ਰਾਮ ਨਾਮ ਦੀ ਖੁਸ਼ਬੋਂ ਨਾਮ ਮਹਿਕੀ ਪਾਉਂਟੀ ਸਾਹਿਬ ਦੀ ਧਰਤੀ (Namcharcha Paonta Sahib)
- ਪਾਉਂਟਾ ਸਾਹਿਬ ’ਚ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠੇ ਅੱਗੇ ਪ੍ਰਬੰਧ ਪਏ ਛੋਟੇ
ਪਾਉਂਟਾ ਸਾਹਿਬ (ਐਮ. ਕੇ. ਸ਼ਾਇਨਾ)। ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੀ ਧਰਤੀ ਨੂੰ ਇੱਕ ਵਾਰ ਫਿਰ ਰਾਮ-ਨਾਮ ਦੀ ਖੁਸ਼ਬੋਂ ਨਾਲ ਮਹਿਕ ਉੱਠੀ। ਮੌਕਾ ਸੀ ਪਿੰਡ ਬੈਨ ਕੁਆਨ ਨੇੜੇ ਮੈਨਕਾਇੰਡ ਫਾਰਮਾਸਊਟੀਕਲ ਕੰਪਨੀ, ਪਾਉਂਟਾ ਸਾਹਿਬ ’ਚ ਡੇਰਾ ਸੱਚਾ ਸੌਦਾ ਦੇ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਹੇਈ ਵਿਸ਼ਾਲ ਨਾਮ ਚਰਚਾ ਦਾ। (Namcharcha Paonta Sahib) ਨਾਮ ਚਰਚਾ ’ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਮੀਂਹ ਦੇ ਬਾਵਜ਼ੂਦ ਪਾਉਂਟਾ ਸਾਹਿਬ, ਨਾਹਨ, ਸਿਰਮੌਰ, ਸੋਲਨ, ਸ਼ਿਮਲਾ, ਬਿਲਾਸਪੁਰ, ਊਨਾ, ਹਮੀਰਪੁਰਾ, ਕਾਂਗੜਾ ਤੇ ਕੁਲੂ ਸਮੇਤ ਵੱਖ-ਵੱਖ ਜ਼ਿਲ੍ਹਿਆਂ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਸਾਧ-ਸੰਗਤ ਦੇ ਉਤਸ਼ਾਹ ਅੱਗੇ ਵਿਸ਼ਾਲ ਨਾਮ ਚਰਚਾ ਪੰਡਾਲ ਛੋਟਾ ਪੈ ਗਿਆ। ਇਸ ਦੇ ਨਾਲ ਹੀ ਹਿਮਾਚਲ ਦੀ ਲੱਖਾਂ ਦੀ ਸਾਧ-ਸੰਗਤ ਨੇ ਆਪਣੇ ਘਰਾਂ ’ਚ ਲਾਈਵ ਨਾਮ ਚਰਚਾ ਸੁਣੀ।
32 ਲੋੜਵੰਦਾਂ ਨੂੰ ਕੰਬਲ ਤੇ 23 ਲੋੜਵੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ
ਇਸ ਦੌਰਾਨ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ 142 ਮਾਨਵਤਾ ਭਲਾਈ ਕਾਰਾਜਂ ਤਹਿਤ 32 ਲੋੜਵੰਦਾਂ ਨੂੰ ਕੰਬਲ ਤੇ 23 ਲੋੜਵੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਨਾਮ ਚਰਚਾ ਵਿੱਚ ਵਿਸ਼ੇਸ਼ ਤੌਰ ‘ਤੇ ਊਰਜਾ ਮੰਤਰੀ ਚੌਧਰੀ ਸੁਖਰਾਮ, ਨਾਹਨ ਤੋਂ ਵਿਧਾਇਕ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ: ਰਾਜੀਵ ਬਿੰਦਲ, ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੌਧਰੀ ਰਣਬੀਰ ਸਿੰਘ ਗੰਗਵਾ, ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ, ਸਾਬਕਾ ਵਿਧਾਇਕ ਰਾਮਚੰਦਰ ਕੰਬੋਜ ਅਤੇ ਸਮਾਜ ਸੇਵੀ ਸ. ਰੋਸ਼ਨ ਲਾਲ ਨੇ ਹਾਜ਼ਰੀ ਭਰੀ ਅਤੇ ਡੇਰਾ ਸੱਚਾ ਸੌਦੀ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਕੀਤੇ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।
32 ਲੋੜਵੰਦਾਂ ਨੂੰ ਕੰਬਲ ਅਤੇ 23 ਲੋੜਵੰਦਾਂ ਨੂੰ ਇੱਕ ਮਹੀਨੇ ਦਾ ਰਾਸ਼ਨ
ਗੁਰੂ-ਭਗਤੀ ਦਾ ਅਨੋਖਾ ਨਜ਼ਾਰਾ
ਇਸ ਦੌਰਾਨ ਗੁਰੂ-ਭਗਤੀ ਦਾ ਅਨੋਖਾ ਤੇ ਅਦਭੁਤ ਸੰਗਮ ਦੇਖਣ ਨੂੰ ਮਿਲਿਆ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਸਾਧ-ਸੰਗਤ ਦੇ ਸਾਹਮਣੇ ਛੋਟੇ ਪੈ ਗਏ। ਨਾਮ ਚਰਚਾ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ 10 ਵਜੇ ਤੱਕ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਸੀ। ਸਥਾਨਕ ਸਾਧ ਸੰਗਤ ਆਪਣੇ ਰਵਾਇਤੀ ਸਾਜ਼ ਸਿਰਮੋਰੀ ਨਾਟੀ ‘ਤੇ ਗਾਉਂਦੇ ਅਤੇ ਨੱਚਦੇ ਹੋਏ ਖੁਸ਼ੀ ਨਾਲ ਨਤਮਸਤਕ ਹੋਏ।
ਸਵੇਰੇ 11 ਵਜੇ ਪਵਿੱਤਰ ਨਾਅਰਾ “ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ” ਅਤੇ ਬੇਨਤੀ ਨਾਲ ਨਾਮ ਚਰਚਾ ਸ਼ੁਰੂ ਹੋਈ। ਇਸ ਉਪਰੰਤ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਵੱਡੀਆਂ ਸਕਰੀਨਾਂ ‘ਤੇ ਪੂਜਨੀਕ ਗੁਰੂ ਜੀ ਦਾ ਰਿਕਾਰਡ ਕੀਤਾ ਸਤਿਸੰਗ ਸੁਣਾਇਆ ਗਿਆ। ਜਿਸ ਨੂੰ ਸਾਧ-ਸੰਗਤ ਨੇ ਬੜੀ ਸ਼ਰਧਾ ਅਤੇ ਧਿਆਨ ਨਾਲ ਸੁਣਿਆ। ਇਸ ਦੌਰਾਨ ਪੰਡਾਲ ਛੋਟਾ ਪੈਣ ਕਾਰਨ ਬਹੁਤ ਸਾਰੀ ਸਾਧ ਨੇ ਪੰਡਾਲ ਤੋਂ ਬਾਹਰ ਖੜ੍ਹ ਕੇ ਨਾਮ ਚਰਚਾ ਸੁਣੀ।
ਨਾਮ ਚਰਚਾ ਪਹੁੰਚੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ। ਇਸ ਉਪਰੰਤ ਸੇਵਾਦਾਰਾਂ ਨੇ ਕੁੱਝ ਹੀ ਮਿੰਟਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੂੰ ਲੰਗਰ ਛਕਾਇਆ। ਨਾਮ ਚਰਚਾ ਦੌਰਾਨ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਬਾਰੇ ਜਾਣਕਾਰੀ ਦਿੱਤੀ। ਨਾਮ ਚਰਚੀ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ।
ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾਂ ਅੱਗੇ ਰਿਹਾ ਹੈ : ਡਿਪਟੀ ਸਪੀਕਰ
(ਸੱਚ ਕਹੂੰ ਨਿਊਜ਼) ਪਾਉਂਟਾ ਸਾਹਿਬ। ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਨਾਮ ਚਰਚਾ ’ਚ ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਚੌ. ਰਣਬੀਰ ਗੰਗਵਾ (Ranbir Gangwa) ਨੇ ਕਿਹਾ ਕਿ ਮੇਰਾ ਸਬੰਧ ਡੇਰਾ ਸੱਚਾ ਸੌਦਾ (Dera Sacha Sauda) ਨਾਲ ਜਨਮ ਤੋਂ ਹੈ। ਕਿਉਂਕਿ ਮੇਰੇ ਆਪਣੇ ਪਿੰਡ ਗੰਗਵਾ ਦੇ ਅੰਦਰ 1960 ਦੇ ਅੰਦਰ ਡੇਰਾ ਬਣਿਆ ਸੀ ਤੇ ਮੇਰੇ ਮਾਤਾ-ਪਿਤਾ ਉਸੇ ਸਮੇੋਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹਨ। ਜਦੋਂਕਿ ਮੇਰਾ ਜਨਮ ਤਾਂ 1964 ’ਚ ਹੋਇਆ।
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਉੱਥੇ ਜਾ ਕੇ ਡੇਰਾ ਦਾ ਨੀਂਹ ਰੱਖੀ ਸੀ ਤੇ ਜਿੱਥੋਂ ਤੱਕ ਡੇਰਾ ਸੱਚਾ ਸੌਦਾ ਦੀ ਗੱਲ ਹੈ, ਡੇਰਾ ਸੱਚਾ ਸੌਦਾ ਇੱਕ ਖੁੱਲ੍ਹੀ ਕਿਤਾਬ ਹੈ, ਜਿੱਥੇ ਸਿਰਫ ਮਾਨਵਤਾ ਦੀ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਹਮੇਸ਼ਾ ਹੀ ਗੁਰੂ ਸਾਹਿਬਾਨਾਂ ਨੇ ਸਾਧ-ਸੰਗਤ ਨੂੰ ਇਹੀ ਪਾਠ ਪੜ੍ਹਾਇਆ ਹੈ ਕਿ ਮਾਨਵਤਾ ਭਲਾਈ ਹੀ ਪਰਮਾਤਮਾ ਦੀ ਸੇਵਾ ਹੈ। ਜਿਸ ਤਰੀਕੇ ਨਾਲ ਹਰ ਧਰਮ ਇਹ ਕਹਿੰਦਾ ਹੈ ਕਿ ਨਰ ਸੇਵਾ ਨਾਰਾਇਣ ਸੇਵਾ, ਇਸ ਗੱਲ ਨੂੰ ਮੰਨ ਕੇ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਡੇਰਾ ਸੱਚਾ ਸੌਦਾ ਹਮੇਸ਼ਾ ਮਾਨਵਤਾ ਦੀ ਭਲਾਈ ’ਚ ਲੱਗਿਆ ਹੋਇਆ ਹੈ।
ਦੇਸ਼ ਦੇ ਅੰਦਰ ਕਿਤੇ ਵੀ ਕੋਈ ਆਫਤ ਆਉਂਦੀ ਹੈ ਡੇਰਾ ਸੱਚਾ ਸੌਦਾ ਹਮੇਸ਼ਾਂ ਅੱਗੇ ਰਹਿੰਦਾ ਹੈ
ਜਿਵੇਂ ਤੁਸੀਂ ਇੱਥੇ ਦੇਖਿਆ, ਭਾਵੇ ਗਰੀਬ ਲੋੜਵੰਦ ਨੂੰ ਅਨਾਜ ਵੰਡਣ ਦੀ ਗੱਲ ਹੋਵੇ, ਕੰਬਲ ਵੰਡਣ ਦੀ ਗੱਲ ਹੋਵੇ, ਭਾਵੇਂ ਦੀਨ-ਦੁਖੀਆ ਦੀ ਮੱਦਦ ਕਰਨ ਦੀ ਗੱਲ ਹੋਵੇ, ਸਾਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਦੇਸ਼ ਪਹਿਲਾਂ, ਜਿੱਥੇ ਕਿਤੇ ਵੀ ਦੇਸ਼ ਅੰਦਰ ਕੁਦਰਤੀ ਕੋਈ ਵੀ ਆਫਤ ਆਈ ਤਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਭੈਣ ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਖੜੇ ਦਿਖਾਈ ਦੇਣਗੇ।
