ਭਾਰਤ ਨੇ ਸਿੱਕਮ ‘ਚ ਫੌਜ ਦੀ ਤਾਇਨਾਤੀ ਵਧਾਈ

India, Deploys, Troops, Sikkim, China, Border, Stress

ਸਰਹੱਦ ‘ਤੇ ਤਣਾਅ ਵਧਿਆ

ਨਵੀਂ ਦਿੱਲੀ: ਚੀਨੀ ਅਤੇ ਭਾਰਤ ਦੀ ਫੌਜ ਦਾ ਚੀਨੀ ਸਰਹੱਦ ‘ਤੇ ਤਣਾਅ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰਤ ਸਿੱਕਮ ‘ਚ ਆਪਣੀ ਫੌਜੀ ਤਾਇਨਾਤੀ ਵਧਾਉਣ ਜਾ ਰਿਹਾ ਹੈ। 1962 ‘ਚ ਭਾਰਤ ਅਤੇ ਚੀਨ ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਹੱਦ ‘ਤੇ ਫੌਜ ਵਧਾ ਰਿਹਾ ਹੈ। ਇਹ ਫੌਜੀ ਨਾਟ ਕੰਬੇਟਿਵ ਮੋਡ (ਜੰਗ ਦੀ ਹਾਲਤ ਵਿੱਚ ਨਹੀਂ) ਵਿੱਚ ਰਹਿਣਗੇ। ਜ਼ਿਕਰਯੋਗ ਹੈ ਕਿ ਚੀਨ ਸਿੱਕਮ ਦੇ ਡੋਂਗਲਾਂਗ ਵਿੱਚ ਸੜਕ ਬਣਾ ਰਿਹਾ ਹੈ। ਭਾਰਤ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਦੂਜੇ ਪਾਸੇ, ਭੂਟਾਨ ਦੇ ਨਾਗਰਿਕਾਂ ਨੇ ਕਿਹਾ ਕਿ ਹੈ ਕਿ ਚੀਨ ਜੰਗ ਦੇ ਹਾਲਾਤ ਪੈਦਾ ਕਰ ਰਿਹਾ ਹੈ।

55 ਸਾਲਾਂ ਬਾਅਦ ਇੰਨਾ ਤਣਾਅ

ਨਿਊਜ਼ੀ ਏਜੰਸੀ ਮੁਤਾਬਕ, ਜਿਨ੍ਹਾਂ ਫੌਜੀਆਂ ਨੂੰ ਤਾਇਨਾਤ ਕੀਤਾ ਰਿਹਾ ਹੈ, ਉਸਾਰੇ ਨਾਨ ਕੰਬੇਟਿਵ ਮੋਡ ‘ਚ ਰਹਿਣਗੇ। ਖਾਸ ਗੱਲ ਇਹ ਹੈ ਕਿ 1962 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਚੀਨ ਨਾਲ ਲੱਗਦੀ ਸਰਹੱਦ ਤੇ ਤਾਇਨਾਤੀ ਵਧਾਈ ਹੈ। ਭਾਰਤੀ ਫੌਜ ਨੇ ਅਰੁਣਾਚਲ ਵਿੱਚ ਪਹਿਲਾਂ ਹੀ ਨਵੇਂ ਏਅਰਬੇਸ ਬਣਾ ਲਏ ਹਨ।

ਭਾਰਤ ਅਤੇ ਚੀਨ ਤੋਂ ਬਾਅਦ ਉਂਜ ਤਾਂ ਅਰੁਣਾਚਲ ਅਤੇ ਸਿੱਕਮ ਬਾਰਡਰ ‘ਤੇ ਕਈ ਵਾਰ ਤਣਾਅ ਰਿਹਾ ਹੈ। ਪਰ ਇਹ ਪਹਿਲੀ ਹੋ ਰਿਹਾ ਹੈ ਕਿ ਭਾਰਤ ਨੇ ਇਸ ਇਲਾਕੇ ਵਿੱਚ ਫੌਜੀ ਤਾਇਨਾਤੀ ਵਧਾਈ ਹੈ। ਮੰਨਿਆ ਜਾ ਰਿਹਾ ਹੈ ਕਿ ਤਾਇਨਾਤੀ ਵਧਾਉਣ ਦਾ ਫੈਸਲਾ ਸ਼ਨਿੱਚਰਵਾਰ ਨੂੰ ਇੱਕ ਮੀਟਿੰਗ ਵਿੱਚ ਕੀਤਾ ਗਿਆ ਸੀ। ਇਸ ਵਿੱਚ ਐਨਐੱਸਏ ਅਤੇ ਫੌਜ ਮੁਖੀ ਵੀ ਮੌਜ਼ੂਦ ਸਨ।