Naamcharcha: ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਬਲਕਰਨ ਸਿੰਘ ਇੰਸਾਂ ਦੀ ਬਰਸੀ ਮੌਕੇ ਕੀਤੇ ਮਾਨਵਤਾ ਭਲਾਈ ਕਾਰਜ

Naamchrcah
ਬਠਿੰਡਾ: ਨਾਮ ਚਰਚਾ ਦੌਰਾਨ ਗੁਰੂਜੱਸ ਸਰਵਣ ਕਰਦੀ ਹੋਈ ਸਾਧ ਸੰਗਤ ਅਤੇ ਸੰਬੋਧਨ ਕਰਦੇ ਬੁਲਾਰੇ ਤਸਵੀਰ : ਸੁਖਨਾਮ

10 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ, ਵਾਤਾਵਰਣ ਦੀ ਸ਼ੁੱਧਤਾ ਲਈ ਲਾਏ ਪੌਦੇ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਕੀਤਾ ਬਲਾਕਾਂ ਦਾ ਸਹਿਯੋਗ | Naamcharcha

(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਦੇ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਬਲਾਕ ਬਾਂਡੀ ਦੇ ਪਿੰਡ ਮਹਿਤਾ ਦੇ ਸ਼ਹੀਦ ਬਲਕਰਨ ਸਿੰਘ ਇੰਸਾਂ ਦੀ ਯਾਦ ’ਚ ਉਨ੍ਹਾਂ ਦੀ 15ਵੀਂ ਬਰਸੀ ਮੌਕੇ ਪਰਿਵਾਰਕ ਮੈਂਬਰਾਂ ਅਤੇ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। | Naamcharcha

ਇਸ ਮੌਕੇ ਐੱਮ.ਐੱਸ.ਜੀ.ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਸ਼ਹੀਦਾਂ ਦੀ ਯਾਦ ਵਿਚ ਨਾਮ ਚਰਚਾ ਕੀਤੀ ਗਈ। ਇਸ ਦੌਰਾਨ ਕਵੀਰਾਜਾਂ ਵੱਲੋਂ ਕੀਤੀ ਗਈ ਸ਼ਬਦਬਾਣੀ ਨੂੰ ਸਾਧ-ਸੰਗਤ ਨੇ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨ ਸੁਣਾਏ ਗਏ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ, ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ, ਇਸ ਤੋਂ ਇਲਾਵਾ ਬਲਾਕਾਂ ਦੇ ਜਿੰਮੇਵਾਰਾਂ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਲਈ ਆਰਥਿਕ ਸਹਿਯੋਗ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ: Chandigarh News: ਬਲਾਕ ਪ੍ਰੇਮੀ ਸੇਵਕ ਨੇ ਆਪਣੇ ਪਿਤਾ ਦੀ ਤੀਜੀ ਬਰਸੀ ਮੌਕੇ ਲਗਾਏ ਪੌਦੇ

ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ 85 ਮੈਂਬਰ ਪੰਜਾਬ ਸ਼ਿੰਦਰਪਾਲ ਇੰਸਾਂ ਨੇ ਕਿਹਾ ਸ਼ਹੀਦ ਗੁਰਜੀਤ ਸਿੰਘ ਇੰਸਾਂ ਬਠਿੰਡਾ ਅਤੇ ਸ਼ਹੀਦ ਬਲਕਰਨ ਸਿੰਘ ਇੰਸਾਂ ਮਹਿਤਾ ਛੋਟੀ ਉਮਰੇ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਜੁਟ ਗਏ ਸਨ। ਦਰਬਾਰ ਦੀ ਸ਼ਾਹੀ ਸੰਮਤੀ ਦੇ ਇਹ ਸੇਵਾਦਾਰ ਭਰ ਜਵਾਨੀ ਵਿਚ ਆਪਣੀ ਜਿੰਦਗੀ ਮਾਨਵਤਾ ਦੇ ਲੇਖੇ ਲਾ ਕਿ ਸਤਿਗੁਰੂ ਨਾਲ ਓੜ ਨਿਭਾ ਗਏ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੀ ਨੌਜਵਾਨੀ ਨਸ਼ਿਆਂ ਵਿਚ ਗਰਕ ਰਹੀ ਹੈ, ਉੱਥੇ ਹੀ ਡੇਰਾ ਸ਼ਰਧਾਲੂ ਜਵਾਨੀ ਵਿਚ ਮਾਨਵਤਾ ਭਲਾਈ ਦੇ ਕਾਰਜ ਕਰਕੇ ਇਨਸਾਨੀਅਤ ’ਤੇ ਪਹਿਰਾ ਦੇ ਰਹੇ ਹਨ। Naamcharcha

ਸਾਧ-ਸੰਗਤ ਦਾ ਇਕੱਠ ਦੱਸਦਾ ਹੈ ਕਿ ਇਨ੍ਹਾਂ ਸ਼ਹੀਦਾਂ ਪ੍ਰਤੀ, ਪਰਿਵਾਰਾਂ ਪ੍ਰਤੀ ਉਨ੍ਹਾਂ ਦੇ ਦਿਲਾਂ ਵਿਚ ਕਿੰਨਾ ਪਿਆਰ : 85 ਮੈਂਬਰ ਪੰਜਾਬ ਸ਼ਿੰਦਰਪਾਲ ਇੰਸਾਂ