ਮੈਨੂੰ ਅੱਜ ਵੀ ਯਾਦ ਹੈ ਜਦੋਂ ਸਵ. ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਉਡੀਸਾ ਦੇ ਅੰਦਰ ਭੂਚਾਲ ਵਰਗੀ ਆਫਤ ਆਈ ਤਾਂ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਪੀੜਤਾਂ ਦੀ ਮੱਦਦ ਲਈ ਟਰੱਕਾਂ ’ਚ ਭਰ ਕੇ ਸਮਾਨ, ਦਵਾਈਆਂ ਸਮੇਤ ਰਾਹਤ ਸਮੱਗਰੀ ਭੇਜਾਂਗੇ। ਮੰਤਰਾਲੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਨੂੰ ਰੇਲ ਗੱਡੀ ਭੇਜ ਦਿੰਦੇ ਹਾਂ। ਤੁਸੀਂ ਦੱਸੋ ਕਿੰਨੇ ਡੱਬੇ ਰਾਹਤ ਸਮੱਗਰੀ ਲਈ ਰੇਲਗੱਡੀ ’ਚ ਲਾਏ ਜਾਣ। ਤਾਂ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਵੱਲੋਂ ਕਿਹਾ ਗਿਆ ਕਿ ਜਿੰਨੇ ਵੱਧ ਤੋਂ ਵੱਧ ਡੱਬੇ ਇੰਜਣ ਖਿੱਚ ਸਕਦਾ ਹੈ, ਓਨੇ ਡੱਬੇ ਲਾ ਕੇ ਭੇਜ ਦਿਓ ਤੇ ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਉਸ ਸਮੇਂ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਸੀ ਤਾਂ ਅਸੀਂ ਗਏ ਤੇ ਖੁਦ ਮਹਾਰਾਜ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਖੁਦ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਚ ਰਾਹਤ ਸਮੱਗਰੀ ਭਰਵਾਈ, ਜਿਸ ਦੇ ਅੰਦਰ ਦਵਾਈਆਂ, ਚੌਲ, ਕੱਪੜੇ ਤੇ ਹੋਰ ਜ਼ਰੂਰਤ ਦਾ ਸਮਾਨ ਸੀ।
ਇਹ ਵੀ ਪੜ੍ਹੋ : ਪਾਉਂਟਾ ਸਾਹਿਬ LIVE: ਨਾਮ ਚਰਚਾ ’ਚ ਉਮੜੀ ਸਾਧ-ਸੰਗਤ
ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਉੱਥੇ ਉਡੀਸਾ ’ਚ ਪਹੁੰਚ ਕੇ ਸੇਵਾ ਕੀਤੀ। ਇਸ ਤਰੀਕੇ ਨਾਲ ਗੁਜਰਾਤ ਦੇ ਕੱਛ ਤੇ ਭੁਜ ’ਚ ਭੂਚਾਲ ਸਮੇਂ ਡੇਰਾ ਸੱਚਾ ਸੌਦਾ ਨੇ ਸੈਂਕੜੇ ਪਿੰਡ ਅਡਾਪਟ ਕਰਕੇ ਉਨ੍ਹਾਂ ਨੂੰ ਮੁੜ ਵਸੇਬਾ ਬਣਵਾਇਆ। ਭਾਵੇਂ ਗਰੀਬ ਬੇਟੀਆਂ ਦੀ ਸ਼ਾਦੀ ਕਰਵਾਉਣ ਦੀ ਗੱਲ ਹੋਵੇ, ਭਾਵੇਂ ਦੀਨ ਦੁਖੀਆ ਦੇ ਮਕਾਨ ਬਣਾਉਣ ਦੀ ਗੱਲ ਹੋਵੇ, ਤਾਂ ਇੱਕ ਦਿਨ ਦੇ ਅੰਦਰ ਕੰਪਲੀਟ (ਪੂਰਾ) ਮਕਾਨ ਬਣਾ ਕੇ ਦੇਣਾ, ਇਹ ਸਿਰਫ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਦਿਸ਼ਾ ਨਿਰਦੇਸ਼ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਕਰ ਸਕਦੇ ਹਨ।
