ਨਾਟੋ ਦਾ ਹੈਲੀਕਾਪਟਰ ਹਾਦਸਾ ਗ੍ਰਸਤ, ਇੱਕ ਦੀ ਮੌਤ

ਨਾਟੋ ਦਾ ਹੈਲੀਕਾਪਟਰ ਹਾਦਸਾ ਗ੍ਰਸਤ, ਇੱਕ ਦੀ ਮੌਤ

ਅਰਥੇਂਸ। ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਯੂਨਾਨ ਦੇ ਨੇੜੇ ਆਇਓਨੀਅਨ ਸਾਗਰ ‘ਚ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਇਕ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ ਹਨ।

ਇਹ ਹੈਲੀਕਾਪਟਰ ਕੈਨੇਡਾ ਦਾ ਸੀ। ਸਿਕੋਰਸਕੀ ਸੀਐਚ -124 ਸੀ ਕਿੰਗ ਐਂਟੀ-ਸਬਮਰੀਨ ਨਾਂਅ ਦਾ ਹੈਲੀਕਾਪਟਰ ‘ਚ ਕੁਲ ਛੇ ਮੈਂਬਰ ਸਨ। ਇਕ ਮੈਂਬਰ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਯੂਨਾਨ ਦੇ ਅਧਿਕਾਰੀ ਹੈਲੀਕਾਪਟਰ ਦੇ ਮਲਬੇ ਦੀ ਭਾਲ ਲਈ ਕੀਤੀ ਗਈ ਮੁਹਿੰਮ ਵਿੱਚ ਸ਼ਾਮਲ ਨਹੀਂ ਸਨ। ਨਾਟੋ ਦੀ ਇਕ ਟੁਕੜੀ ਨੇ ਹੈਲੀਕਾਪਟਰ ਦੇ ਮਲਬੇ ਦਾ ਪਤਾ ਲਾਇਆ ਹੈ ਪਰ ਚਾਲਕ ਦਲ ਦੇ ਹੋਰ ਮੈਂਬਰ ਅਜੇ ਵੀ ਲਾਪਤਾ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here