ਹੁਣ ਤੁਹਾਡਾ ਅਧਾਰ ਕਾਰਡ ਹੋਵੇਗਾ ਤੁਹਾਡੀ ਜੇਬ ‘ਚ

'MAdhar' App, Launch, Government, Adhaar Card, Pocket, Digial India

ਐੱਮ ਆਧਾਰ ਐਪ ਹੋਈ ਲਾਂਚ

ਨਵੀਂ ਦਿੱਲੀ:ਮੋਦੀ ਸਰਕਾਰ ਦੁਆਰਾ ਡਿਜ਼ੀਟਲ ਇੰਡੀਆ ਦੀ ਪਹਿਲ ‘ਚ ਇੱਕ ਕਦਮ ਉਠਾਇਆ ਗਿਆ ਹੈ ਸਰਕਾਰ ਨੇ ‘ਐੱਮ ਆਧਾਰ’ ਨਾਂਅ ਨਾਲ ਮੋਬਾਇਲ ਫੋਨ ‘ਤੇ ਅਧਾਰਿਤ ਇੰਟਰਫੇਸ ਤਿਆਰ ਕੀਤਾ ਹੈ

ਇਸ ਐਪ ਨੂੰ ਭਾਰਤੀ ਵਿਸ਼ੇਸ਼ ਪਹਿਚਾਨ ਅਥਾਰਟੀ (ਯੂਆਈਡੀਏਆਈ) ਨੇ ਵਿਕਸਿਤ ਕੀਤਾ ਹੈ ਇਸ ਐਪ ‘ਚ ਜਨਸੰਖਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਜਿਵੇਂ ਕਿ ਨਾਂਅ, ਜਨਮ  ਮਿਤੀ, ਲਿੰਗ ਤੇ ਘਰ ਦਾ ਪਤਾ ਇਸ ਦੇ ਨਾਲ ਯੂਜ਼ਰ ਦੇ ਅਧਾਰ ਨੰਬਰ ਨਾਲ ਲਿੰਕ ਫੋਟੋ ਵੀ ਇਸ ‘ਚ ਮੌਜੂਦ ਹੋਵੇਗੀ

ਫਿਲਹਾਲ ਇਹ ਐਪ ਸਿਰਫ਼ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੈ ਤਾਂ ਹੁਣ ਲੋਕ ਆਪਣਾ ਅਧਾਰ ਕਾਰਡ ਆਪਣੇ ਮੋਬਾਇਲ ‘ਚ ਲੈ ਕੇ ਘੁੰਮ ਸਕਦੇ ਹਨ ਅਧਾਰ ਦੇ ਟਵਿੱਟਰ ਅਕਾਊਂਟ ਰਾਹੀਂ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਇਹ ਐਪ ਗੂਗਲ ਪਲੇਅ ਸਟੋਰ ‘ਤੇ ਡਾਊਨਲੋਡ ਲਈ ਉਪਲੱਬਧ ਹੈ   ਹਾਲਾਂਕਿ ਇਹ ਐਪ ਦਾ ਬੀਟਾ ਸੰਸਕਰਣ ਹੈ ਤੇ ਕੁਝ ਸੇਵਾਵਾਂ ਅਪਡੇਟਸ ਤੋਂ ਬਾਅਦ ਹੀ ਉਪਲੱਬਧ ਹੋਣਗੀਆਂ

ਕੀ ਹੈ ਇਸ ਐਪ ‘ਚ ਖ਼ਾਸ ?

ਇਹ ਐਪ ਪਰਸਨਲ ਡਾਟਾ ਸੁਰੱਖਿਅਤ ਰੱਖਣ ਲਈ ਬਾਇਓਮੈਟ੍ਰਿਕ ਅਨਲਾਕਿੰਗ ਫੀਚਰ ਨਾਲ ਆਉਂਦੀ ਹੈ ਯੂਜ਼ਰ ਨੂੰ ਇੱਕ ਵਾਰ ਲਾਕਿੰਗ ਸਿਸਟਮ ਨੂੰ ਇਨੇਬਲ ਕਰਨਾ ਹੋਵੇਗਾ ਇਸ ਤੋਂ ਬਾਅਦ ਐਪ ਤਦ ਤੱਕ ਲਾਕ ਹੀ ਰਹੇਗੀ ਜਦ ਤੱਕ ਯੂਜ਼ਰ ਖੁਦ ਉਸਨੂੰ ਅਨਲਾੱਕ ਨਾ ਕਰੇ ਜਾਂ ਲਾਕਿੰਗ ਡਿਸੇਬਲ ਨਾ ਕਰੇ ਇਸਨੂੰ ਐਸਐਮਐਸ ‘ਤੇ ਆਧਾਰਿਤ ਓਟੀਪੀ ਦੀ ਜਗ੍ਹਾ ਵੀ ਵਰਤਿਆ ਜਾ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।