ਰਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਚਹਿਲ

Rational, Award, Teacher, Amarjit Singh Chaha

ਰੱਲੀ ਸਰਕਾਰੀ ਸਕੂਲ ਤੋਂ ਵਿਗਿਆਨ ਭਵਨ ਦਿੱਲੀ ਤੱਕ ਦਾ ਸਫਰ

ਮਾਨਸਾ ਜ਼ਿਲ੍ਹੇ ਨੂੰ ਪੜ੍ਹਾਈ ਪੱਖੋਂ ਪਿੱਛੜੇ ਹੋਏ ਜ਼ਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹਾ ਪੜ੍ਹਾਈ ਵਾਲੇ ਪੱਖ ਤੋਂ ਇਸ ਗੱਲ ਝੁਠਲਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਅਧਿਆਪਕ ਦਿਵਸ ਮੌਕੇ ਵਿਗਿਆਨ ਭਵਨ ਤੱਕ ਗੁੰਜਿਆ ਹੈ। ਇਸ ਦਾ ਸਿਹਰਾ ਮਾ. ਅਮਰਜੀਤ ਸਿੰਘ ‘ਚਹਿਲ’ ਨੂੰ ਜਾਂਦਾ ਹੈ ਕਿਉਂਕਿ ਅਮਰਜੀਤ ਸਿੰਘ ਨੇ ਇਸ ਪਿੱਛੇ ਨਿਹਸਵਾਰਥ ਕਾਫੀ ਮਿਹਨਤ ਕੀਤੀ ਹੈ ਇਸ ਦੀ ਸ਼ੁਰੂਆਤ ਮਾਨਸਾ ਜ਼ਿਲ੍ਹੇ ‘ਚ ਪੈਂਦੇ ਪਿੰਡ ਰੱਲੀ ਦੇ ਸਕੂਲ ਤੋਂ ਹੋਈ ਜਦੋਂ ਗੱਲ ਮਾਨਸਾ ਜ਼ਿਲ੍ਹੇ ਦੇ ਰੱਲੀ ਦੇ ਸਰਕਾਰੀ ਸਕੂਲ ਦੀ ਹੁੰਦੀ ਹੈ ਤਾਂ ਸ੍ਰ. ਅਮਰਜੀਤ ਸਿੰਘ ‘ਚਹਿਲ’ ਦਾ ਨਾਂਅ ਇਸ ਨਾਲ ਜੁੜ ਜਾਂਦਾ ਹੈ ਕਿਉਂਕਿ ਇਸ ਸਕੂਲ ਵਿੱਚ ਸ੍ਰ. ਅਮਰਜੀਤ ਸਿੰਘ ਹੋਰਾਂ ਦੀ ਮਿਹਨਤ ਸਦਕਾ ਅੱਜ ਇਸ ਸਕੂਲ ਦਾ ਨਾਂਅ ਦੁਨੀਆ ਦੇ ਹਰ ਕੋਨੇ ‘ਚ ਕਿਤੇ ਨਾ ਕਿਤੇ ਲਿਆ ਜਾਂਦਾ ਹੈ।

