ਬਲਾਕ ਅਮਲੋਹ ਦੇ ਪਹਿਲੇ ਸਰੀਰਦਾਨੀ ਜਸਪਾਲ ਸਿੰਘ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ

Naamcharcha
ਅਮਲੋਹ : ਨਾਮ ਚਰਚਾ ਦੌਰਾਨ ਸ਼ਬਦ ਬਾਣੀ ਸੁਣਦੀ ਸਾਧ ਸੰਗਤ। ਤਸਵੀਰ ਅਨਿਲ ਲੁਟਾਵਾ

ਸਰੀਰਦਾਨੀ ਜਸਪਾਲ ਸਿੰਘ ਇੰਸਾਂ ਦੀ ਬਰਸੀ ਮੌਕੇ ਹੋਈ ਨਾਮ ਚਰਚਾ (Naamcharcha)

(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੇ ਪਹਿਲੇ ਸਰੀਰਦਾਨੀ ਜਸਪਾਲ ਸਿੰਘ ਇੰਸਾਂ ਦੀ ਯਾਦ (ਬਰਸੀ) ‘ਚ ਬਲਾਕ ਅਮਲੋਹ ‘ਤੇ ਬਲਾਕ ਬੁੱਗਾ ਕਲਾਂ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਮਿਲਨ ਪੈਲੇਸ ਅਮਲੋਹ ‘ਚ ਕਰਵਾਈ ਗਈ। ਜਿਸ ਵਿੱਚ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ। ਨਾਮ ਚਰਚਾ (Naamcharcha) ਦੀ ਸ਼ੁਰੂਆਤ ਅਮਲੋਹ ਦੇ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰੰਘ ਘੁੱਲੂਮਾਜਰਾ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ ‘ਤੇ ਆਏ ਹੋਏ ਕਵੀਰਾਜ ਵੀਰਾ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ੰਥਾਂ ਵਿੱਚੋਂ ਸ਼ਬਦਬਾਣੀ ਕੀਤੀ।

ਨਾਮ ਚਰਚਾ ਦੌਰਾਨ ਨਿਰਮਲ ਸਿੰਘ ਇੰਸਾਂ 85 ਮੈਂਬਰ ਪੰਜਾਬ ‘ਤੇ ਦੌਲਤ ਰਾਮ 85 ਮੈਂਬਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ, ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 164 ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਸਾਧ-ਸੰਗਤ ਨੂੰ ਵਿਸਥਾਰ ਪੂਰਵਕ ਦੱਸਿਆ ਤੇ ਉਨ੍ਹਾਂ ਨੂੰ ਪਰ ਹਿੱਤ ਪਰਮਾਰਥ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਦੁੱਖ ਪ੍ਰਦੇਸਾਂ ਦੇ, ਕੈਨੇਡਾ ਭੇਜੀ ਧੀ ਦੀ ਮੌਤ, ਮੂੰਹ ਦੇਖਣ ਨੂੰ ਤਰਸਿਆ ਪਰਿਵਾਰ

ਨਾਮ ਚਰਚਾ ਦੌਰਾਨ ਰਾਜਿੰਦਰ ਸਿੰੰਘ ਇੰਸਾਂ ਨੇ ਸਰੀਰਦਾਨੀ ਜਸਪਾਲ ਸਿੰਘ ਇੰਸਾਂ ਦੇ ਜੀਵਨ ’ਤੇ ਚਾਨਣਾ ਪਾਇਆ ‘ਤੇ ਇਨ੍ਹਾਂ ਦੇ ਪਰਿਵਾਰ ਦੀ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਕਿਰਪਾ ‘ਤੇ ਪ੍ਰੇਰਨਾ ਸਦਕਾ ਹੀ ਪਰਿਵਾਰ ‘ਚ ਸਰੀਰਦਾਨ ਕਰਨ ਦਾ ਜ਼ਜਬਾ ਪੈਦਾ ਹੁੰਦਾ ਹੈ। ਨਾਮ ਚਰਚਾ ਦੌਰਾਨ ਆਈ ਹੋਈ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਰਡਿੰਗ ਅਨਮੋਲ ਬਚਨ ਸੁਣਨ ਉਪਰੰਤ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਮਾਨਵਤਾ ਦੀ ਭਲਾਈ ਹਿੱਤ ਸਿਮਰਨ ਕੀਤਾ। ਇਸ ਮੌਕੇ ਦੋਵਾਂ ਬਲਾਕਾਂ ਦੇ ਜਿੰਮੇਵਾਰ, ਸਾਰੀਆਂ ਸੰਮਤੀਆਂ ਦੇ ਸੇਵਾਦਾਰ ‘ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। Naamcharcha

LEAVE A REPLY

Please enter your comment!
Please enter your name here