21 ਜੁਲਾਈ ਨੂੰ ਪੇਸ਼ ਕਰਨਗੇ ਬਹੁਮਤ ਲੀਜੀਤਸੂ, ਸਰਕਾਰ ਬਰਖਾਸਤ
ਕੋਹਿਮਾ: ਨਾਗਾਲੈਂਡ ਦੀ ਸਿਆਸਤ ‘ਚ ਤਮਾਮ ਉੱਥਲ-ਪੁਥਲ ਦਰਮਿਆਨ ਨਗਾ ਪੀਪੁਲਜ਼ ਫਰੰਟ (ਐਨਪੀਐਫ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਟੀਆਰ ਜੇਲੀਆਂਗ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਹ 21 ਜੁਲਾਈ ਨੂੰ ਆਪਣਾ ਬਹੁਮਤ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਜੇਲੀਆਂਗ ਨੇ 60 ਮੈਂਬਰਾਂ ਵਾਲੀ ਵਿਧਾਨ ਸਭਾ ‘ਚ 41 ਮੈਂਬਰਾਂ ਦੀ ਹਮਾਇਤ ਨਾਲ ਨਵੀਂ ਸਰਕਾਰ ਦੇ ਬਣਾਉਣ ਦਾ ਦਾਅਵਾ ਕੀਤਾ ਸੀ
ਰਾਜ ਭਵਨ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਸਦਨ ‘ਚ ਬਹੁਮਤ ਸਾਬਤ ਨਾ ਕਰ ਸਕਣ ਤੋਂ ਬਾਅਦ ਨਾਗਾਲੈਂਡ ਦੇ ਰਾਜਪਾਲ ਪੀ. ਬੀ. ਅਚਾਰਿਆ ਨੇ ਪੰਜ ਮਹੀਨੇ ਪੁਰਾਣੀ ਸਰਕਾਰ ਲੀਜੀਤਸੂ ਨੂੰ ਬਰਖਾਸਤ ਕਰ ਦਿੱਤਾ ਰਾਜਪਾਲ ਨੇ ਨਗਾ ਪੀਪੁਲਜ਼ ਫਰੰਟ ਦੇ ਵਿਧਾਇਕ ਟੀ. ਆਰ. ਜੇਲੀਆਂਗ ਨੂੰ ਨਵੀਂ ਸਰਕਾਰ ਦੇ ਗਠਨ ਲਈ ਸੱਦਾ ਦਿੱਤਾ
ਨਗਾਲੈਂਡ ਦੇ ਰਾਜਪਾਲ ਨੇ ਜੇਲੀਆਂਗ ਨੂੰ ਸਦਨ ‘ਚ 22 ਜੁਲਾਈ ਤੋਂ ਪਹਿਲਾਂ ਬਹੁਮਤ ਸਿੱਧ ਕਰਨ ਲਈ ਕਿਹਾ ਹੈ ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਸ਼ੂਰਹੋਜੇਲੀ ਲੀਜੀਤਸੂ ਬੁੱਧਵਾਰ ਨੂੰ ਵਿਧਾਨ ਸਭਾ ‘ਚ ਭਰੋਸਗੀ ਵੋਟ ਲਈ ਹਾਜ਼ਰ ਨਹੀਂ ਹੋਈ ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੀਜੀਤਸੂ ਨੇ ਸ਼ਕਤੀ ਪ੍ਰੀਖਣ ‘ਚ ਆਪਣੀ ਹਾਰ ਕਬੂਲ ਲਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।