ਸੋਸ਼ਲ ਮੀਡੀਆ ਤੋਂ ਅਖਬਾਰਾਂ ਰਾਹੀਂ ਚਰਚਾ ‘ਚ ਆਏ ਇਸ ਸਕੂਲ ਦਾ ਸਿਲਸਿਲਾ ਸਮਾਰਟ ਕਲਾਸਾਂ ਤੋਂ ਸ਼ੁਰੂ ਹੋਇਆ ਤੇ ਇੱਥੋਂ ਤੱਕ ਵਧ ਗਿਆ ਕਿ ਇਸ ਏਰੀਏ ਦਾ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਨੂੰ ਇਸ ਸਰਕਾਰੀ ਸਕੂਲ ਨੇ ਪੂਰੀ ਟੱਕਰ ਦਿੱਤੀ। ਹੁਣ ਇਹੀ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਸ ਸਮੇਂ ਦੌਰਾਨ ਮਾ. ਅਮਰਜੀਤ ਸਿੰਘ ਆਪਣੀਆਂ ਸੇਵਾਵਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਰੰਘੜਿਆਲ ਦੇ ਸਕੂਲ ‘ਚ ਦੇ ਰਿਹਾ ਹੈ। ਸਾਲ 1979 ਵਿੱਚ ਸ੍ਰ. ਅਮਰਜੀਤ ਸਿੰਘ ਨੇ ਪਿਤਾ ਸੂਬੇਦਾਰ ਸ੍ਰ. ਸੁਰਜੀਤ ਸਿੰਘ ਚਹਿਲ ਦੇ ਘਰ ਤੇ ਮਾਤਾ ਬਲਵਿੰਦਰ ਕੌਰ ਦੀ ਗੋਦ ‘ਚ ਅੱਖ ਖੋਲ੍ਹੀ ਤੇ ਆਪਣੀ ਮੁੱਢਲੀ ਪੜ੍ਹਾਈ ਵੀ ਆਪਣੇ ਪਿੰਡ ਦੇ ਸਕੂਲ ‘ਚ ਪੂਰੀ ਕੀਤੀ। (Amarjit Singh Chahal)

ਬਚਪਨ ਦੀ ਪੜ੍ਹਾਈ ਸਮੇਂ ਅਮਰਜੀਤ ਦੇ ਮਾਤਾ-ਪਿਤਾ ਦਾ ਇਹ ਸੁਫਨਾ ਸੀ ਕਿ ਸਾਡਾ ਸਪੁੱਤਰ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸਾਲ 2006 ‘ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਭਰਤੀ ਕੀਤੇ ਅਧਿਆਪਕਾਂ ‘ਚ ਅਮਰਜੀਤ ਸਿੰਘ ਚਹਿਲ ਵੀ ਬਤੌਰ ਅਧਿਆਪਕ ਰੱਲੀ ਦੇ ਸਰਕਾਰੀ ‘ਚ ਭਰਤੀ ਹੋ ਗਿਆ। ਉਦੋਂ ਤਾਂ ਅਮਰਜੀਤ ਸਿੰਘ ਦੇ ਖਿਆਲ ‘ਚ ਕੋਈ ਅਜਿਹੀ ਗੱਲ ਨਹੀਂ ਸੀ ਪ੍ਰੰਤੂ ਸਾਲ 2011-12 ‘ਚ ਬੱਚਿਆਂ ਨੂੰ ਵੇਲ ਮੱਛੀ ਵਾਲਾ ਕੋਈ ਪਾਠ ਪੜ੍ਹਾਉਣ ਸਮੇਂ ਇੱਕ ਬੱਚੇ ਨੇ ਸਵਾਲ ਕੀਤਾ ਕਿ ਵੇਲ ਮੱਛੀ ਇੰਨੀ ਵੱਡੀ ਕਿਵੇਂ ਹੋ ਸਕਦੀ ਹੈ। (Amarjit Singh Chahal)

