ਕੇਂਦਰੀ ਜ਼ੇਲ੍ਹ ’ਚੋਂ ਦੋ ਪੈਕਟ, 3 ਫੋਨ ਤੇ ਨਸ਼ੀਲੇ ਪਦਾਰਥ ਬਰਾਮਦ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿੱਚ ਬਾਹਰੋਂ ਥ੍ਰੋ ਕੀਤੇ ਗਏ ਦੋ ਪੈਕਟ ਮਿਲੇ, ਜਿਹਨਾਂ ਨੂੰ ਚੈੱਕ ਕਰਨ ’ਤੇ ਪੈਕਟਾਂ ਵਿਚੋਂ ਮੋਬਾਇਨ ਫੋਨ ਅਤੇ ਵੱਖ-ਵੱਖ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਨਾਮਲੂਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Central Jail

ਇਹ ਵੀ ਪੜ੍ਹੋ : ਸਨੌਰ ਪੁਲਿਸ ਵੱਲੋਂ ਚੋਰ ਨੂੰ ਮੋਟਰਸਾਈਕਲ, ਲੋਹੇ ਦੀ ਰਾਡ ਤੇ ਹੋਰ ਸਮਾਨ ਸਮੇਤ ਕੀਤਾ ਕਾਬੂ

ਜਾਣਕਾਰੀ ਦਿੰਦੇ ਹੋਏ ਜ਼ੇਲ੍ਹ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਸਵੇਰੇ 9 ਵਜੇ ਦੇ ਕਰੀਬ ਜ਼ੇਲ੍ਹ ਫੈਕਟਰੀ ਵਿੱਚ ਦੋ ਪੈਕਟ ਡਿੱਗੇ, ਜਿਹਨਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਹਨਾਂ ਵਿੱਚੋਂ 3 ਮੋਬਾਇਲ ਫੋਨ, 20 ਬੰਡਲ ਬੀੜੀਆਂ, 10 ਪੁੜੀਆਂ ਤੰਬਾਕੂ ਅਤੇ ਇੱਕ ਡੱਬੀ ਸਿਗਰੇਟ ਦੀ ਬਰਾਮਦ ਹੋਈ।

LEAVE A REPLY

Please enter your comment!
Please enter your name here