ਸਿਰਫ਼ ਲਾਈਸੈਂਸ ਹੋਲਡਰ ਹੀ ਵੇਚ ਸਕਦੇ ਹਨ ਪਟਾਕੇ
ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਵਿੱਕਰੀ ‘ਤੇ ਪਾਬੰਦੀ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਦੇਸ਼ ‘ਚ ਪਟਾਕਿਆਂ ਦੀ ਵਿੱਕਰੀ ਤੇ ਉਨ੍ਹਾਂ ਨੂੰ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਹੈ ਪਰ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਦੀਵਾਲੀ ‘ਤੇ ਸਿਰਫ਼ ਦੋ ਘੰਟੇ ਤੇ ਕ੍ਰਿਸਮਸ ਤੇ ਨਵੇਂ ਸਾਲ ‘ਤੇ ਅੱਧੇ ਘੰਟੇ ਪਟਾਕੇ ਚਲਾਏ ਜਾ ਸਕਣਗੇ ਜਸਟਿਸ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ‘ਚ ਅੱਜ ਇੱਕ ਫੈਸਲੇ ‘ਚ ਕਿਹਾ ਕਿ ਪਟਾਕਿਆਂ ‘ਤੇ ਪੂਰਨ ਪਾਬੰਦੀ ਨਹੀਂ ਹੋਵੇਗੀ ਪਰ ਲਾਈਸੈਂਸ ਹੋਲਡਰ ਹੀ ਪਟਾਕੇ ਵੇਚ ਸਕਦੇ ਹਨ
ਪਟਾਕਿਆਂ ਦੀ ਆਨਲਾਈਨ ਵਿਕਰੀ ਨਹੀਂ ਕੀਤੀ ਜਾ ਸਕੇਗੀ ਤੇ ਪਟਾਕਿਆਂ ‘ਚ ਹਾਨੀਕਾਰਕ ਰਸਾਇਣਾਂ ਦੀ ਵਰਤੋਂ, ਜ਼ਿਆਤਾ ਤੀਬਰਤਾ ਤੇ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਵਿਕਰੀ ‘ਤੇ ਰੋਕ ਹੋਵੇਗੀ ਅਦਾਲਤ ਨੇ ਕਿਹਾ ਕਿ ਦੀਵਾਲੀ ‘ਤੇ ਸਿਰਫ਼ ਰਾਤ ਅੱਠ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜ਼ਾਜਤ ਹੋਵੇਗੀ ਜਦੋਂਕਿ ਕ੍ਰਿਸਮਸ ਤੇ ਨਵੇਂ ਸਾਲ ‘ਤੇ ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ ਪਟਾਕਿਆਂ ਦੀ ਵਿਕਰੀ ਲਾਲ ਜੁੜੇ ਨਿਰਦੇਸ਼ ਸਾਰੇ ਤਿਉਹਾਰਾਂ ਤੇ ਸ਼ਾਦੀਆਂ ‘ਤੇ ਵੀ ਲਾਗੂ ਹੋਣਗੇ
ਇਸ ਤੋਂ ਪਹਿਲਾਂ ਮਾਮਲੇ ‘ਚ 28 ਅਗਸਤ ਨੂੰ ਜਸਟਿਸ ਏ ਕੇ ਸਿਕਰੀ ਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਪਾਬੰਦੀ ਨਾਲ ਜੁੜੀ ਪਟੀਸ਼ਨ ‘ਤੇ ਵਿਚਾਰ ਕਰਦੇ ਸਮੇਂ ਪਟਕਾ ਉਤਪਾਦਕਾਂ ਦੀ ਰੋਜ਼ੀ ਰੋਟੀ ਦੇ ਮੌਲਿਕ ਅਧਿਕਾਰ ਤੇ ਦੇਸ਼ 1.3 ਅਰਬ ਲੋਕਾਂ ਦੀ ਸਿਹਤ ਅਧਿਕਾਰ ਸਮੇਤ ਵੱਖ-ਵੱਖ ਪਹਿਲਾਂ ਨੂੰ ਧਿਆਨ ‘ਚ ਰੱਖਣਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।