ਮੋਦੀ ਦਾ ਇਜ਼ਰਾਈਲ ਦੌਰਾ 4 ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਤੋਂ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਗੇ। ਉਹ ਉੱਥੇ 6 ਜੁਲਾਈ ਤੱਕ ਰਹਿੰਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹਵਾਈ ਅੱਡੇ ‘ਤੇ ਮੋਦੀ ਦੇ ਸਵਾਗਤ ਲਈ ਆਉਣਗੇ। ਇਹ 70 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਮੋਦੀ ਲਈ ਖਾਸ ਡਿਨਰ ਵੀ ਰੱਖਿਆ ਹੈ। ਇਸ ਦੌਰਾਨ ਨੇਤਨਯਾਹੂ, ਮੋਦੀ ਦੇ ਹਰ ਪ੍ਰੋਗਰਾਮ ਵਿੱਚ ਨਾਲ ਰਹਿਣਗੇ।
ਭਾਰਤ-ਇਜ਼ਰਾਈਲ ਦੇ ਰਿਸ਼ਤੇ 25 ਸਾਲ ਪੁਰਾਣੇ
ਮੋਦੀ ਦੀ ਇਹ ਯਾਤਰਾ ਇਸ ਨਜ਼ਰੀਏ ਤੋਂ ਵੀ ਅਹਿਮ ਹੈ ਕਿ ਇਸੇ ਸਾਲ ਦੋਵੇਂ ਦੇਸ਼ਾਂ ਦਰਮਿਆਨ ਸਿਆਸੀ ਰਿਸ਼ਤਿਆਂ ਦੇ 25 ਸਾਲ ਪੂਰੇ ਹੋ ਰਹੇ ਹਨ।
ਇਜ਼ਰਾਈਲੀ ਮੀਡੀਆ ਨੇ ਲਿਖਿਆ ਹੈਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਇਤਿਹਾਸ ਰਚਣ ਵਾਲੀ ਹੈ। ਟਰੰਪ ਤੋਂ ਵੱਡਾ ਜਲਸਾ ਹੋਣ ਜਾ ਰਿਹਾ ਹੈ। 11 ਮੰਤਰਾਲਿਆਂ ਨੂੰ ਇਸ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਉੱਧਰ ਇਜ਼ਰਾਈਲੀ ਕੈਬਨਿਟ ਨੇ ਭਾਰਤ-ਇਜ਼ਰਾਈਲ ਦਰਮਿਆਨ ਕਾਰੋਬਾਰ ਵਿੱਚ 517 ਕਰੋੜ ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਭਾਰਤ ਚੀਨ ਨੂੰ ਪਿੱਛੇ ਛੱਡ ਕੇਵੱਡਾ ਟਰੇਡ ਹਿਸੇਦਾਰ ਬਣੇਗਾ। ਮੋਦੀ ਮੁੰਬਈ ਵਿੱਚ ਹੋਏ 26/11 ਦੇ ਅੱਤਵਾਦੀ ਹਮਲਿਆਂ ਵਿੱਚ ਜਿੰਦਾ ਬਚੇ ਇਜ਼ਰਾਈਲੀ ਬੱਚੇ ਨੂੰ ਵੀ ਮਿਲਣਗੇ।