ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਨੇ ਗਾਇਆ ਗੁਰੂ ਜੱਸ 

Naamcharcha Ghagga
ਘੱਗਾ : ਨਾਮ ਚਰਚਾ ਦੌਰਾਨ ਸ਼ਬਦਬਾਣੀ ਸੁਣਦੀ ਹੋਈ ਸਾਧ ਸੰਗਤ l ਤਸਵੀਰ : ਮਨੋਜ ਗੋਇਲ

ਅਵਤਾਰ ਮਹੀਨੇ ਦੀ ਖੁਸ਼ੀ ’ਚ ਦੋਵੇਂ ਬਲਾਕਾਂ ਨੇ ਮਿਲ ਕੇ ਲਾਇਆ ਖੂਨਦਾਨ ਚੈਕਅੱਪ ਕੈਂਪ 

(ਮਨੋਜ ਗੋਇਲ) ਘੱਗਾ/ਬਾਦਸ਼ਾਹਪੁਰ। ਅੱਜ ਨਾਮ ਚਰਚਾ ਘਰ ਘੱਗਾ ਵਿਖੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਹੋਈl ਇਹ ਨਾਮ ਚਰਚਾ ਬਲਾਕ ਘੱਗਾ ਅਤੇ ਬਾਦਸ਼ਾਹਪੁਰ ਦੀ ਸਾਂਝੀ ਨਾਮ ਚਰਚਾ ਹੋਈl ਇਸ ਨਾਮ ਚਰਚਾ ਵਿੱਚ ਦੋਨੋ ਹੀ ਬਲਾਕਾਂ ਦੀ ਸਾਧ-ਸੰਗਤ ਹੁੰਮ-ਹੁਮਾ ਕੇ ਪੁੱਜੀ। ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਾਮ ਚਰਚਾ ਘਰ ਨੂੰ ਖੂਬ ਰੰਗ ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ।

ਨਾਮ ਚਰਚਾ ਮੌਕੇ  ਮਾਨਵਤਾ ਭਲਾਈ ਨੂੰ ਸਮਰਪਿਤ ਖੂਨ ਦਾਨ ਚੈਕਅਪ ਕੈਂਪ ਵੀ ਲਗਾਇਆ ਗਿਆ ਤਾਂ ਜੋ ਕਿਸੇ ਵੀ ਲੋੜਵੰਦ ਇਨਸਾਨ ਦੀ ਮੱਦਦ ਕਰਕੇ ਉਸ ਦੀ ਜਾਨ ਬਚਾਈ ਜਾ ਸਕੇ । ਨਾਮ ਚਰਚਾ ਮੌਕੇ ਗੁਰੂ ਜੱਸ ਗਾ ਕੇ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਅਨਮੋਲ ਬਚਨ ਸੁਣਾਏ ਗਏl ਇਸ ਮੌਕੇ ਬਲਾਕ ਭੰਗੀਦਾਸ ਟਿੰਕੂ ਇੰਸਾਂ,15 ਮੈਂਬਰ ਬੰਟੀ ਇੰਸਾਂ, 15 ਮੈਂਬਰ ਬਲਵੰਤ ਸਿੰਘ ਇੰਸਾਂ ਨੇ ਕੁਝ ਜ਼ਰੂਰੀ ਹਦਾਇਤਾਂ ਪੜ੍ਹ ਕੇ ਸਾਧ ਸੰਗਤ ਨੂੰ ਸੁਣਾਈਆਂ । ਇਸ ਮੌਕੇ ਦੋਵੇਂ ਹੀ ਬਲਾਕਾਂ ਦੇ ਜ਼ਿੰਮੇਵਾਰ ਅਤੇ ਸਾਧ ਸੰਗਤ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here