ਆਖਰ ਮਿਲ ਹੀ ਗਿਆ Chandrayaan-2 ਦੇ ਵਿਕਰਮ ਲੈਂਡਰ ਦਾ ਮਲਬਾ
ਨਾਸਾ ਨੇ ਤਸਵੀਰ ਪੋਸਟ ਕਰਕੇ ਕੀਤੀ ਪੁਸ਼ਟੀ
ਵਾਸ਼ਿੰਗਟਨ, ਏਜੰਸੀ। ਅਮਰੀਕੀ ਪੁਲਾੜ ਸੰਸਥਾਨ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੂੰ ਚੰਦ ਦੀ ਸਤ੍ਹਾ ‘ਤੇ ਭਾਰਤੀ ‘Chandrayaan-2‘ ਦੇ ਵਿਕਰਮ ਲੈਂਡਰ ਦੇ ਤਿੰਨ ਟੁਕੜੇ ਮਿਲੇ ਹਨ। ਨਾਸਾ ਨੇ ਸੋਮਵਾਰ ਦੇਰ ਰਾਤ ਡੇਢ ਵਜੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਨਾਸਾ ਨੇ ਆਪਣੇ ਟਵੀਟ ‘ਚ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਵਿਕਰਮ ਲੈਂਡਰ ਦੇ ਪ੍ਰਭਾਵ ਬਿੰਦੂ ਅਤੇ ਉਸ ਖੇਤਰ ਨੂੰ ਦਿਖਾਇਆ ਗਿਆ ਹੈ, ਜਿੱਥੇ ਮਲਬਾ ਮਿਲਿਆ ਹੈ। ਨਾਸਾ ਨੇ ਕਿਹਾ ਕਿ ‘ਨਾਸਾ ਦੇ ਮੂਨ ਮਿਸ਼ਨ ਨੇ ਭਾਰਤੀ ਪੁਲਾੜ ਯਾਨ ਚੰਦਰਯਾਨ-2 ਵਿਕਰਮ ਲੈਂਡਰ ਦਾ ਪਤਾ ਲਗਾਇਆ ਹੈ।’
ਚੰਦ ਦੇ ਇੰਨੇ ਨੇੜੇ ਪਹੁੰਚਣਾ ਵੱਡੀ ਪ੍ਰਾਪਤੀ
ਨਾਸਾ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦੇ ਨੁਕਸਾਨੇ ਜਾਣ ਦੇ ਬਾਵਜੂਦ ਚੰਦਰਮਾ ਦੀ ਸਤ੍ਹਾ ਦੇ ਇੰਨੇ ਕਰੀਬ ਪਹੁੰਚਣਾ ਇੱਕ ਵੱਡੀ ਪ੍ਰਾਪਤੀ ਹੈ।
- ਸੱਤ ਸਤੰਬਰ ਨੂੰ ਚੰਦਰਮਾ ਦੇ ਦੱਖਣੀ ਪਾਸੇ ‘ਤੇ ਆ ਰਹੀ ਸੀ ਸਾਫਟ ਲੈਂਡਿੰਗ
- ਉਸੇ ਸਮੇਂ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਇਸਰੋ ਦੇ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟਿਆ
- ਚੰਦ ਦੀ ਸਤ੍ਹਾ ਤੋਂ ਸਿਰਫ 2.1 ਕਿਮੀ ਦੂਰ ਰਹਿ ਗਿਆ ਸੀ ਵਿਕਰਮ ਲੈਂਡਰ
- ਕ੍ਰੈਸ਼ ਸਥਾਨ ਤੋਂ 750 ਮੀਟਰ ਦੂਰ ਮਿਲਿਆ ਮਲਬਾ
- ਮਲਬੇ ਦੇ ਤਿੰਨ ਸਭ ਤੋਂ ਵੱਡੇ ਟੁਕੜੇ 2 ਗੁਣਾ2 ਪਿਕਸਲ ਦੇ
- ਨੀਲੇ ਅਤੇ ਹਰੇ ਡਾਟਸ ਨਾਲ ਦਿਖਾਇਆ ਮਲਬੇ ਵਾਲਾ ਖੇਤਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।