Birmingham News: ਬਰਮਿੰਘਮ (ਸੱਚ ਕਹੂੰ ਨਿਊਜ਼)। ਇੰਗਲੈਂਡ ਦੇ ਬਰਮਿੰਘਮ ਬਲਾਕ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਨਾਮ ਚਰਚਾ ’ਚ ਸਿਰਕਤ ਕੀਤੀ ਅਤੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਬਲਾਕ ਪ੍ਰੇਮੀ ਸੇਵਕ ਸਿੰਮੀ ਇੰਸਾਂ ਨੇ ਨਾਮ ਚਰਚਾ ਦੀ ਕਾਰਵਾਈ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕਰਵਾਈ। ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨ ਗਾ ਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਹ ਵੀ ਪੜ੍ਹੋ: ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦੈ, ਇਸ ਤੋਂ ਕਿਵੇਂ ਬਚੀਏ?
ਇਸ ਮੌਕੇ 85 ਮੈਂਬਰ ਕੁਲਦੀਪ ਇੰਸਾਂ, ਮੁਕੇਸ਼ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ। ਬਲਾਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ , ਬਰਮਿੰਘਮ ਬਲਾਕ ਦੀ ਸਾਧ-ਸੰਗਤ ਵਿਦੇਸ਼ਾਂ ਵਿੱਚ ਰਹਿ ਕੇ ਵੀ ਮਨੁੱਖਤਾ ਦੀ ਭਲਾਈ ਲਈ 168 ਕਾਰਜਾਂ ਵਿੱਚ ਲੱਗੀ ਹੋਈ ਹੈ। ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਸਾਧ-ਸੰਗਤ ਮਾਨਵਤਾ ਭਲਾਈ ਦੇ ਕੰਮ ਪੂਰੇ ਜੋਸ਼ ਨਾਲ ਕਰ ਰਹੀ ਹੈ।