ਉਸ ਤੋਂ ਬਾਅਦ ਸਕੂਲ ‘ਚ ਟੀਵੀ ਦਾ ਪ੍ਰਬੰਧਕ ਕਰਕੇ ਬੱਚਿਆਂ ਨੂੰ ਸਮਝਾਇਆ ਉਸ ਤੋਂ ਬਆਦ ਇਹ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਨਾਲ ਉਸ ‘ਚ ਵੀ ਸਕੂਲ ਪੱਧਰ ਉੱਚਾ ਚੁੱਕਣ ਦੀ ਭਾਵਨਾ ਪੈਦਾ ਹੋਈ ਤੇ ਫੇਰ ਸਕੂਲ ਨੂੰ ਪੜ੍ਹਾਈ, ਖੇਡਾਂ ਤੇ ਸੱਭਿਅਕ ਗਤੀਵਿਧੀਆ ਦੇ ਨਾਲ-ਨਾਲ ਇੱਕ ਅਜਿਹੀ ਦਿੱਖ ਪ੍ਰਦਾਨ ਕੀਤੀ। ਫੇਰ ਇਹ ਸਿਲਸਿਲਾ ਹੋਰ ਅੱਗੇ ਵਧਿਆ ਤੇ ਵੱਖ-ਵੱਖ ਸਕੂਲਾਂ ‘ਚ ਕੰਮ ਕਰਨ ਸਮੇਂ ਅਜਿਹੇ ਤਜ਼ਰਬੇ ਕੀਤੇ, ਜਿਸ ਨਾਲ ਬੱਚਿਆਂ ਦੀ ਸਕੂਲਾਂ ‘ਚ ਗਿਣਤੀ ਤਾਂ ਵਧੀ ਵੀ ਉਨ੍ਹਾਂ ਦਾ ਪੜ੍ਹਾਈ ਦਾ ਪੱਧਰ ਵੀ ਉੱਚਾ ਹੋਇਆ ਸਕੂਲਾਂ ‘ਚ ਐਜੂਕੇਸ਼ਨਲ ਪਾਰਕ, ਝੁੱਲੇ, ਸਕੂਲ ਦੀਆਂ ਕੰਧਾਂ ‘ਤੇ ਉਕਰੀਆ ਲਾਈਨਾਂ ਇਸ ਢੰਗ ਨਾਲ ਉਕਾਰੀਆਂ ਕਿ ਬੱਚਿਆਂ ਦੇ ਬੌਧਿਕ ਵਿਕਾਸ ‘ਚ ਬਹੁਤ ਸਹਾਈ ਹੋਈਆਂ ਪਾਰਕ ‘ਚ ਬਣਾਇਆ ਗਿਆ ਡੈਮ, ਸਾਂਪ ਸਿਡੀ, ਇੱਕ ਲੋਹੇ ਦੇ ਬੋਰਡ ‘ਤੇ ਬਣਾਈ ਘੜੀ ਤੋਂ ਇਲਾਵਾ ਰੇਲਵੇ ਫਾਟਕ, ਰੋਡ ਲਾਈਟਾਂ ਬੱਚਿਆਂ ਨੂੰ ਹਰ ਸਮੇਂ ਕੁਝ ਨਾ ਕੁਝ ਸਿੱਖਣ ਲਈ ਪ੍ਰੇਰਦੀਆਂ ਰਹਿੰਦੀਆਂ ਹਨ ਕਈ ਸਕੂਲਾਂ ‘ਚ ਸਮਾਰਟ ਸਕੂਲ ਤਿਆਰ ਕੀਤੇ।

ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਜਿੱਥੇ ਕੁਝ ਸਕੂਲਾਂ ਆਧੁਨਿਕ ਆਡੀਓ ਵਿਜੂਅਲ ਲਾਇਬ੍ਰੇਰੀ ਵੀ ਤਿਆਰ ਕੀਤੀ ਜੋ ਬਹੁਤ ਕੁਝ ਸਿੱਖਣ ਨੂੰ ਦਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਲ 2015 ‘ਚ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾ ਵੱਲੋਂ ਇਸ ਅਨੋਖੇ ਕੰਮ ਲਈ ਵਧਾਈ ਭੇਜੀ ਤੇ 5 ਸਤੰਬਰ 2015 ਨੂੰ ਸਟੇਟ ਲੈਵਲ ਸਮਾਗਮ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ, ਉੱਘੇ ਸਮਾਜ ਸੇਵੀ ਬਲਜਿੰਦਰ ਸੰਗੀਲਾਂ ਤੋਂ ਇਲਾਵਾ ਹੋਰ ਬਹੁਤ ਸਾਰੀਆ ਸੰਸਥਾਵਾਂ ਨੇ ਇਸ ਅਧਿਆਪਕ ਨੂੰ ਸਨਮਾਨਿਤ ਕੀਤਾ ਤੇ 5 ਸਤੰਬਰ 2016 ਨੂੰ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੇ ਸਟੇਟ ਐਵਾਰਡ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾ ਤੋਂ ਪ੍ਰਾਪਤ ਕੀਤਾ। ਇਸ ਤੋਂ ਬਾਅਦ ਫੇਰ ਅਮਰਜੀਤ ਸਿੰਘ ਚਾਹਿਲ ਨੇ ਰੱਲੀ ਦੇ ਸਕੂਲ ਤੋਂ ਇਲਾਵਾ ਵਿਸ਼ੇਸ਼ ਤੌਰ ਜੀਤਸਰ ਬਛੌਆਣਾ, ਸ਼ੇਖੁਪੁਰ ਖੁਡਾਲ, ਬੋਹਾ ਤੇ ਹੁਣ ਪਿੰਡ ਰੰਘੜਿਆਲ ਦੇ ਸਕੂਲ ‘ਚ ਕੰਮ ਕਰਦੇ ਇਨ੍ਹਾਂ ਸਕੂਲਾਂ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕੀਤੀ।

ਜਿਸ ਕਾਰਨ ਅਮਰਜੀਤ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬਰੋਡ ਮੋਹਾਲੀ ਵੱਲੋਂ ਸਮਾਰਟ ਸਕੂਲਾਂ ਦੀ ਕਮੇਟੀ ‘ਚ ਕੋਆਰਡੀਨੇਟਰ ਵਜੋਂ ਚੁਣਿਆ ਗਿਆ ਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸਮਾਰਟ ਸਕੂਲ ਬਣਾਉਣ ਲਈ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ, ਜਿਸ ਨਾਲ ਪੂਰੇ ਪੰਜਾਬ ਵਿੱਚ ਵੀ ਕਾਫੀ ਸਕੂਲਾਂ ਨੇ ਇਸੇ ਤਰਜ ‘ਤੇ ਆਪਣੇ ਸਕੂਲਾਂ ਦਾ ਪੱਧਰ ਕਾਫੀ ਉੱਚਾ ਚੁੱਕਿਆ ਹੈ ਤੇ ਕਈ ਸਕੂਲ ਅਜਿਹੇ ਹਨ ਜੋ ਆਪਣੇ ਖੇਤਰ ਦੇ ਸਿਰਕੱਢ ਸਕੂਲਾਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ।

ਇਸੇ ਮਿਹਨਤ ਸਦਕਾ ਮਾ. ਅਮਰਜੀਤ ਸਿੰਘ ‘ਚਹਿਲ’ ਨੂੰ 5 ਸਤੰਬਰ 2019 ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੋਂ ਨੈਸ਼ਨਲ ਐਵਾਰਡ ਪ੍ਰਾਪਤ ਕੀਤਾ, ਜਿਸ ਨੂੰ ਅਮਰਜੀਤ ਸਿੰਘ ਵੱਲੋਂ ਇਹ ਆਪਣੇ ਸਮੁੱਚੇ ਅਧਿਆਪਕਾਂ ਨੂੰ ਸਮਰਪਿਤ ਕੀਤਾ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਨਾਲ ਉਤਸ਼ਾਹ ‘ਚ ਬਹੁਤ ਵਾਧਾ ਹੋਇਆ ਹੈ ਇਸ ਐਵਾਰਡ ਤੱਕ ਜਾਣ ਲਈ ਉਸ ਦੇ ਪਿੱਛੇ ਕਾਫੀ ਯੋਗਦਾਨ ਉਸ ਦੇ ਪਰਿਵਾਰ, ਮਿੱਤਰਾਂ ਤੇ ਅਧਿਆਪਕ ਸਾਥੀਆਂ ਦਾ ਹੈ ਤੇ ਇਹ ਮੇਰਾ ਐਵਾਰਡ ਵੀ ਮੇਰੇ ਅਧਿਆਪਕ ਸਾਥੀਆਂ ਨੂੰ ਸਮਰਪਿਤ ਹੈ।

LEAVE A REPLY

Please enter your comment!
Please enter your name here