰ ਸਾਹਮਣੇ ਨਹੀਂ ਆਇਆ ਪਰ ਕੁਦਰਤ ਦੇ ਸੰਤੁਲਨ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਕੁਦਰਤ ਨਾਲ ਛੇੜਛਾੜ ਰੋਕਣ ਲਈ ਸਿਰਫ ਭੌਤਿਕ ਸਰਗਰਮੀਆਂ ਹੀ ਨਾ ਰੋਕੀਆਂ ਜਾਣ ਸਗੋਂ ਮਨੁੱਖ ਦੀ ਸੋਚ, ਸਬੰਧ ਤੇ ਵਿਹਾਰ ਨੂੰ ਵੀ ਬਦਲਣਾ ਪਵੇਗਾ। ਮਨੁੱਖੀ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾਵੇ। ਮਨੁੱਖ, ਮਨੁੱਖ ਦਾ ਵੈਰੀ ਨਾ ਬਣੇ ਇਸ ਵੈਰ-ਵਿਰੋਧ ਨੇ ਘਾਤਕ ਹਥਿਆਰਾਂ ਦੇ ਤਜ਼ਰਬਿਆਂ, ਜੰਗਾਂ ਤੇ ਬਰਬਾਦੀ ਨੂੰ ਅੰਜ਼ਾਮ ਦਿੱਤਾ ਹੈ ਇਹ ਸਰਗਰਮੀਆਂ ਇੰਨੇ ਵੱਡੇ ਪੱਧਰ ’ਤੇ ਕੁਦਰਤ ਦੇ ਸੰਤੁਲਨ ਨਾਲ ਛੇੜਛਾੜ ਕਰ ਰਹੀਆਂ ਹਨ ਕਿ ਮਨੁੱਖ ਦੀ ਹੋਂਦ ਲਈ ਖਤਰੇ ਪੈਦਾ ਹੋਣੇ ਤੈਅ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।