ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਰੂਹਾਨੀ ਰੰਗ ’ਚ...

    ਰੂਹਾਨੀ ਰੰਗ ’ਚ ਰੰਗਿਆ ਸ਼ਾਹ ਸਤਿਨਾਮ ਜੀ ਧਾਮ ਸਰਸਾ

    Naamcharcha

    ਸਰਸਾ (ਸੁਸ਼ੀਲ ਕੁਮਾਰ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਅਵਤਾਰ ਮਹੀਨਾ ਦੇਰ ਰਾਤ ਜਿਵੇਂ ਹੀ 12 ਵਜੇ ਤੋਂ ਬਾਅਦ ਨਵੇਂ ਸਾਲ ਦੇ ਨਾਲ ਖੁਸ਼ੀਆਂ ਲੈ ਕੇ ਆਇਆ ਪੂਰੇ ਵਿਸ਼ਵ ’ਚ ਕਰੋੜਾਂ ਸ਼ਰਧਾਲੂਆਂ ਦਾ ਜਸ਼ਨ ਸੁਣਾਈ ਦੇਣ ਲੱਗਿਆ। ਆਤਿਸ਼ਬਾਜ਼ੀ ਅਤੇ ਢੋਲ ਨਗਾੜਿਆਂ ਦੀ ਗੂੰਜ ਮੁਰਸ਼ਿਦ-ਏ-ਕਾਮਿਲ ਦੇ ਇਸ ਜਨਵਰੀ ਮਹੀਨੇ ਵਿੱਚ ਪਵਿੱਤਰ ਅਵਤਾਰ ਧਾਰਨ ‘ਤੇ ਉਨਾਂ ਦਾ ਸਵਾਗਤ ਕਰ ਰਹੀ ਸੀ। ਇਸ ਮੌਕੇ ਡੇਰਾ ਸ਼ਰਧਾਲੂਆਂ ਦੇ ਚਿਹਰਿਆਂ ‘ਤੇ ਇਕ ਅਦਭੁਤ ਕਿਸਮ ਦੀ ਰੌਣਕ ਦੇਖਣ ਨੂੰ ਮਿਲ ਰਹੀ ਸੀ। ਹਰ ਕੋਈ ਆਪਣੀ ਖੁਸ਼ੀ ਦਾ ਇਜ਼ਹਾਰ ਨੱਚ ਗਾ ਕਰ ਰਿਹਾ ਸੀ। (Naamcharcha)

    ਜੇਕਰ ਗੱਲ ਕੀਤੀ ਜਾਵੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਦੀ ਤਾਂ ਦੇਰ ਰਾਤ ਕੜਾਕੇ ਦੀ ਠੰਢ ’ਚ ਸਾਡੇ 11 ਵਜੇ ਤੋਂ ਹੀ ਸਾਧ-ਸੰਗਤ ਦਾ ਆਉਣਾ ਵੱਡੇ ਪੱਧਰ ’ਤੇ ਸ਼ੁਰੂ ਹੋ ਗਿਆ ਸੀ। ਇਸ ਮੌਕੇ ਭੈਣਾਂ ਤੇ ਭਾਈਆਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੇ ਆਗਮਨ ’ਤੇ ਢੋਲ ਨਗਾੜਿਆਂ ਦੇ ਨਾਲ ਜਾਗੋ ਕੱਢੀ ਗਈ। ਇਹ ਨਜ਼ਾਰਾ ਸਰਸਾ ’ਚ ਹੀ ਨਹੀਂ ਹਰਿਆਣਾ, ਪੰਜਾਬ, ਰਾਜਸਥਾਨ, ਉਤਰ ਪ੍ਰਦੇਸ਼, ਹਿਮਾਚਲ ਸਮੇਤ ਹਰ ਸੂਬੇ ’ਚ ਵੇਖਿਆ ਗਿਆ। ਸਭ ਤੋਂ ਵੱਡੀ ਖੁਸ਼ੀ ਸਾਧ-ਸੰਗਤ ਨੂੰ ਉਦੋਂ ਹੋਈ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰੂਹਾਨੀ ਪੈਗਾਮ ਆਉਣ ਦਾ ਪਤਾ ਚੱਲਿਆ।

    ਤਸਵੀਰਾਂ : ਸ਼ੁਸ਼ੀਲ ਕੁਮਾਰ

    ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਗਿਆ ਰੂਹਾਨੀ ਪੱਤਰ ਪੜ੍ਹ ਕੇ ਸੁਣਾਇਆ

    ਨਾਮ ਚਰਚਾ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਗਿਆ ਰੂਹਾਨੀ ਪੱਤਰ ਪੜ੍ਹ ਕੇ ਸੁਣਾਇਆ ਗਿਆ। ਜਿਸ ਨੂੰ ਸੁਣ ਕੇ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਰੂਹਾਨੀ ਪੱਤਰ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਸਰਕਾਰ ਵੱਲੋਂ ਤੈਅ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਡੈਪਥ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਗਿਆ।

    ਪੂਜਨੀਕ ਗੁਰੂ ਜੀ ਵੱਲੋਂ ਭੇਜੀ ਸ਼ਾਹੀ ਚਿੱਠੀ

    ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
    ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
    ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।

    ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ। (Saint Dr. MSG)