ਅੱਜ ਜੋ ਵੱਡੀ ਗਿਣਤੀ ਸਾਧ-ਸੰਗਤ ਸ਼ਹੀਦਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਨ ਪੁੱਜੀ ਹੈ ਇਹ ਇਕੱਠ ਦੱਸਦਾ ਹੈ ਕਿ ਇਨ੍ਹਾਂ ਸ਼ਹੀਦਾਂ ਪ੍ਰਤੀ, ਪਰਿਵਾਰਾਂ ਪ੍ਰਤੀ ਉਨ੍ਹਾਂ ਦੇ ਦਿਲਾਂ ਵਿਚ ਕਿੰਨਾ ਪਿਆਰ ਹੈ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਅੱਜ ਇਨ੍ਹਾਂ ਬਲਾਕ ਦੇ ਹੀਰੇ ਸੇਵਾਦਾਰਾਂ ਨੂੰ ਉਨ੍ਹਾਂ ਦੀ 15ਵੀਂ ਬਰਸੀ ਮੌਕੇ ਯਾਦ ਕੀਤਾ ਜਾ ਰਿਹਾ ਹੈ ਅਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ।

ਬਠਿੰਡਾ : ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਸ਼ਹੀਦ ਬਲਕਰਨ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਤਸਵੀਰ : ਸੁਖਨਾਮ

ਨਾਮ ਚਰਚਾ ’ਚ ਹਾਜਰੀ ਲਗਵਾਉਣ ਲਈ ਸਭ ਦਾ ਤਹਿਦਿਲੋਂ ਧੰਨਵਾਦ ਕੀਤਾ

ਇਸ ਮੌਕੇ ਵੱਖ-ਵੱਖ ਬਲਾਕਾਂ ’ਚੋਂ ਵੱਡੀ ਗਿਣਤੀ ਵਿਚ ਪਹੁੰਚੀ ਸਾਧ-ਸੰਗਤ ਦਾ ਧੰਨਵਾਦ ਕਰਦਿਆਂ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ ਨੇ ਕਿਹਾ ਕਿ ਸ਼ਹੀਦ ਗੁਰਜੀਤ ਸਿੰਘ ਇੰਸਾਂ ਬਠਿੰਡਾ ਅਤੇ ਸ਼ਹੀਦ ਬਲਕਰਨ ਸਿੰਘ ਇੰਸਾਂ ਨੂੰ ਸਾਡੀ ਸੱਚੀ ਸ਼ਰਧਾਂਜ਼ਲੀ ਇਹੋ ਹੋਵੇਗੀ ਕਿ ਅਸੀਂ ਵੀ ਆਪਣੇ ਸਤਿਗੁਰੂ ’ਤੇ ਦ੍ਰਿੜ ਵਿਸਵਾਸ਼ ਰੱਖਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਸਤਿਗੁਰੂ ਨਾਲ ਓੜ ਨਿਭਾ ਜਾਈਏ। ਇਸ ਮੌਕੇ ਬਠਿੰਡਾ ਦੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਵੀ ਨਾਮ ਚਰਚਾ ’ਚ ਹਾਜਰੀ ਲਗਵਾਉਣ ਲਈ ਸਭ ਦਾ ਤਹਿਦਿਲੋਂ ਧੰਨਵਾਦ ਕੀਤਾ।

Naamcharcha
ਬਠਿੰਡਾ : ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਂਦੇ ਹੋਏ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਤਸਵੀਰ : ਸੁਖਨਾਮ
ਬਠਿੰਡਾ: ਨਾਮ ਚਰਚਾ ਦੌਰਾਨ ਗੁਰੂਜੱਸ ਸਰਵਣ ਕਰਦੀ ਹੋਈ ਸਾਧ ਸੰਗਤ ਅਤੇ ਸੰਬੋਧਨ ਕਰਦੇ ਬੁਲਾਰੇ ਤਸਵੀਰ : ਸੁਖਨਾਮ

ਇਸ ਮੌਕੇ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਸ਼ਹੀਦ ਬਲਕਰਨ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ 85 ਮੈਂਬਰ ਪੰਜਾਬ ਜੀਵਨ ਇੰਸਾਂ ਗਹਿਰੀ, 85 ਮੈਂਬਰ ਭੈਣਾਂ ਵੀਨਾ ਇੰਸਾਂ, ਵਿਨੋਦ ਇੰਸਾਂ, ਅਮਰਪ੍ਰੀਤ ਇੰਸਾਂ ਗਹਿਰੀ, ਬਲਾਕ ਬਾਂਡੀ ਦੇ ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ, ਐਮ.ਐਸ.ਜੀ. ਕੰਪਲੈਕਸ ਸਰਸਾ ਤੋਂ ਸੁਦਾਗਰ ਸਿੰਘ ਇੰਸਾਂ, ਕੁਲਤਾਰ ਸਿੰਘ ਇੰਸਾਂ, ਰਾਜਵੀਰ ਸਿੰਘ ਇੰਸਾਂ ਵੱਡਾ ਗੁੜ੍ਹਾ,

ਗੁਰਮੇਲ ਸਿੰਘ ਇੰਸਾਂ, ਪ੍ਰਦੀਪ ਇੰਸਾਂ, ਰੁਪਿੰਦਰ ਕੌਰ ਇੰਸਾਂ, ਗੁਰਲੀਨ ਇੰਸਾਂ, ਜਸਵਿੰਦਰ ਰਾਜਾ ਬੰਗੀ, ਹਰਪਿੰਦਰ ਸਿੰਘ ਸਾਲਮਖੇੜਾ, ਜਗਮੀਤ ਮਾਨ ਲਾਲਬਾਈ, ਵੀਰਪਾਲ ਕੌਰ ਸਾਲਮਖੇੜਾ, ਬਲਾਕ ਬਠਿੰਡਾ ਤੇ ਬਲਾਕ ਬਾਂਡੀ ਦੇ ਵੱਖ-ਵੱਖ ਏਰੀਆ/ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਹੋਰ ਜਿੰਮੇਵਾਰ ਅਤੇ ਸੇਵਾਦਾਰ ਹਾਜ਼ਰ ਸਨ। Naamcharcha