ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home ਦੇਸ਼ ਮੁਜੱਫਰਨਗਰ ਪੁਲ...

    ਮੁਜੱਫਰਨਗਰ ਪੁਲਿਸ ਮੁਕਾਬਲੇ ‘ਚ ਦੋ ਇਨਾਮੀ ਬਦਮਾਸ਼ ਢੇਰ

    Muzaffarnagar, Police Encounter, Two Prized Gangster Killed

    ਮੁਜੱਫਰਨਗਰ ਪੁਲਿਸ ਮੁਕਾਬਲੇ ‘ਚ ਦੋ ਇਨਾਮੀ ਬਦਮਾਸ਼ ਢੇਰ

    ਮੁਜੱਫਰਨਗਰ, ਏਜੰਸੀ। 

    ਉੱਤਰ ਪ੍ਰਦੇਸ਼ ‘ਚ ਮੁਜੱਫਰਨਗਰ ਦੀ ਨਵੀਂ ਮੰਡੀ ਖੇਤਰ ‘ਚ ਅੱਜ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਦੋ ਇਨਾਮੀ ਬਦਮਾਸ਼ ਮਾਰੇ ਗਏ ਜਦੋਂ ਕਿ ਦੋਂ ਪੁਲਿਸ ਕਰਮਚਾਰੀਆਂ ਦੇ ਗੋਲੀ ਲੱਗਣ ਨਾਲ ਜਖਮੀ ਹੋ ਗਏ। ਪੁਲਿਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਵੀਂ ਮੰਡੀ ਇਲਾਕੇ ‘ਚ ਅੱਜ ਸਵੇਰੇ ਕਰੀਬ 5 ਵਜੇ ਬਿਲਾਸਪੁਰ ਮਾਰਗ ‘ਤੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਰੋਹਿਤ ਉਰਫ ਸਾਂਡੂ ਤੇ 50 ਹਜ਼ਾਰ ਦਾ ਇਨਾਮੀ ਬਦਮਾਸ਼ ਰੋਕਸ਼ ਯਾਂਦਵ ਮਾਰੇ ਗਏ। ਉਨ੍ਹਾਂ ਕੋਲੋਂ ਦੋ ਪਿਸਟਲ ਤੇ ਵੱਡੀ ਸੰਖਿਆ ‘ਚ ਕਾਰਤੂਸ ਬਰਾਮਦ ਕੀਤਾ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੁਲਿਸ ਸਬਇੰਸਪੈਕਟਰ ਅਜੈ ਕੁਮਾਰ ਤੇ ਕਾਂਸਟੇਬਲ ਵਿਨਿਤ ਤ੍ਰਿਪਾਠੀ ਵੀ ਜਖਮੀ ਹੋ ਗਏ ਹਨ। ਦੋਵਾਂ ਨੂੰ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਬਦਮਾਸ਼ਾਂ ਖਿਲਾਫ ਕਤਲ, ਲੁੱਟ-ਖੋਹ ਆਦਿ ਦੇ ਕਈ ਮਾਮਲੇ ਦਰਜ ਹਨ। ਪੁਲਿਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here