Haryana Government News: ਚੰਡੀਗੜ੍ਹ (ਬਿਊਰੋ)। ਹਰਿਆਣਾ ਸਰਕਾਰ ਨੇ ਹਾਊਸਿੰਗ ਬੋਰਡ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਊਸਿੰਗ ਬੋਰਡ ਦੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਐੱਚਐੱਸਵੀਪੀ) ਨਾਲ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਜਲਦੀ ਹੀ ਹਾਊਸਿੰਗ ਬੋਰਡ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵਿੱਚ ਮਿਲਾਉਣ ਦਾ ਅਧਿਕਾਰਤ ਫੈਸਲਾ ਲਵੇਗੀ। ਸਰਕਾਰ ਨੇ ਇਸ ਵੇਲੇ ਹਾਊਸਿੰਗ ਬੋਰਡ ਨੂੰ ਐੱਚਐੱਸਵੀਪੀ ਵਿੱਚ ਰਲੇਵੇਂ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
Read Also : Gurugram Dahej: ਦਾਜ ਮੰਗਣ ਵਾਲਿਆਂ ਲਈ ਸਬਕ, 73 ਲੱਖ ਰੁਪਏ ’ਚ ਛੁਡਵਾਇਆ ਖਹਿੜਾ
ਹਾਊਸਿੰਗ ਬੋਰਡ ਨੂੰ 31 ਮਾਰਚ ਤੋਂ ਪਹਿਲਾਂ ਐੱਚਐੱਸਵੀਪੀ ਵਿੱਚ ਮਿਲਾ ਦਿੱਤਾ ਜਾਵੇਗਾ। 1 ਅਪਰੈਲ, 2025 ਤੋਂ ਸੂਬੇ ਵਿੱਚ ਹਾਊਸਿੰਗ ਬੋਰਡ ਦੀ ਹੋਂਦ ਖਤਮ ਹੋ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਹਾਊਸਿੰਗ ਬੋਰਡ ਦੇ ਮੁਲਾਜ਼ਮਾਂ ਲਈ ਇੱਕ ਕਮੇਟੀ ਬਣਾਈ ਹੈ। ਹਾਊਸਿੰਗ ਫਾਰ ਆਲ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੁਹੰਮਦ ਸ਼ਾਈਨ ਨੇ ਇਸ ਮੰਗ ਦੇ ਜਵਾਬ ਵਿੱਚ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐੱਸ) ਏਕੇ ਸਿੰਘ ਨੂੰ ਇਸ ਮਾਮਲੇ ਵਿੱਚ ਇੱਕ ਚਿੱਠੀ ਵੀ ਲਿਖੀ ਗਈ ਹੈ। Haryana Government News
ਇਸ ਚਿੱਠੀ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵਿੱਚ ਹਾਊਸਿੰਗ ਬੋਰਡ ਨੂੰ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਹਰਿਆਣਾ ਵਿੱਚ ਹਾਊਸਿੰਗ ਬੋਰਡ ਦੀ ਸਥਾਪਨਾ 1971 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੇ ਕੀਤੀ ਸੀ। ਸੂਬੇ ਵਿੱਚ ਹਾਊਸਿੰਗ ਬੋਰਡ ਵਿਭਾਗ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਹਾਊਸਿੰਗ ਬੋਰਡ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ, ਘੱਟ ਆਮਦਨੀ ਸਮੂਹ, ਮੱਧ-ਆਮਦਨ ਸਮੂਹ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨਾ ਹੈ। ਇਹ ਯੋਜਨਾ ਸਮਾਜ ਦੇ ਹਰ ਵਰਗ ਲਈ ਘਰ ਹੋਣ ਦੇ ਸੁਫਨੇ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ।