ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਬਲਾਕ ਮਲੋਟ ਦੀ ...

    ਬਲਾਕ ਮਲੋਟ ਦੀ ਨਾਮ-ਚਰਚਾ ’ਚ ਆਇਆ ਸਾਧ-ਸੰਗਤ ਦਾ ਹੜ੍ਹ

    Name Chrcha
    ਮਲੋਟ: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਦੌਰਾਨ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡੇ।

    ਪਿੰਡ ਘੁਮਿਆਰਾ ਖੇੜਾ ‘ਚ ਧੂਮ-ਧਾਮ ਨਾਲ ਹੋਈ ਨਾਮ ਚਰਚਾ

    • ਪਿੰਡ ਘੁਮਿਆਰਾ ਖੇੜਾ ਦੀ ਸਾਧ-ਸੰਗਤ ਨੇ ‘ਪੰਛੀ ਉਦਾਰ ਮੁਹਿੰਮ’ ਤਹਿਤ ਵੰਡੇ 130 ਕਟੋਰੇ

    (ਮਨੋਜ) ਮਲੋਟ। ਮਈ ਮਹੀਨੇ ਦੀ ਖੁਸ਼ੀ ‘ਚ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ( Naamcharcha) ਪਿੰਡ ਘੁਮਿਆਰਾ ਖੇੜਾ ‘ਚ ਧੂਮ-ਧਾਮ ਨਾਲ ਸੰਪੰਨ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਗੁਰੂ ਜੱਸ ਸਰਵਣ ਕੀਤਾ। ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ । ਨਾਮ-ਚਰਚਾ ਵਿੱਚ ਗੁਰਪਿਆਰ ਸਿੰਘ ਇੰਸਾਂ ਸਰਪੰਚ ਅਤੇ ਸਰੋਜ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ 85 ਮੈਂਬਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

    ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਦੌਰਾਨ ਸਾਧ-ਸੰਗਤ ਸ਼ਬਦਬਾਣੀ ਸੁਣਦੀ ਹੋਈ।

    ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਮੰਦਬੁੱਧੀ ਔਰਤ ਦਾ ਇਲਾਜ ਕਰਵਾ ਪਿੰਗਲਾ ਆਸ਼ਰਮ ਪਹੁੰਚਾਇਆ

    ਇਸ ਤੋਂ ਪਹਿਲਾਂ 85 ਮੈਂਬਰ ਰਾਹੁਲ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਬੀਤੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਰਾਜਗੜ੍ਹ ਸਲਾਬਤਪੁਰਾ ‘ਚ ਪੰਜਾਬ ਦੀ ਸਾਧ-ਸੰਗਤ ਨੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਹੀ ਮਹੀਨੇ ਦੇ ‘ਸਤਿਸੰਗ ਭੰਡਾਰੇ’ ਰੂਪੀ ਨਾਮ-ਚਰਚਾ ‘ਚ ਸ਼ਿਰਕਤ ਕੀਤੀ ਅਤੇ ਹੁਣ ਆਉਣ ਵਾਲੇ ਐਤਵਾਰ ਨੂੰ ਰਾਜਸਥਾਨ ਦੇ ਹਨੂੰਮਾਗੜ੍ਹ ‘ਚ ‘ਸਤਿਸੰਗ ਭੰਡਾਰੇ’ ਰੂਪੀ ਨਾਮ-ਚਰਚਾ ਹੋਣ ਜਾ ਰਹੀ ਹੈ ਜਿਸ ਵਿੱਚ ਸਮੂਹ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣੀ ਹੈ।