ਪੂਜਨੀਕ ਗੁਰੂ ਜੀ ਨੇ ਹਮੇਸ਼ਾ ਇੱਕ ਹੀ ਪਾਠ ਪੜ੍ਹਾਇਆ ਹੈ ਕਿ ਮਾਨਵਤਾ ਦੀ ਭਲਾਈ ਹੀ ਸਭ ਤੋਂ ਵੱਡੀ ਸੇਵਾ ਹੈ, ਕਦੇ ਕਿਸੇ ਦਾ ਦਿਲ ਨਾ ਦੁਖਾਓ, ਸਭ ਨੂੰ ਨਾਲ ਲੇ ਕੈ ਚੱਲੋ। ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਇੱਕ ਤਾਂ ਚੰਗੇ ਸਮਾਜ ਦੇ ਨਿਰਮਾਣ ਲਈ ਤੇ ਇੱਕ ਅੱਛੇ ਦੇਸ਼ ਦੇ ਨਿਰਮਾਣ ਲਈ ਅਹਿਮ ਭੂਮਿਕਾ ਡੇਰਾ ਸੱਚਾ ਸੌਦਾ ਨੇ ਨਿਭਾਈ ਹੈ।
ਸਾਧ-ਸੰਗਤ ਬੁਹਤ ਭਾਗਾਂਵਾਲੀ ਹੈ (Namcharcha Paonta Sahib)
ਸਾਧ-ਸੰਗਤ ਬੁਹਤ ਭਾਗਾਂਵਾਲੀ ਹੈ, ਜੋ ਇੱਥੇ ਸਤਿਸੰਗ ’ਚ ਪਹੁੰਚੀ ਹੈ। ਕਿਉਂਕਿ ਬਗੈਰ ਭਾਗਾਂ ਦੇ ਸਤਿਸੰਗ ’ਚ ਆਇਆ ਨਹੀਂ ਜਾ ਸਕਦਾ। ਉਹ ਵੀ ਇਸ ਟਾਈਮ ’ਤੇ ਕਿਉਂਕਿ ਜੋ ਸੱਚ ਦਾ ਰਾਹ ਹੁੰਦਾ ਹੈ, ਉਸ ਦੇ ਅੰਦਰ ਰੁਕਾਵਟਾਂ ਬਹੁਤ ਆਉਂਦੀਆਂ ਹਨ। ਭਾਵੇਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਗੱਲ ਹੋਵੇ, ਭਾਵੇਂ ਸ੍ਰੀਕ੍ਰਿਸ਼ਨ ਜੀ ਦੇ ਸਮੇਂ ਦੀ ਗੱਲ ਹੋਵੇ, ਅਨੇਕ ਤਰ੍ਹਾਂ ਦੀਆਂ ਬੁਰਾਈਆਂ ਵੀ ਲੱਗੀਆਂ ਹਨ, ਰੁਕਾਵਟਾਂ ਵੀ ਆਈਆਂ, ਸਮੇਂ ਦੇ ਨਾਲ-ਨਾਲ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਤਾਂ ਸਮੇਂ ਦੇ ਨਾਲ-ਨਾਲ ਜੋ ਦ੍ਰਿੜ ਯਕੀਨ ਰੱਖਦੇ ਹਨ ਉਨ੍ਹਾਂ ਦਾ ਬੇੜਾ ਮਾਲਕ ਖੁਦ ਪਾਰ ਕਰਦਾ ਹੈ। ਇਹ ਪੂਜਨੀਕ ਗੁਰੂ ਜੀ ਦੇ ਬਚਨ ਵੀ ਹਨ।
ਉਨ੍ਹਾਂ ਕਿਹਾ ਕਿ ਮਾਲਕ ਦੀ ਰਹਿਮਤ ਨਾਲ ਹੀ ਅੱਜ ਮੈਂ ਇੱਥੇ ਆ ਸਕਿਆ ਹਾਂ, ਕਿਉਂਕਿ ਪਹਿਲਾਂ ਮੈਂ ਡੇਰਾ ਸੱਚਾ ਸੌਦਾ ਦੀ ਪੰਜ ਮੈਂਬਰੀ ਕਮੇਟੀ ’ਚ ਸੇਵਾ ਕਰਦਾ ਸੀ। ਉਸ ਤੋਂ ਬਾਅਦ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਗੱਲ ਹੋਵੇ, ਭਾਵੇਂ ਐਮਐਲਏ ਦੀ ਗੱਲ ਹੋਵੇ, ਭਾਵੇਂ ਐਮਪੀ ਦੀ ਗੱਲ ਹੋਵੇ, ਤਾਂ ਹੁਣ ਡਿਪਟੀ ਸਪੀਕਰ ਦੇ ਅਹੁਦੇ ’ਤੇ ਹਾਂ, ਇਹ ਸਾਰੀ ਦੀ ਸਾਰੀ ਰਹਿਮਤ ਉਸ ਮਾਲਕ, ਉਸ ਦਾਤਾ ਦੀ ਹੈ। ਉਸਦੀ ਰਹਿਮਤ ਦੇ ਬਗੈਰ ਤੁਹਾਨੂੰ ਕੁਝ ਨਹੀਂ ਮਿਲ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