ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਖੇਤੀ ਪ੍ਰਧਾਨ ਦੇਸ਼ ‘ਚ ਊਰਜਾ ਦੀ ਬਚਤ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਕਮਜ਼ੋਰ ਤਬਕੇ ਨੂੰ ਆਰਥਿਕ ਸੁਰੱਖਿਆ ਦਾ ਕਵਚ ਦੇ ਕੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਦਾ ਜ਼ਰੀਆ ਬਣ ਸਕਦੀ ਹੈ ਸ੍ਰੀ ਕੋਵਿੰਦ ਨੇ ਕੌਮੀ ਊਰਜਾ ਸੁਰੱਖਿਆ ਦਿਵਸ ਸਮਾਰੋਹ-2017 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ ਇਨ੍ਹਾਂ ਉਪਾਵਾਂ ਕਾਰਨ ਬਚਾਈ ਗਈ। (Ram Nath Kovind)
ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਆਈ ਵੱਡੀ ਖੁਸ਼ਖਬਰੀ
ਬਿਜਲੀ ਨਾਲ ਕਮਜ਼ੋਰ ਤੇ ਵਾਂਝੇ ਤਬਕੇ ਨੂੰ ਆਰਥਿਕ ਸੁਰੱਖਿਆ ਮਿਲੇਗੀ ਤੇ ਉਨ੍ਹਾਂ ਦੇ ਜੀਵਨ ‘ਚ ਬਦਲਾਅ ਆਵੇਗਾ ਵੱਡੇ ਉਦਯੋਗਾਂ ‘ਚ ਊਰਜਾ ਸਮਰੱਥਾ ਤੇ ਸੁਰੱਖਿਆ ਨਾਲ ਸਕਲ ਘਰੇਲੂ ਉਤਪਾਦ ‘ਚ ਬਿਜਲੀ ਦੀ ਖਪਤ ਘੱਟ ਹੋਵੇਗੀ, ਜਿਸਦਾ ਫਾਇਦਾ ਛੋਟੇ ਤੇ ਮੱਧਮ ਉਦਯੋਗਾਂ ਨੂੰ ਮਿਲੇਗਾ ਭਵਨ ਨਿਰਮਾਣ ਦੇ ਖੇਤਰ ‘ਚ ਊਰਜਾ ਸੁਰੱਖਿਆ ਦੇ ਉਪਾਵਾਂ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਪਿੰਗ ਮਾਲਾਂ ‘ਚ ਬਚਾਈ ਗਈ ਬਿਜਲੀ ਨਾਲ ਕੋਲਡ ਸਟੋਰੇਜ਼ ਚੱਲ ਸਕਣਗੇ, ਜਿਸ ਨਾਲ ਕਿਸਾਨਾਂ ਦੀ ਫਲ ਤੇ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ।
ਉਨ੍ਹਾਂ ਨੇ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਦਯੋਗਪਤੀਆਂ ਦਾ ਊਰਜਾ ਬੈਂਕ ਸਥਾਪਤ ਕਰਨ ਦਾ ਸੱਦਾ ਦਿੱਤਾ ਰਾਸ਼ਟਰਪਤੀ ਨੇ ਸੌਭਾਗਿਆ ਯੋਜਨਾ ਤਹਿਤ ਹਰ ਵਿਅਕਤੀ ਨੂੰ ਬਿਜਲੀ ਦੇਣ ਦੇ ਸਰਕਾਰ ਦੇ ਸੰਕਲਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਗਰੀਬਾਂ, ਆਦਿਵਾਸੀਆਂ ਤੇ ਪਿਛੜੇ ਤਬਕੇ ਦੀ ਹਨ੍ਹੇਰੀ ਝੌਂਪੜੀਆਂ ‘ਚ ਰੌਸ਼ਨੀ ਪਹੁੰਚੇਗੀ ਜੋ ਆਜ਼ਾਦੀ ਦੇ 70 ਸਾਲ ਬਾਅਦ ਵੀ ਇਸ ਅਹਿਮ ਲੋੜ ਤੋਂ ਵਾਂਝੇ ਹਨ ਸ੍ਰੀ ਕੋਵਿੰਦ ਨੇ ਕਿਹਾ ਕਿ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ ਇਸ ਲਈ ਘਰ, ਦਫ਼ਤਰ ਤੇ ਉਦਯੋਗ ਧੰਦਿਆਂ ‘ਚ ਬਿਜਲੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਜੀਵਨ ‘ਚ ਵਰਤੋਂ ਹੋਣ ਵਾਲੇ ਉਪਕਰਨ ਖਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਊਰਜਾ ਸਮਰੱਥ ਹੋਵੇ। (Ram Nath Kovind)