    ਬਲਾਕ ਮਲੋਟ ਦੀ ਸਾਧ-ਸੰਗਤ ‘ਪੰਛੀ ਉੱਦਾਰ ਮੁਹਿੰਮ’ ‘ਚ ਵੱਧ ਚੜ੍ਹ ਕੇ ਪਾ ਰਹੀ ਹੈ ਯੋਗਦਾਨ

    ਇਸ ਮੌਕੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਹਨੂੰਮਾਨਗੜ੍ਹ ਨਾਮ-ਚਰਚਾ ( Naamcharcha) ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਵਿਸ਼ਵਾਸ਼ ਦੁਆਇਆ। ਇਸ ਮੌਕੇ ਐਮ.ਐਸ.ਜੀ. ਆਈ.ਟੀ. ਵਿੰਗ ਦੇ ਰਾਹੁਲ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੰਬੋਧਨ ਕੀਤਾ। ਅੰਤ ਵਿੱਚ ਸਰੋਜ ਸਿੰਘ ਸਾਬਕਾ ਸਰਪੰਚ ਨੇ ਸਮੂਹ ਸਾਧ-ਸੰਗਤ ਦਾ ਪਿੰਡ ਪਹੁੰਚਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਮਲੋਟ ਦੀਆਂ 6 ਜੋਨਾਂ ਅਤੇ ਪਿੰਡਾਂ ਦੀਆਂ ਪ੍ਰੇਮੀ ਸੰਮਤੀਆਂ, ਪ੍ਰੇਮੀ ਸੇਵਕਾਂ ਤੋਂ ਇਲਾਵਾ ਪਿੰਡ ਘੁਮਿਆਰਾ ਖੇੜਾ ਦੇ ਪ੍ਰੇਮੀ ਸੇਵਕ ਗੋਰਾ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਜਗਦੀਪ ਸਿੰਘ ਇੰਸਾਂ, ਰਾਜਵਿੰਦਰ ਇੰਸਾਂ, ਰਾਜਾ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਰਾਜਦੀਪ ਇੰਸਾਂ, ਗੁਰਜੀਤ ਇੰਸਾਂ, ਆਸ਼ਾ ਰਾਣੀ ਇੰਸਾਂ, ਸਿਮਰਨਜੀਤ ਇੰਸਾਂ, ਸੋਨੀਆਂ ਰਾਣੀ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਰਾਜਵੀਰ ਕੌਰ ਇੰਸਾਂ, ਨਵਦੀਪ ਕੌਰ ਇੰਸਾਂ ਅਤੇ ਪ੍ਰੀਤੀ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

    ਸਾਧ-ਸੰਗਤ ਵੱਲੋਂ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਵਾਲੇ ਕਟੋਰੇ ਵੰਡੇ

    ਮਲੋਟ: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਦੌਰਾਨ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡੇ।

     

    ਜਾਣਕਾਰੀ ਦਿੰਦਿਆਂ 85 ਮੈਂਬਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਦੱਸਿਆ ਕਿ ਪਿੰਡ ਘੁਮਿਆਰਾ ਖੇੜਾ ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ‘ਪੰਛੀ ਉਦਾਰ ਮੁਹਿੰਮ’ ਤਹਿਤ ਪੰਛੀਆਂ ਦੀ ਭੁੱਖ ਅਤੇ ਪਿਆਸ ਬੁਝਾਉਣ ਲਈ 130 ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਸ਼ੁਰੂ ਕੀਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਸਾਧ-ਸੰਗਤ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 11 ਮਈ ਨੂੰ ਮਲੋਟ ਦੇ ਜੋਨ 6 ਦੀ ਸਾਧ-ਸੰਗਤ ਵੱਲੋਂ 104 ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ ਗਿਆ ਸੀ ਅਤੇ ਜੋਨ 3 ਦੀ ਸਾਧ-ਸੰਗਤ ਵੱਲੋਂ 13 ਮਈ ਨੂੰ 100 ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡ ਕੇ ‘ਪੰਛੀ ਉਦਾਰ ਮੁਹਿੰਮ’ ‘ਚ ਹਿੱਸਾ ਪਾਇਆ ਗਿਆ ਹੈ।

    LEAVE A REPLY

    Please enter your comment!
    Please enter your name here