ਡਾਟਾ ਲੀਕ ਵਿਵਾਦ : ਕਾਂਗਰਸ-ਭਾਜਪਾ ‘ਚ ਜੰਗ ਤੇਜ਼ | Narendra Modi
- ਭਾਜਪਾ ਨੇ ਕੀਤੀ ਰਾਹੁਲ ਗਾਂਧੀ ਦੀ ਤੁਲਨਾ ‘ਛੋਟੇ ਭੀਮ’ ਨਾਲ
- ਵਿਵਾਦ ਦਰਮਿਆਨ ਕਾਂਗਰਸ ਨੇ ਆਪਣੀ ਐਪ ਤੇ ਵੈੱਬਸਾਈਟ ਕੀਤੀ ਡਿਲੀਟ
ਨਵੀਂ ਦਿੱਲੀ (ਏਜੰਸੀ)। ਡਾਟਾ ਲੀਕ ਹੋਣ ਸਬੰਧੀ ਕਾਂਗਰਸ ਤੇ ਭਾਜਪਾ ਦਰਮਿਆਨ ਛਿੜੀ ਜੰਗ ਅੱਜ ਉਸ ਸਮੇਂ ਹੋਰ ਤੇਜ਼ ਹੋ ਗਹੀ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ (Narendra Modi) ਮੋਦੀ ਨੂੰ ‘ਬਿੱਗ ਬੌਸ’ ਦੱਸਦਿਆਂ ਕਿਹਾ ਕਿ ਉਹ ਕਿਸੇ ਦੀ ਵੀ ਜਾਸੂਸੀ ਕਰ ਸਕਦੇ ਹਨ। ਜਦੋਂਕਿ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਨੇ ‘ਛੋਟਾ ਭੀਮ’ ਕਾਰਟੂਨ ਰਾਹੀਂ ਗਾਂਧੀ ‘ਤੇ ਵਿਅੰਗ ਕੱਸਿਆ ਤੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕਾਂਗਰਸ ਦੇ ਐਪ ਤੋਂ ਡਾਟਾ ‘ਸਿੰਗਾਪੁਰ ਸਰਵਰ’ ਨੂੰ ਕਿਉਂ ਭੇਜਿਆ ਜਾਂਦਾ ਹੈ। ਗਾਂਧੀ ਨੇ ਟਵੀਟ ਕਰਕੇ ਕਿਹਾ, ਮੋਦੀ ਜੀ ਦਾ ‘ਨਮੋ ਐਪ’ ਤੁਹਾਡੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦਾ ਆਡੀਓ, ਵੀਡੀਓ ਚੁੱਪ-ਚਾਪ ਰਿਕਾਰਡ ਕਰ ਰਿਹਾ ਹੈ। ਨਾਲ ਹੀ ਜੀਪੀਐਸ ਰਾਹੀਂ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਤੁਸੀਂ ਕਿੱਥੇ ਹੋ ਉਨ੍ਹਾਂ ਮੋਦੀ ‘ਤੇ ਵਿਅੰਗ ਕੀਤਾ ਉਹ ‘ਬਿੱਗ ਬੌਸ’ ਹਨ ਜੋ ਭਾਰਤੀਆਂ ਦੀ ਜਾਸੂਸੀ ਕਰਨਾ ਪਸੰਦ ਕਰਦੇ ਹਨ।
ਹੁਣ ਉਹ ਸਾਡੇ ਬੱਚਿਆਂ ਦਾ ਡਾਟਾ ਵੀ ਚਾਹੁੰਦੇ ਹਨ ਇਸ ਲਈ 13 ਲੱਖ ਐਨਸੀਸੀ ਕੈਡੇਟ ਨੂੰ ਜ਼ਬਰਦਸਤੀ ਇਹ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਇਰਾਨੀ ਨੇ ਟਵੀਟ ਕੀਤਾ, ਰਾਹੁਲ ਗਾਂਧੀ ਜੀ, ਇੱਥੋਂ ਤੱਕ ਕਿ ‘ਛੋਟਾ ਭੀਮ’ ਤੱਕ ਨੂੰ ਪਤਾ ਹੈ ਕਿ ਐਪ ‘ਤੇ ਆਮ ਤੌਰ ‘ਤੇ ਆਗਿਆ ਲਏ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਾਸੂਸੀ ਕੀਤੀ ਜਾ ਰਹੀ ਹੈ। ਉਨ੍ਹਾਂ ਇੱਕ ਹੋਰ ਟਵੀਟ ਕਰਕੇ ਕਿਹਾ, ਹੁਣ ਜਦੋਂ ਅਸੀਂ ਤਕਨੀਕੀ ਦੀ ਗੱਲ ਕਰ ਰਹੇ ਹਾਂ ਤਾਂ ਰਾਹੁਲ ਗਾਂਧੀ ਜੀ ਕੀ ਤੁਸੀਂ ਇਸ ਗੱਲ ਦਾ ਜਵਾਬ ਦਿਓਗੇ ਕਿ ਕਾਂਗਰਸ ਆਪਣਾ ਡਾਟਾ ਸਿੰਗਾਪੁਰ ਸਰਵਰ ਨੂੰ ਕਿਉਂ ਭੇਜਦੀ ਹੈ, ਜਿਸ ਨੂੰ ਟਾਮ, ਡਿਕ ਤੇ ਏਲੇਲਿਟਿਕਾ ਸਮੇਤ ਕੋਈ ਵੀ ਲੇ ਸਕਦਾ ਹੈ।