    ਸਾਡੇ ਪਿਆਰੇ ਬੱਚਿਓ, ਸੁਨਣ ’ਚ ਆ ਰਿਹਾ ਹੈ ਕਿ ‘ਕੋਰੋਨਾ’ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਸੀਂ ਸਭ ਸੁਚੇਤ ਰਹੋ, ਮਾਸਕ ਜ਼ਰੂਰ ਲਾਓ ਤੇ ਨਿੰਬੂ, ਸੰਤਰਾ, ਮੌਸਮੀ, ਆਂਵਲਾ ਤੇ ਪਨੀਰ ਦੀ ਵਰਤੋਂ ਕਰੋ ਤੇ ਜਿਵੇਂ ਸਰਕਾਰਾਂ ਨਿਰਦੇਸ਼ ਦੇਣ ਉਨ੍ਹਾਂ ਨੂੰ ਜ਼ਰੂਰ ਮੰਨੋ। ਅਸੀਂ ‘ਸੈਂਟਰ ਸਰਕਾਰ’ ਨੂੰ ਵੀ ਬਹੁਤ-ਬਹੁਤ ਸਾਧੂਵਾਦ ਕਰਦੇ ਹਾਂ ਜੋ ‘ਡਰੱਗ’ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ।

    ਅਸੀਂ ਤੇ ਸਾਡੇ ਸਾਰੇ ਬੱਚੇ ਵੀ ਉਨ੍ਹਾਂ ਦਾ ‘ਡਰੱਗ ਰੋਕਣ’ ਦੀ ਮੁਹਿੰਮ ’ਚ ਪੂਰਾ-ਪੂਰਾ ਸਾਥ ਦੇਵਾਂਗੇ ਤੇ ‘ਡੈਪਥ ਕੰਪੇਨ’ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਂਦੇ ਰਹਾਂਗੇ। ਤੁਸੀਂ ਸਾਰੇ ਬੱਚੇ ਜੋ ‘ਨਾਮ ਚਰਚਾ’ ਕਰ ਰਹੇ ਹੋ ਜੇਕਰ ਉਨ੍ਹਾਂ ’ਚ ਕੋਈ ਨਸ਼ਾ ਛੱਡਣ ਆਉਂਦਾ ਹੈ ਤਾਂ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਪ੍ਰਭੂ ਨੂੰ ਪ੍ਰਾਰਥਨਾ ਕਰ ਕੇ ਬਚਨ ਕਰਦੇ ਹਾਂ ਕਿ ਨਸ਼ਾ ਛੱਡਣ ਵਾਲਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਨਾਅਰੇ ਦਾ ਜਾਪ ਕਰੇ ‘ਤਿੰਨ ਪਰਹੇਜਾਂ’ ਦੀ ਪਾਲਣਾ ਕਰੇ ਤਾਂ ਨਸ਼ਾ ਛੁੱਟ ਜਾਵੇਗਾ ਪਰ ਸਤਿਸੰਗ ਹੁੰਦੇ ਹੀ ‘ਗੁਰੂਮੰਤਰ’ ਜ਼ਰੂਰ ਲੈ ਲਵੇ।

    • ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ

    ਸਾਡੇ ਪਿਆਰੇ ਬੱਚਿਓ, ਇੱਕ ਵਾਰ ਫਿਰ ਅਸੀਂ ਤੁਹਾਨੂੰ ਬਚਨ ਕਰਦੇ ਹਾਂ ਕਿ ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ। ਮਾਨਵਤਾ ਤੇ ਸਿ੍ਰਸ਼ਟੀ ਦੀ ਭਲਾਈ ਤੇ ਸਾਧ-ਸੰਗਤ ਲਈ ਸੇਵਾ, ਸਿਮਰਨ ਤੇ ਏਕਤਾ ਦੇ ਬਚਨ, (ਸਕਾਸ਼ਾਤ ਦੇਹ ਰੂਪ ’ਚ) ਤੁਹਾਡੇ ਸਾਹਮਣੇ ਆ ਕੇ ਗੁਰੂ ਰੂਪ ’ਚ ਅਸੀਂ ਹੀ ਕਰਾਂਗੇ ਅਤੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ। ਬੇਗਰਜ਼ ਪ੍ਰੇਮ, ਸੇਵਾ ਤੇ ਅਖੰਡ ‘ਨਾਮ ਦਾ ਜਾਪ’ ਜੋ ਵੀ ਕਰਨਗੇ, ਅਸੀਂ ਐੱਮਐੱਸਜੀ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਪ੍ਰਭੂ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਜ ਮੰਗ ਤੇ ਹਰ ਜਾਇਜ ਮੰਗ ਜ਼ਰੂਰ ਪੂਰੀ ਕਰਨਗੇ। ਅਸੀਂ ਗੁਰੂ ਰੂਪ ’ਚ ਇਹ ਵੀ ਬਚਨ ਦਿੰਦੇ ਹਾਂ ਕਿ ਤੁਸੀਂ ਜੇਕਰ ਦਿ੍ਰੜ੍ਹ ਯਕੀਨ ਤੇ ਤਿੰਨ ਬਚਨਾਂ ’ਤੇ ਪੱਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਅੰਦਰ ਬਾਹਰ ਦੀ ਰੂਹਾਨੀ ਤੰਦਰੁਸਤੀ ਦੇਣਗੇ। ਆਸ਼ੀਰਵਾਦ।

    ਦਾਸਨ ਦਾਸ
    ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
    MSG
    30-12-2022

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here